1. ਸ਼ਬਦੁ ਗੁਰੂ ਸੁਰਤਿ ਧੁਨਿ ਚੇਲਾ

ਇਹ ਲਫਜ਼ ’ਗੁਰੂ’ ਲੋਕਾਂ ਦੇ ਮਨ ਵਿੱਚ ਜੀਉਂਦੇ ਜਾਗਦੇ ਚਿੱਤਰਾਂ ਨੂੰ ਲੈ ਆਉਂਦਾ ਹੈ। ਕਈ ਵਾਰੀ ਮਨ ਦੀਆਂ ਅੱਖਾਂ ਕਿਸੇ ਕਿਰਪਾਲੂ ਵਿਅਕਤੀ ਦੇ ਆਲੇ ਦੁਆਲੇ ਧਿਆਨ ਲਾ ਕੇ ਬੈਠੇ ਹੋਏ ਲੋਕਾਂ ਦੇ ਸਮੂਹ ਵੱਲ੍ਹ ਚੱਲੀਆਂ ਜਾਂਦੀਆਂ ਹਨ। ਅਜੋਕੇ ਸਮੇਂ ਵਿੱਚ, ਇਹ ਚਿੱਤਰ ਔਰਤਾਂ ਦੀ ਜਿਸਮ ਫ਼ਰੋਸ਼ੀ ਜਾਂ ਸੈਕਸ ਲਈ ਦੁਰਵਿਹਾਰ ਕੀਤੀਆਂ ਜਾਣੀਆਂ ਵਾਲੀਆਂ ਕਹਾਣੀਆਂ ਕਾਰਨ ਵਿਗੜ ਗਿਆ ਹੈ। ਹਾਲਾਂਕਿ, ਗੁਰੂ ਨੂੰ ਅਜਿਹੇ ਰੂਪ ਵਿੱਚ ਵੇਖਿਆ ਜਾਂਦਾ ਹੈ, ਜਿਹੜਾ ਰੂਹਾਨੀ ਸੰਤੁਸ਼ਟੀ ਨੂੰ ਭਾਲਣ ਵਾਲਿਆਂ ਦੀ ਦੁਬਿਧਾ ਜਾਂ ਭੁਲੇਖੇ ਨੂੰ ਦੂਰ ਕਰਦਾ ਹੈ, ਜਿਸ ਨੂੰ ਸਪੱਸ਼ਟ ਤੌਰ ’ਤੇ ਇੱਕ ਸਾਧਕ ਜਾਂ ਸੱਚਿਆਈ ਦੇ ਖੋਜੀ ਪੱਛਮ ਦੀ ਪਦਾਰਥਵਾਦੀ ਜਾਂ ਪੂਰਬ ਦੇ ਸੰਸਾਰ ਤੋਂ ਦੂਰ ਹੋ ਜਾਣ ਵਾਲੀ ਅਰਥਾਤ ਸੰਨਿਆਸ ਲੈ ਲੈਣ ਦੀ ਵਿਵਸਥਾ ਵਿੱਚ ਨਹੀਂ ਲੱਭ ਸੱਕਦੇ ਹਨ।

ਪਦਾਰਥਵਾਦ ਅਤੇ ਸੰਨਿਆਸਵਾਦ ਦੀ ਇਸ ਹਨ੍ਹੇਰੇ ਭਰੀ ਅਵਸਥਾ ਵਿੱਚ, ਇੱਕ ਗੁਰੂ ਆਸ ਦੇ ਚਿੱਤਰ ਨੂੰ ਲੈ ਕੇ ਜਾਂ ਅੱਜ ਦੇ ਮਨੁੱਖ ਦੀ ਆਸ ਵਜੋਂ ਦ੍ਰਿਸ਼ ਵਿੱਚ ਆਉਂਦਾ ਹੈ। ਭਾਰਤੀ ਪਰੰਪਰਾ ਵਿੱਚ ਗੁਰੂ ਜੀ ਨੇ ਹੁਣ ਤੱਕ ਮਨੁੱਖੀ ਜੀਉਣ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਨਿਭਾਈ ਹੈ। ਅਸਲ ਵਿੱਚ, ਇਸ ਅਰਥ ਵਿੱਚ ਭਾਰਤੀ ਪਰੰਪਰਾ ਨੂੰ ਗੁਰਆਈ ਵਾਲੀ ਪਰੰਪਰਾ ਕਿਹਾ ਜਾ ਸੱਕਦਾ ਹੈ। ਭਾਰਤੀ ਪਰੰਪਰਾ ਦੇ ਵਿੱਚ ਆਏ ਸ਼੍ਰੀ ਗੁਰੂ ਨਾਨਕ ਦੇਵ ਜੀ ਹਮੇਸ਼ਾਂ ਜ਼ੋਰ ਦਿੰਦੇ ਰਹੇ ਸਨ ਕਿ ਰੱਬ ਅਰਥਾਤ ਅਕਾਲ ਪੁਰਖ;  ‘ਵਾਹਿ ਗੁਰੂ’ ਪਰਮੇਸ਼ੁਰ ਆਖਰੀ ਅਣਜਾਣੇ ਸਰੋਤ ਨੇ ਆਪਣੀ ਵਡਿਆਈ ਨਾਲ ਭਰੀ ਹੋਈ ਕਿਰਪਾ ਵਿੱਚ ਆਪਣੇ ਆਪ ਨੂੰ ਆਪਣੇ “ਸ਼ਬਦ” ਰਾਹੀਂ ਮਨੁੱਖਤਾ ਉੱਤੇ ਪ੍ਰਗਟ ਕੀਤਾ ਹੈ। ਇਸ ਲਈ, ਉਨ੍ਹਾਂ ਨੇ ਪਰਮੇਸ਼ੁਰ ਨੂੰ ਅਨਾਦਿ ਅਰਥਾਤ ਸਦੀਵੀ ਗੁਰੂ ਅਤੇ ਆਪਣੇ ਆਪ ਨੂੰ ਕੇਵਲ ਉਸ ਦਾ ਸੇਵਕ ਮੰਨਿਆਂ, ਸ਼ਬਦ (ਮੇਰਾ) ਗੁਰੂ ਹੈ, ਮੇਰੀ ਸੁਰਤਿ ਦਾ ਟਿਕਾਉ (ਉਸ ਗੁਰੂ ਦਾ) ਸਿੱਖ ਹੈ। (ਗੁਰੂ ਗ੍ਰੰਥ, ਪੰਨਾ. 943)।[i]  ਨਤੀਜੇ ਵਜੋਂ, ਉਨ੍ਹਾਂ ਦੀਆਂ ਸਾਰੀਆਂ ਸਿੱਖਿਆਵਾਂ ਪਰਮਾਤਮਾ ਉੱਤੇ ਕੇਂਦ੍ਰਿਤ ਹਨ ਜਿਹੜਾ “ਜਗਤ ਗੁਰੂ” (ਸੰਸਾਰ ਦਾ ਗੁਰੂ), “ਸਤਿਨਾਮ” (ਸੱਚਾ ਨਾਮ) ਜਾਂ “ਵਾਹਿ ਗੁਰੂ” (ਸਰਬ ਸ਼ਕਤੀਮਾਨ ਪਰਮੇਸ਼ੁਰ), ਜਾਂ ਸਾਰੀ ਮਨੁੱਖਤਜਾਤੀ ਦੇ ਗੁਰੂ ਵਜੋਂ ਜਾਣਿਆ ਜਾਂਦਾ ਹੈ। ਇਸ ਤਰਾਂ ਇਸ ਅਰਥ ਵਿੱਚ ਸ਼ਬਦ ਗੁਰੂ ਹੈ ਅਤੇ ਇਹ ਗੁਰੂ ਸ਼ਬਦ ਹੈ।

ਕਈ ਵਾਰੀ, ਗੁਰਗੱਦੀ ਦੀ ਹਿੰਦੂ ਪਰੰਪਰਾ ਵਿੱਚ, ਗੁਰੂ ਨੂੰ ਰੱਬ ਨਾਲੋਂ ਵੀ ਜ਼ਿਆਦਾ ਮਹੱਤਵਪੂਰਣ ਮੰਨਿਆਂ ਗਿਆ ਹੈ। ਅਜਿਹਾ ਇਸ ਲਈ ਹੈ ਕਿਉਂਕਿ ਉਸ ਦੇ ਬਗੈਰ ਕੋਈ ਵਿਅਕਤੀ ਗਿਆਨ ਦੀ ਪ੍ਰਾਪਤੀ ਨਹੀਂ ਕਰ ਸੱਕਦਾ।[ii]  ਪਰ, ਇਸ ਕਿਸਮ ਦੇ ਤੱਤ (ਜਿਵੇਂ ਕਿ ਬ੍ਰਾਹਮਣ, ਮਾਤਾ, ਅਧਿਆਪਕ ਅਤੇ ਹੋਰ) ਲਗਭੱਗ ਪੂਰੀ ਤਰ੍ਹਾਂ ਸ਼੍ਰੀ ਗੁਰੂ ਨਾਨਕ ਦੇਵ ਦੀਆਂ ਸਿੱਖਿਆਵਾਂ ਵਿੱਚ ਗੈਰਹਾਜ਼ਰ ਹਨ। ਉਹ “ਪ੍ਰਸਾਦਿ” (ਇਸ਼ੁਰੀ ਕਿਰਪਾ) ਦੀ ਧਾਰਣਾ ਨੂੰ ਲੈ ਆਏ, ਜਿਸ ਨੂੰ ਗੁਰੂ ਦੁਆਰਾ ਦਿੱਤਾ ਜਾਂਦਾ ਹੈ; ਇਸ ਲਈ, ਇਹ ਗੁਰੂ-ਪ੍ਰਸਾਦਿ ਹੈ, ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ ਹੋਂਦ ਵਾਲਾਹੈ, ਜੋ ਕਾਇਨਾਤ ਦਾ ਰਚਣਹਾਰ ਹੈ, ਜੋ ਸਭ ਵਿੱਚ ਵਿਆਪਕ ਹੈ, ਭੈ (ਡਰ) ਤੋਂ ਰਹਿਤ ਹੈ, ਵੈਰ ਰਹਿਤ ਹੈ, ਜਿਸ ਦਾ ਸਰੂਪ ਕਾਲ਼ ਤੋਂ ਪਰ੍ਹੇ ਹੈ, ਜੋ ਜੂਨਾਂ ਵਿੱਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ, ਅਤੇ ਜਿਹੜਾ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ (ਗੁਰੂ ਗ੍ਰੰਥ. ਪੰਨਾ. 1)।[iii]  ਇਸ ਲਈ, ਸਿੱਖ ਧਰਮ ਵਿੱਚ, ਗੁਰੂ ਦੁਆਰਾ ਇੱਕ ਵਿਅਕਤੀ ਨੂੰ ਸੰਸਾਰੀ ਜੀਉਣ ਬਤੀਤ ਕਰਨ ਦੀ ਸਿੱਖਿਆ ਦੇਣ ਦੀ ਬਜਾਏ ਉਸ ਦੇ ਸਬੰਧ ਨੂੰ ਪਰਮੇਸ਼ੁਰ (ਅਕਾਲ ਪੁਰਖ) ਨਾਲ, ਕਿਰਪਾ (ਮੇਹਰ, ਨਾਦਰ) ਨਾਲ, ਸਿੱਧੀ (ਪ੍ਰਾਪਤੀ) ਨਾਲ, ਬਖਸ਼ਿਸ਼ (ਪਰਮ ਅਨੰਦ) ਨਾਲ ਜ਼ਿਆਦਾ ਜੋੜਿਆ ਗਿਆ ਹੈ।

ਸਿੱਖ ਧਰਮ ਵਿੱਚ ਅੱਗੇ ਕਿਹਾ ਗਿਆ ਹੈ ਕਿ, “ਅਲਖ ਪਰਮੇਸ਼ੁਰ” ਇੱਕ ਸਾਧਕ ਨੂੰ ਆਪਣੇ ਬਾਰੇ ਜਾਣਕਾਰੀ ਦੇਣ ਲਈ ਉਸ ਦਾ ਗੁਰੂ ਜਾਂ ਆਤਮਕ ਮਾਰਗ ਦਰਸ਼ਕ ਬਣ ਕੇ ਮਦਦ ਕਰਦਾ ਹੈ ਅਤੇ ਇਹ ਕਿ ਉਸ ਨੂੰ ਕੇਵਲ ਗੁਰੂ ਦੀ ਕਿਰਪਾ ਨਾਲ ਹੀ ਪ੍ਰਾਪਤ ਕੀਤਾ ਜਾ ਸੱਕਦਾ ਹੈ, “ਸੱਚੇ ਗੁਰੂ ਤੋਂ ਬਗੈਰ, ਕਿਸੇ ਨੂੰ ਵੀ ਪ੍ਰਭੁ ਦੀ ਪ੍ਰਾਪਤੀ ਨਹੀਂ ਹੁੰਦੀ; ਸੱਚ ਗੁਰੂ ਤੋਂ ਬਗ਼ੈਰ, ਕਿਸੇ ਨੇ ਵੀ ਪ੍ਰਭੁ ਦੀ ਪ੍ਰਾਪਤੀ ਨਹੀਂ ਕੀਤੀ ਹੈ“ (ਗੁਰੂ ਗ੍ਰੰਥ, ਪੰਨਾ. 466)।[iv]  ਗੁਰੂ ਗ੍ਰੰਥ ਦਾ ਇੱਹ ਮੰਨਣਾ ਹੈ ਕਿ,

“ਅਲਖ ਪਰਮੇਸ਼ੁਰ” ਆਪ ਹੀ ਸੱਚਾ ਗੁਰੂ (ਸਤਿਗੁਰੂ) ਹੈ। ਇਸੇ ਲਈ, ਸਰਬ ਸ਼ਕਤੀਮਾਨ ਪਰਮੇਸ਼ੁਰ (ਵਾਹਿ ਗੁਰੂ) ਤੋਂ ਇਲਾਵਾ ਕੋਈ ਹੋਰ ਗੁਰੂ ਉਸ ਦੇ ਵਿਰੋਧ ਵਿੱਚ ਜਾਂ ਸਹਾਇਕ ਵਜੋਂ ਹੋਂਦ ਵਿੱਚ ਨਹੀਂ ਹੈ। ਇਸ ਲਈ ਮੁਕਤੀ ਦਾ ਖ਼ਜ਼ਾਨਾ ਪ੍ਰਾਪਤ ਕਰਨ ਲਈ ਸਿੱਖਾਂ ਲਈ ਸ਼ਬਦ-ਗੁਰੂ ਨੂੰ ਪੜ੍ਹਨਾ ਅਤੇ ਸੁਣਨਾ ਜ਼ਰੂਰੀ ਹੈ: “ਗੁਰੂ ਦਾ ਸ਼ਬਦ ਅੰਮ੍ਰਿਤ ਹੈ; ਇਸ ਨੂੰ ਪੀਣ ਨਾਲ ਪਿਆਸ ਬੁੱਝ ਜਾਂਦੀ ਹੈ” [v]

ਗੁਰੂ ਗ੍ਰੰਥ, ਪੰਨਾ. 35

ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਸੋਚ ਪ੍ਰਦਾਨ ਕਰਦਾ ਹੈ ਕਿ ਪ੍ਰਭੁ ਉਨ੍ਹਾਂ ਦੇ ਨੇੜੇ ਆ ਜਾਂਦਾ ਹੈ, ਜਿਹੜੇ ਕਿਰਪਾ ਦੇ ਵਿਖੇ ਸਤਿਗੁਰੂ (ਸੱਚੇ ਸਾਹਿਬ) ਦੇ ਪ੍ਰਸਤਾਵ ਨੂੰ ਸਵੀਕਾਰਦੇ ਹਨ ਅਤੇ ਗੁਰੂ ਤੋਂ ਇਸ ਕਿਰਪਾ ਨੂੰ ਪ੍ਰਾਪਤ ਕਰਦੇ ਹਨ, ਹੁਣ ਪਰਮਾਤਮਾ ਮੇਰਾ (ਆਸਰਾ ਬਣ ਗਿਆ ਹੈ) , ਮੈਂ ਪਰਮਾਤਮਾ ਦਾ (ਹੀ) ਸੇਵਕ (ਬਣ ਚੁੱਕਾ) ਹਾਂ, ਗੁਰੂ ਨੇ ਮੈਨੂੰ ਸਦਾ-ਥਿਰ ਰਹਿਣ ਵਾਲਾ ਸਿਫ਼ਤਿ-ਸਲਾਹ ਦਾ ਸ਼ਬਦ ਬਖ਼ਸ਼ ਦਿੱਤਾ ਹੈ”  (ਗੁਰੂ ਗ੍ਰੰਥ, ਪੰਨਾ. 100)।[vi]  ਇਸੇ ਲਈ, ਇਹ ਸਲਾਹ ਦਿੱਤੀ ਜਾਂਦੀ ਹੈ ਕਿ ਇੱਕ ਸਾਧਕ ਨੂੰ ਸਤਿਗੁਰੂ ਨਾਲ ਮੁਲਾਕਾਤ ਕਰਨੀ ਚਾਹੀਦੀ ਹੈ, ਜਿਸ ਦੇ ਕੋਲ ਹੀ ਕੇਵਲ ਸੰਸਾਰਕ ਮੋਹ ਮਾਇਆ ਨੂੰ ਹਟਾ ਦੇਣ ਦੀ ਸ਼ਕਤੀ ਹੈ, ਸੱਚਾ ਗੁਰੂ, ਜਿਹੜਾ ਅੰਦਰੋਂ (ਮਾਇਆ ਦਾ) ਮੋਹ ਦੂਰ ਕਰ ਦਿੰਦਾ ਹੈ, ਮਨੁੱਖ ਨੂੰ ਮਿਲ ਪਏ ਤਾਂ ਮਨੁੱਖ ਮੁਕਤ (ਭਾਵ, ਮਾਇਕ ਬੰਧਨਾਂ ਤੋਂ ਅਜ਼ਾਦ) ਹੋ ਜਾਂਦਾ ਹੈ  (ਗੁਰੂ ਗ੍ਰੰਥ. ਪੰਨਾ. 466)।[vii]  ਕਿਉਂਕਿ ਜਦੋਂ ਤੱਕ ਇੱਕ ਸਾਧਕ ਦੀ ਮੁਲਾਕਾਤ ਸਤਿਗੁਰੂ ਨਾਲ ਨਹੀਂ ਹੁੰਦੀ, ਉਹ ਪਰਮੇਸ਼ੁਰ ਦੇ ਵਿਸਮਾਦ ਦੁਆਰਾ ਬੰਨਿਆਂ ਨਹੀਂ ਜਾਵੇਗਾ, ਜਿਹੜਾ ਮਨੁੱਖ ਸੱਚੇ ਗੁਰੂ ਦੇ ਉਪਦੇਸ਼ ਨੂੰ ਮੰਨ ਲੈਂਦਾ ਹੈ, ਉਹ ਸੱਚੇ ਗੁਰੂ ਵਿੱਚ ਲੀਨ ਹੋ ਜਾਂਦਾ ਹੈ” (ਗੁਰੂ ਗ੍ਰੰਥ, ਪੰਨਾ. 797)।[viii]

ਨਤੀਜੇ ਵਜੋਂ ਉਹ ਜਿਹੜੇ ਸ਼ਬਦ-ਗੁਰੂ ਤੋਂ ਬਗੈਰ ਹਨ, ਉਹ ਕਮਲੇ ਹਨ, ਮੂਰਖ ਹਨ, ਮੋਏ ਹੋਏ ਹਨ, “ਉਹ ਸਦਾ ਜਗਤ-ਮੂਲ ਪ੍ਰਭੁ ਦੀ ਹੀ ਸਿਫ਼ਤਿ-ਸਾਲਾਹ ਕਰਦਾ ਹੈ। ਗੁਰੂ ਪੀਰ ਦੇ ਸ਼ਬਦ ਨੂੰ (ਹਿਰਦੇ ਵਿੱਚ ਟਿਕਾ ਕੇ) ਉਹ ਡੂੰਘੇ ਜਿਗਰੇ ਵਾਲਾ ਬਣ ਜਾਂਦਾ ਹੈ। ਪਰ ਗੁਰ-ਸ਼ਬਦ ਤੋਂ ਖੁੰਝ ਕੇ ਜਗਤ (ਮਾਇਆ ਦੇ ਮੋਹ ਵਿੱਚ) ਕਮਲਾ (ਹੋਇਆ ਫਿਰਦਾ) ਹੈ” (ਗੁਰੂ ਗ੍ਰੰਥ, ਪੰਨਾ. 634) [ix]  ਅਤੇ ਇਸ ਦਾ ਕਾਰਨ ਇਹ ਹੈ ਕਿ ਉਹ ਅਜਿਹੇ ਸੰਸਾਰ ਵਿੱਚ ਜਿਹੜਾ ਹਨ ਜਿਹੜਾ ਦੁੱਖ ਨਾਲ ਭਰਿਆ ਹੋਇਆ ਹੈ, “ਹੇ ਨਾਨਕ! ਸਾਰਾ ਜਗਤ ਹੀ ਦੁਖੀ ਹੈ।” (ਗੁਰੂ ਗ੍ਰੰਥ, ਪੰਨਾ. 954)।[x]  ਪ੍ਰੰਤੂ, ਇਹ ਸ਼ਬਦ ਹੈ, ਜਿਹੜਾ ਸਾਰੇ ਦੁੱਖਾਂ ਅਤੇ ਕਲੇਸ਼ਾਂ ਨੂੰ ਦੂਰ ਕਰ ਸੱਕਦਾ ਹੈ,

“ਹੇ ਸੰਤ ਜਨੋ! ਜਿਸ ਮਨੁੱਖ ਦੇ ਆਤਮਕ ਜੀਵਨ ਵਾਸਤੇ ਪਰਮੇਸ਼ੁਰ ਨੇ (ਵਿਕਾਰਾਂ ਦੇ ਰਾਹ ਵਿੱਚ) ਡੱਕਾ ਮਾਰ ਦਿੱਤਾ, (ਉਸ ਮਨੁੱਖ ਦੇ ਅੰਦਰੋਂ) ਪਰਮੇਸ਼ੁਰ ਨੇ ਦੁੱਖਾਂ ਤੇ ਰੋਗਾਂ ਦਾ ਡੇਰਾ ਹੀ ਮੁਕਾ ਦਿੱਤਾ”[xi]

ਗੁਰੂ ਗ੍ਰੰਥ, ਪੰਨਾ. 628

ਉਪਰਲੇ ਵਿਚਾਰ ਵਟਾਂਦਰੇ ਦੀ ਰੋਸ਼ਨੀ ਵਿੱਚ, ਇੱਕ ਸਾਧਕ ਇਹ ਸਿੱਖਦਾ ਹੈ ਕਿ ’ਅਲਖ’ ਪਰਮੇਸ਼ੁਰ ਅਖੀਰੇ ਅਣਜਾਣੇ ਸਰੋਤ ਨੇ ਆਪਣੇ ਆਪ ਨੂੰ ਆਪਣੇ “ਸ਼ਬਦ” ਰਾਹੀਂ ਮਨੁੱਖਤਾ ਉੱਤੇ ਪ੍ਰਗਟ ਕੀਤਾ ਹੈ। ਇਹ ਸ਼ਬਦ ਆਪ ਹੀ ਨਾ ਕੇਵਲ ਅਲਖ ਪਰਮੇਸ਼ੁਰ ਹੈ, ਸਗੋਂ ਸਤਿਗੁਰੂ (ਸੱਚਾ ਸਾਹਿਬ) ਵੀ ਹੈ। ਉਹ ਆਪਣੇ “ਗੁਰ-ਪ੍ਰਸਾਦਿ” (ਇਸ਼ੁਰੀ ਕਿਰਪਾ) ਨੂੰ ਇਸ ਲਈ ਦਿੰਦਾ ਹੈ, ਤਾਂ ਜੋ ਇੱਕ ਸਾਧਕ ਮੁਕਤੀ ਪ੍ਰਾਪਤ ਕਰੇ, ਅਨੰਦ ਪ੍ਰਾਪਤ ਕਰੇ, ਉਸ ਦੇ ਨਾਲ ਇੱਕ ਸੁਰ ਹੋ ਸਕੇ। ਇਸ਼ੁਰੀ ਕਿਰਪਾ ਦਾ ਪ੍ਰਬੰਧ ਉਨ੍ਹਾਂ ਸਾਰਿਆਂ ਲਈ ਉਪਲਬਧ ਹੈ, ਜਿਹੜੇ ਉਸ ਦੇ ਨੇੜੇ ਆਉਂਦੇ ਹਨ। ਜਿਹੜੇ ਉਸ ਤੋਂ ਇਸ ਨੂੰ ਪ੍ਰਾਪਤ ਕਰਦੇ ਹਨ ਉਹ ਉਸ ਦੀ ਵਡਿਆਈ ਵਿੱਚ ਲੀਨ ਹੋ ਜਾਂਦੇ ਹਨ।

ਇਹ ਸਮਝ ਸਾਨੂੰ ਕੁੱਝ ਪ੍ਰਸ਼ਨਾਂ ਦੀ ਪੁੱਛ-ਗਿੱਛ ਕਰਨ ਲਈ ਪ੍ਰੇਰਦੀ ਹੈ: ਉਹ ਸਤਿਗੁਰੂ ਕਿੱਥੇ ਹੈ? ਮੈਂ ਉਸ ਨੂੰ ਕਿਵੇਂ ਲੱਭ ਸੱਕਦਾ ਹਾਂ? ਮੈਂ ਉਸ ਦੀ ਕਿਰਪਾ ਅਰਥਾਤ ਮਿਹਰ ਨੂੰ ਪ੍ਰਾਪਤ ਕਰਨ ਲਈ ਕੀ ਕਰਾਂ? ਕੀ ਗੁਰ ਪ੍ਰਸਾਦਿ ਮੇਰੇ ਲਈ ਵੀ ਉਪਲਬਧ ਹੈ, ਮੈਂ ਜੋ ਅਜਿਹਾ ਅਭਾਗਾ ਵਿਅਕਤੀ ਹਾਂ, ਜਿਹੜਾ ਮੋਹ ਮਾਇਆ ਦੇ ਇਸ ਸੰਸਾਰ ਵਿੱਚ ਗੁਆਚ ਗਿਆ ਹੈ। ਮੈਂ ਉਸ ਦੇ ਨੇੜੇ ਕਿਵੇਂ ਆ ਸੱਕਦਾ ਹਾਂ? ਇਸ ਦਾ ਰਾਹ ਕਿਹੜਾ ਹੈ? ਅਤੇ ਇਸੇ ਤਰ੍ਹਾਂ ਦੇ ਹੋਰ ਵਧੇਰੇ ਸਬੰਧਿਤ ਪ੍ਰਸ਼ਨ ਹਨ। ਪ੍ਰੰਤੂ, ਅਸੀਂ ਇੰਨ੍ਹਾਂ ਪ੍ਰਸ਼ਨਾਂ ਦੇ ਉੱਤਰਾਂ ਨੂੰ ਗ੍ਰੰਥ ਬਾਈਬਲ ਵਿੱਚ ਸਪੱਸ਼ਟ ਤੌਰ ’ਤੇ ਪਾਉਂਦੇ ਹਾਂ।

ਗ੍ਰੰਥ ਬਾਈਬਲ ਕਹਿੰਦਾ ਹੈ ਕਿ ਰੱਬ ਮਨੁੱਖ ਦੀ ਸਮਝ ਤੋਂ ਪਰ੍ਹੇ ਹੈ। ਕੋਈ ਨਹੀਂ ਸਮਝ ਸੱਕਦਾ ਕਿ ਉਹ ਕਿਵੇਂ ਕੰਮ ਕਰਦਾ ਹੈ, ਉਹ ਕਿਸ ਤਰੀਕੇ ਨਾਲ ਚੱਲਦਾ ਹੈ, ਉਹ ਕਿਸ ਤਰੀਕੇ ਨਾਲ ਬ੍ਰਹਿਮੰਡ ਦੇ ਕੰਮਾਂ ਦਾ ਸੰਚਾਲਨ ਕਰਦਾ ਹੈ, ਵਾਹ, ਪਰਮੇਸ਼ੁਰ ਦਾ ਧਨ ਅਤੇ ਬੁੱਧ ਅਤੇ ਗਿਆਨ ਕੇਡਾ ਡੂੰਘਾ ਹੈ ! ਉਹ ਦੇ ਨਿਆਉਂ ਕੇਡੇ ਅਣ ਲੱਭ ਹਨ ਅਤੇ ਉਹ ਦੇ ਰਾਹ ਕੇਡੇ ਬੇਖੋਜ ਹਨ! (ਰੋਮੀਆਂ 11:33)। ਕਿਉਂਕਿ ਇੱਕ ਸਾਧਕ ਸਮੇ ਅਤੇ ਸਥਾਨ ਦੀਆਂ ਹੱਦਾਂ ਵਿੱਚ ਰਹਿੰਦਾ ਹੈ, ਇਸ ਲਈ ਉਸ ਨੂੰ ਤੱਥ ਨੂੰ ਸਵੀਕਾਰ ਕਰਨ ਲਈ ਕਿਹਾ ਗਿਆ ਹੈ ਕਿ, ਅਲਖ ਪਰਮੇਸ਼ੁਰ ਯਹੋਵਾਹ ਮਹਾਨ ਹੈ, ਅਤੇ ਅੱਤ ਉਸਤਤ ਜੋਗ ਹੈ, ਅਤੇ ਉਹ ਦੀ ਮਹਾਨਤਾ ਅਗੰਮ ਹੈ” (ਜ਼ਬੂਰਾਂ ਦੀ ਪੋਥੀ 145:3)।

ਫਿਰ ਵੀ, ਉਸ ਦੇ ਦੁਆਰਾ ਅਜੇ ਵੀ ਕੁੱਝ ਝਲਕ ਉਨ੍ਹਾਂ ਖੋਜ ਕਰਨ ਵਾਲਿਆਂ ਨੂੰ ਮਿਲਦੀ ਹੈ, ਜਿਹੜੇ ਉਸ ਦੀ ਭਾਲ ਕਰਦੇ ਹਨ, ਕਿਹ ਨੇ ਆਪਣੀਆ ਚੁਲੀਆਂ ਨਾਲ ਪਾਣੀਆਂ ਨੂੰ ਮਿਣਿਆ, ਅਤੇ ਆਪਣੀਆਂ ਗਿੱਠਾਂ ਨਾਲ ਅਕਾਸ਼ ਨੂੰ ਮਾਪਿਆ, ਧਰਤੀ ਦੀ ਧੂੜ ਨੂੰ ਟੋਪੇ ਵਿੱਚ ਭਰਿਆ, ਪਹਾੜਾਂ ਨੂੰ ਤੱਕੜੀਆਂ ਵਿੱਚ, ਅਤੇ ਟਿੱਬਿਆਂ ਨੂੰ ਛਾਬਿਆਂ ਵਿੱਚ ਤੋਲਿਆ ਹੈ? ਕਿਹ ਨੇ ਯਹੋਵਾਹ (ਅਲਖ ਪਰਮੇਸ਼ੁਰ) ਦਾ ਆਤਮਾ ਮਾਪਿਆ, ਯਾ ਉਹ ਦਾ ਸਲਾਹੀ ਹੋ ਕੇ ਉਹ ਨੂੰ ਸਮਝਾਇਆ?”  (ਯਸਾਯਾਹ 40:12-14)। ਸਭਨਾਂ ਤੋਂ ਦੁੱਖਦਾਈ ਗੱਲ ਇਹ ਹੈ ਕਿ ਮਨੁੱਖੀ ਮਨ ਇਸ ਪ੍ਰਮਾਤਮਾ (ਵਾਹਿਗੁਰੂ) ਅਤੇ ਉਸ ਦੇ ਸਰਬ ਸ਼ਕਤੀਮਾਨ ਹੋਣ ਨੂੰ, ਉਸ ਦੀ ਮਹਾਨਤਾ ਨੂੰ, ਉਸ ਦੀ ਵਡਿਆਈ ਨੂੰ ਅਤੇ ਆਪ ਪਰਮੇਸ਼ੁਰ ਨੂੰ ਹੀ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੈ, ਭਲਾ ਤੂੰ ਖੋਜ ਨਾਲ ਪਰਮੇਸ਼ੁਰ ਨੂੰ ਲੱਭ ਸੱਕਦਾ, ਯਾ ਸਰਬ ਸ਼ਕਤੀਮਾਨ ਨੂੰ ਸੰਪੂਰਨਤਾਈ ਤੀਕ ਪਾ ਸੱਕਦਾ ਹੈ?” (ਅੱਯੂਬ 11:7) ਅਤੇ ਕੀ ਕੋਈ ਉਸ ਨੂੰ ਲੱਭ ਸੱਕਦਾ ਹੈ, ਇਸ ਦਾ ਉੱਤਰ ਹੈ: ਨਹੀਂ ।

ਤਾਂ ਫਿਰ ਰਾਹ ਕਿਹੜਾ ਹੈ? ਇਸ ਦਾ ਉੱਤਰ ਇੱਕ ਵਾਰੀ  ਫਿਰ ਦੁਬਾਰਾ ਸਾਨੂੰ ਗ੍ਰੰਥ ਬਾਈਬਲ ਵਿੱਚ ਮਿਲਦਾ ਹੈ, ਉਸ ਨੇ ਹਰੇਕ ਵਸਤ ਆਪੋ ਆਪਣੇ ਸਮੇਂ ਵਿੱਚ ਸੁੰਦਰ ਬਣਾਈ ਹੈ ਅਤੇ ਉਸ ਨੇ ਸਦੀਪਕਾਲ ਨੂੰ ਵੀ ਓਹਨਾਂ ਦੇ ਮਨ ਵਿੱਚ ਟਿਕਾ ਦਿੱਤਾ ਹੈ (ਉਪਦੇਸ਼ਕ ਦੀ ਪੋਥੀ 3:11)। ਇਹ ਸਦੀਵਤਾ ਜਾਂ ਦੂਜੇ ਸ਼ਬਦਾਂ ਵਿੱਚ ਅਲਖ ਪਰਮੇਸ਼ੁਰ ਦਾ ਇਹੀ ਇਸ਼ੁਰੀ ਤੱਤ ਇੱਕ ਸਾਧਕ ਨੂੰ ਸਤਿਗੁਰੂ (ਸੱਚੇ ਗੁਰੂ) ਨਾਲ ਮਿਲਣ ਦੇ ਯੋਗ ਬਣਾਉਂਦਾ ਹੈ, ਜਿਹੜਾ ਉਸ ਦੇ ਕੋਲ ਸ਼ਬਦ ਬਣ ਕੇ ਆਇਆ ਹੈ, ਆਦ ਵਿੱਚ ਸ਼ਬਦ ਸੀ ਅਰ ਸ਼ਬਦ ਪਰਮੇਸ਼ੁਰ ਦੇ ਸੰਗ ਸੀ ਅਤੇ ਸ਼ਬਦ ਪਰਮੇਸ਼ੁਰ ਸੀ,  ਇਹੋ ਆਦ ਵਿੱਚ ਪਰਮੇਸ਼ੁਰ ਦੇ ਸੰਗ ਸੀ 3ਸੱਭੋ ਕੁੱਝ ਉਸ ਤੋਂ ਰਚਿਆ ਗਿਆ ਅਤੇ ਰਚਨਾ ਵਿੱਚੋਂ ਇੱਕ ਵਸਤੁ ਭੀ ਉਸ ਤੋਂ ਬਿਨਾਂ ਨਹੀਂ ਰਚੀ ਗਈ (ਯੂਹੰਨਾ 1:1-3)।

ਗ੍ਰੰਥ ਬਾਈਬਲ ਕਹਿੰਦਾ ਹੈ ਕਿ, ਇਹ ਸ਼ਬਦ ਸਤਿਗੁਰੂ ਯਿਸੂ ਮਸੀਹ ਤੋਂ ਇਲਾਵਾ ਹੋਰ ਕੋਈ ਨਹੀਂ ਹੈ, “ਪਰ ਸਾਡੇ ਭਾਣੇ ਇੱਕੋ ਪਰਮੇਸ਼ੁਰ ਹੈ, ਜੋ ਪਿਤਾ ਹੈ, ਜਿਸ ਤੋਂ ਸੱਭੇ ਕੁੱਝ ਹੋਇਆ ਹੈ ਅਤੇ ਅਸੀਂ ਉਹ ਦੇ ਲਈ ਹਾਂ ਅਰ ਇੱਕੋ ਪ੍ਰਭੁ ਹੈ, ਜੋ ਸਤਿਗੁਰੂ ਯਿਸੂ ਮਸੀਹ ਹੈ, ਜਿਹ ਦੇ ਰਾਹੀਂ ਸੱਭੋ ਕੁੱਝ ਹੋਇਆ ਨਾਲੇ ਅਸੀਂ ਵੀ”  (1 ਕੁਰਿੰਥੀਆਂ 8:6)। ਉਪਰ ਲਿਖੀ ਹੋਈ ਤੁੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਇੱਕ ਤੁੱਕ ਨਾਲ ਮਿਲਦੀ ਜੁਲਦੀ ਹੈ, “ਇੱਕ ਪਰਮੇਸ਼ੁਰ ਸਾਡਾ ਪਿਤਾ ਹੈ; ਅਸੀਂ ਇੱਕ ਪਰਮੇਸ਼ੁਰ ਦੀ ਸੰਤਾਨ ਹਾਂ। ਤੂੰ ਸਾਡਾ ਗੁਰੂ ਹੈਂ”  (ਗੁਰੂ ਗ੍ਰੰਥ, ਪੰਨਾ. 611)।[xii]  ਜਦੋਂ ਇਹ ਸ਼ਬਦ ਆਪਣੀ ਬਾਣੀ ਬੋਲਦਾ ਹੈ, ਤਾਂ ਮਨੁੱਖੀ ਮਨ ਵਿੱਚ ਵਾਸ ਕਰਦਾ ਹੋਇਆ ਇਸ਼ੁਰੀ ਤੱਤ ਉਸ ਨੂੰ ਪਛਾਣ ਲੈਂਦਾ ਹੈ, “ਭੇਡਾਂ ਉਹ ਦਾ ਬੋਲ ਸੁਣਦੀਆਂ ਹਨ ਅਤੇ ਉਹ ਆਪਣੀਆਂ ਭੇਡਾਂ ਦਾ ਨਾਉਂ ਲੈ ਲੈ ਕੇ ਬੁਲਾਉਂਦਾ ਹੈ ਅਰ ਉਨ੍ਹਾਂ ਨੂੰ ਬਾਹਰ ਲੈ ਜਾਂਦਾ ਹੈ, ਜਦ ਉਹ ਆਪਣੀ ਸਾਰੀਆਂ ਭੇਡਾਂ ਨੂੰ ਕੱਢ ਚੁੱਕਦਾ ਹੈ ਤਾਂ ਉਨ੍ਹਾਂ ਦੇ ਅੱਗੇ ਅੱਗੇ ਤੁਰ ਪੈਂਦਾ ਹੈ ਅਤੇ ਭੇਡਾਂ ਉਹ ਦੇ ਮਗਰ ਮਗਰ ਲੱਗੀਆਂ ਜਾਂਦੀਆਂ ਹਨ ਕਿਉਂ ਜੋ ਓਹ ਉਸ ਦੀ ਅਵਾਜ਼ ਪਛਾਣਦੀਆਂ ਹਨ” (ਯੂਹੰਨਾ 10:3-4), ਅਤੇ ਉਸ ਦੇ ਪਿੱਛੇ ਚੱਲਣ ਦੇ ਪ੍ਰਸਤਾਵ ਨੂੰ ਮੰਨ ਲੈਂਦਾ ਹੈ, ਸਿੱਟੇ ਵਜੋਂ ਪਰਮ ਅਨੰਦ ਦੀ ਪ੍ਰਾਪਤ ਦੇ ਲਾਭ ਨੂੰ ਪ੍ਰਾਪਤ ਕਰਦਾ ਹੈ,

“ਅਤੇ ਓਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁੱਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ”  ।

ਰਕਾਸ਼ ਦੀ ਪੋਥੀ 21:4

ਸਤਿਗੁਰੂ ਯਿਸੂ ਮਸੀਹ ਨਾਲ ਹੋਈ ਮੁਲਾਕਾਤ ਇੱਕ ਸਾਧਕ ਦੀ ਅਸਵਥਾ ਨੂੰ ਪੂਰੀ ਤਰ੍ਹਾਂ ਤਬਦੀਲ ਕਰ ਦਿੰਦੀ ਹੈ। ਇਹ ਕੁੱਝ ਅਜਿਹਾ ਹੈ ਕਿ ਮੰਨੋ ਇੱਕ ਭਗਤ ਜਾਂ ਸਾਧਕ ਆਪਣੀ ਡੂੰਘੀ ਨੀਂਦ ਤੋਂ ਜਾਗ ਉੱਠਿਆ ਹੈ, “ਮੈਂ ਧਰਮ ਵਿੱਚ ਤੇਰੇ ਮੂੰਹ ਦਾ ਦਰਸ਼ਣ ਕਰਾਂਗਾ, ਜਦ ਮੈਂ ਜਾਗਾਂਗਾ, ਤੇਰੇ ਰੂਪ ਨਾਲ ਤ੍ਰਿਪਤ ਹੋਵਾਂਗਾ ” (ਜ਼ਬੂਰਾਂ ਦੀ ਪੋਥੀ 17:15)। ਇਸ ਤੋਂ ਇਲਾਵਾ, ਜਦੋਂ ਇਹ ਸ਼ਬਦ ਜਿਹੜਾ ਕਿ ਸਤਿਗੁਰੂ ਯਿਸੂ ਮਸੀਹ ਹੈ, ਆਪਣੇ ਲੋਕਾਂ ਦੇ ਵਿੱਚਕਾਰ ਵੱਸਣ ਲਈ ਆਇਆ ਸੀ, ਤਾਂ ਉਹ ਆਪਣੇ ਗੁਰ-ਪ੍ਰਸਾਦਿ (ਇਸ਼ੁਰੀ ਕਿਰਪਾ) ਦੇ ਨਾਲ ਆਇਆ ਸੀ, “ਤੁਰੇਤ ਤਾਂ ਮੂਸਾ (ਮਨੁੱਖੀ ਵਿਚੋਲਗੀ) ਦੇ ਰਾਹੀਂ ਦਿੱਤੀ ਗਈ ਸੀ, ਕਿਰਪਾ ਅਤੇ ਸਚਿਆਈ ਸਤਿਗੁਰੂ ਯਿਸੂ ਮਸੀਹ ਤੋਂ ਪਹੁੰਚੀ” (ਯੂਹੰਨਾ 1:17) ਅਤੇ ਦਿਲਚਸਪ ਗੱਲ ਇਹ ਹੈ ਕਿ ਇਹ ਕਿਰਪਾ ਖੁੱਲ੍ਹ ਕੇ ਅਰਥਾਤ ਭਰਪੂਰੀ ਨਾਲ ਦਿੱਤੀ ਜਾਂਦੀ ਹੈ। ਕਿਉਂਕਿ ਕੋਈ ਮਨੁੱਖੀ ਸਿੱਧੀ ਇਸ ਦੀ ਕਮਾਈ ਨਹੀਂ ਕਰ ਸੱਕਦੀ, ਨਾ ਹੀ ਕੋਈ ਇਸ ਦੀ ਪ੍ਰਾਪਤੀ ਦੇ ਯੋਗ ਹੈ ਅਤੇ ਨਾ ਹੀ ਕੋਈ ਇਸ ਨੂੰ ਲੱਭ ਸੱਕਦਾ ਹੈ, ਜਦ ਤੱਕ ਕਿ ਇਸ ਨੂੰ ਇੱਕ ਦਾਨੀ ਪਰਮੇਸ਼ੁਰ ਵੱਲੋਂ ਆਪਣੀ ਮਿਹਰ ਵਿੱਚ ਸਾਡੇ ਉੱਤੇ ਨਾ ਬਖ਼ਸ਼ਿਆ ਜਾਵੇ,

“ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਜੋ ਮੇਰਾ [ਸਤਿਗੁਰੂ ਯਿਸੂ ਮਸੀਹ] ਬਚਨ ਅਰਥਾਤ ਬਾਣੀ ਨੂੰ ਸੁਣਦਾ ਅਤੇ ਉਹ ਦੀ ਪਰਤੀਤ ਕਰਦਾ ਹੈ, ਜਿਨ੍ਹ ਮੈਨੂੰ ਘੱਲਿਆ ਸਦੀਪਕ ਜੀਉਣ ਉਹ ਦਾ ਹੈ ਅਰ ਉਸ ਉੱਤੇ ਸਜ਼ਾ ਦਾ ਹੁਕਮ ਨਹੀਂ ਹੁੰਦਾ ਸਗੋਂ ਮੌਤ ਤੋਂ ਪਾਰ ਲੰਘ ਕੇ ਉਹ ਜੀਉਣ ਵਿੱਚ ਜਾ ਪਹੁੰਚਿਆ ਹੈ”

ਯੂਹੰਨਾ 5:24

ਇਸ ਲਈ, ਇਹ ਸੱਦਾ ਸਤਿਗੁਰੂ ਯਿਸੂ ਮਸੀਹ ਦੁਆਰਾ ਦਿੱਤਾ ਗਿਆ ਹੈ, ਜੋ ਇੱਕ ਸਾਧਕ ਲਈ ਪਰਮੇਸ਼ੁਰ ਦੇ ਕੋਲ ਆਉਣ ਲਈ ਸ਼ਬਦ-ਗੁਰੂ ਹੈ, ਪਰਮੇਸ਼ੁਰ ਦੇ ਨੇੜੇ ਜਾਓ ਤਾਂ ਉਹ ਤੁਹਾਡੇ ਨੇੜੇ ਆਵੇਗਾ (ਯਾਕੂਬ 4:8) ਅਤੇ ਇਸ ਦੇ ਲਈ ਇੱਕ ਬਹੁਤ ਹੀ ਸੌਖਾ ਅਤੇ ਸਰਲ ਰਾਹ “ਵਿਸ਼ਵਾਸ ਦੇ ਰਾਹ” ਦਾ ਸੁਝਾਓ ਦਿੱਤਾ ਗਿਆ ਹੈ, ਅਤੇ ਨਿਹਚਾ ਬਾਝੋਂ ਉਹ ਦੇ ਮਨ ਨੂੰ ਭਾਉਣਾ ਅਣਹੋਣਾ ਹੈ, ਕਿਉਂਕਿ ਜਿਹੜਾ ਪਰਮੇਸ਼ੁਰ ਦੀ ਵੱਲ੍ਹ ਆਉਂਦਾ ਹੈ, ਉਹ ਨੂੰ ਪਰਤੀਤ ਕਰਨੀ ਚਾਹੀਦੀ ਹੈ ਭਈ ਉਹ ਹੈ, ਨਾਲੇ ਇਹ ਭਈ ਉਹ ਆਪਣਿਆਂ ਤਾਲਿਬਾਂ ਦਾ ਫ਼ਲ-ਦਾਤਾ ਹੈ (ਇਬਰਾਨੀਆਂ 11:6 )। ਕਿਉਂਕਿ ਪਰਮ ਅਨੰਦ, ਮੁਕਤੀ,  ਮੋਖ ਕੇਵਲ ਉੱਦੋਂ ਹੀ ਆਉਂਦੀ ਹੈ, ਜਦੋਂ ਕੋਈ ਸਤਿਗੁਰੂ ਦੀ ਬਾਣੀ ਨੂੰ ਸੁਣਦਾ ਹੈ, ਸੋ ਪਰਤੀਤ ਸੁਣਨ ਨਾਲ, ਅਤੇ ਸੁਣਨਾ ਮਸੀਹ ਦੇ ਬਚਨ ਅਰਥਾਤ ਬਾਣੀ ਤੋਂ ਆਉਂਦਾ ਹੈ” (ਰੋਮੀਆਂ 10:17)। ਇਹ ਸੰਖੇਪ ਵਿੱਚ ਸਾਡੇ ਪੂਰੇ ਵਿਚਾਰ-ਵਟਾਂਦਰੇ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਵਿੱਚ ਦੱਸਣ ਵਿੱਚ ਮਦਦ ਕਰਦਾ ਹੈ, ਉਹ [ਇੱਕ ਸਾਧਕ] ਆਪਣੇ ਬਿਬੇਕ ਨੂੰ ਇੱਕ ਪ੍ਰਭੁ ਉੱਤੇ ਕੇਂਦ੍ਰਤ ਕਰਦਾ ਹੈ, ਅਤੇ ਕੇਵਲ ਇੱਕੋ ਇੱਕ ਪ੍ਰਭੁ ਦੀ ਸੇਵਾ ਕਰਦਾ ਹੈ, ਜਿਹੜਾ ਗੁਰੂ ਦੁਆਰਾ ਜਾਣਿਆ ਜਾਂਦਾ ਹੈ” (ਗੁਰੂ ਗ੍ਰੰਥ, ਪੰਨਾ. 885) [xiii] ਅਤੇ, ਗੁਰੂ ਦਾਤਾਰ ਹੈ; ਗੁਰੂ ਠੰਡ ਦਾ ਸੋਮਾ ਹੈ। ਤ੍ਰਿਲੋਕੀ ਵਿੱਚ ਚਾਨਣ ਕਰਨ ਵਾਲਾ ਹੈ। ਹੇ ਨਾਨਕ! ਕਦੇ ਨਾਹ ਮੁੱਕਣ ਵਾਲਾ ਪਦਾਰਥ। ਜਿਸ ਦਾ ਮਨ ਗੁਰੂ ਵਿੱਚ ਪਤੀਜ ਜਾਏ, ਉਸ ਨੂੰ ਸੁੱਖ ਹੋ ਜਾਂਦਾ ਹੈ” (ਗੁਰੂ ਗ੍ਰੰਥ, ਪੰਨਾ. 137) [xiv]  ਅਤੇ ਇਸ ਕਰਕੇ ਉਹ ਆਪ ਸਤਿਗੁਰੂ


[i] ਸ਼ਬਦੁ ਗੁਰੂ ਸੁਰਤਿ ਧੁਨਿ ਚੇਲਾ ॥

[ii] गुरुर्ब्रह्मा गुरुर्विष्णुर्गुरुर्देवो महेश्वरः। गुरुः साक्षात् परब्रह्म तस्मै श्रीगुरवे नमः ॥

(ਸ਼ਾਬਦਿਕ ਅਰਥ: ਗੁਰੂ ਬ੍ਰਹਮਾ ਹੈ, ਗੁਰੂ ਹੀ ਵਿਸ਼ਨੂੰ ਹੈ, ਗੁਰੂ ਹੀ ਮਹੇਸ਼ਵਰ ਅਰਥਾਤ ਸ਼ਿਵ ਹੈ, ਗੁਰੂ ਅਸਲ ਵਿੱਚ ਅਲਖ ਪਰਮੇਸ਼ਰ ਹੈ। ਅਜਿਹੇ ਗੁਰੂ ਅੱਗੇ ਮੈਂ ਝੁਕਦਾ ਹਾਂ। ਉਹ ਪਰਮੇਸ਼ੁਰ ਦਾ ਗਿਆਨ ਪ੍ਰਾਪਤ ਕਰਨ ਵਾਲਾ ਰਾਰ ਹੈ, ਉਸ ਤੱਕ ਪਹੁੰਚਣ ਦਾ ਤਰੀਕਾ ਹੈ।

ਗੁਰੂ ਗੋਵਿੰਦ ਦੋਊ ਖੜੇ, ਕਾਕੇ ਲਾਗੂ ਪਾਊ ਬਲਿਹਾਰੀ ਗੁਰੂ ਆਪਣੇ, ਗੋਵਿੰਦ ਦਿਓ ਬਤਾਏ।।

ਕਬੀਰ ਜੀ ਕਹਿੰਦੇ ਹਨ ਕਿ ਗੁਰੂ ਦਾ ਅਸਥਾਨ ਪ੍ਰਮਾਤਮਾ ਤੋਂ ਵੀ ਉੱਪਰ ਹੈ। ਜੇ ਦੋਵੇਂ ਇਕੱਠੇ ਖੜ੍ਹੇ ਹੋਣ ਤਾਂ ਪਹਿਲਾਂ ਦੇ ਅੱਗੇ ਝੁਕਣਾ ਚਾਹੀਦਾ ਹੈ। ਇਹ ਗੁਰੂ ਹੈ, ਕਿਉਂਕਿ ਇਸ ਦੀ ਸਿੱਖਿਆ ਸੱਦਕੇ ਹੀ, ਰੱਬ ਨੂੰ ਵੇਖਿਆ ਜਾਂਦਾ ਹੈ।

[iii] ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

[iv] ਬਿਨੁ ਸਤਿਗੁਰ ਕਿਨੈ ਨ ਪਾਇਓ ਬਿਨੁ ਸਤਿਗੁਰ ਕਿਨੈ ਨ ਪਾਇਆ ॥      

[v] ਗੁਰ ਕਾ ਸ਼ਬਦੁ ਅੰਮ੍ਰਿਤੁ ਹੈ ਜਿਤੁ ਪੀਤੈ ਤਿਖ ਜਾਇ ॥

[vi] ਹਰਿ ਹਮਰਾ ਹਮ ਹਰਿ ਕੇ ਦਾਸੇ ਨਾਨਕ ਸ਼ਬਦੁ ਗੁਰੂ ਸਚੁ ਦੀਨਾ ਜੀਉ ॥੪॥੧੪॥੨੧॥

[vii] ਸਤਿਗੁਰ ਮਿਲਿਐ ਸਦਾ ਮੁਕਤੁ ਹੈ ਜਿਨਿ ਵਿਚਹੁ ਮੋਹੁ ਚੁਕਾਇਆ ॥

[viii] ਸਤਿਗੁਰ ਕੀ ਜਿਸ ਨੋ ਮਤਿ ਆਵੈ ਸੋ ਸਤਿਗੁਰ ਮਾਹਿ ਸਮਾਨਾ ॥

[ix]   ਸ਼ਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸ਼ਬਦੈ ਜਗੁ ਬਉਰਾਨੰ ॥

[x] ਨਾਨਕ ਦੁਖੀਆ ਸਭੁ ਸੰਸਾਰੁ

[xi] ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ ॥

[xii] ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂੰ ਮੇਰਾ ਗੁਰ ਹਾਈ ॥

[xiii] ਏਕਾ ਸੁਰਤਿ ਏਕਾ ਹੀ ਸੇਵਾ ਏਕੋ ਗੁਰ ਤੇ ਜਾਪੈ ॥੧॥

[xiv] ਗੁਰੂਦਾਤਾ ਗੁਰੂ ਹਿਵੈ ਘਰੁ ਗੁਰੁ ਦੀਪਕੁ ਤਿਹ ਲੋਇ ॥ ਅਮਰ ਪਦਾਰਥੁ ਨਾਨਕਾ ਮਨਿ ਮਾਨਿਐ ਸੁਖੁ ਹੋਇ ॥੧॥

Leave a Reply

Your email address will not be published. Required fields are marked *