2. ਰੱਬ ਦੀ ਮਿਹਰ (ਨਦਰਿ)

ਨਦਰਿ, ਇੱਕ ਅਰਬੀ ਸ਼ਬਦ ਹੈ, ਜਿਸ ਨੂੰ ਕਿਰਪਾ ਲਈ ਵਰਤਿਆ ਜਾਂਦਾ ਹੈ, ਇਹ ਇੱਕ ਕਮਜ਼ੋਰ ਵਿਅਕਤੀ ਉੱਤੇ ਇੱਕ ਉੱਚੇ ਵਿਅਕਤੀ ਦੁਆਰਾ ਵਿਖਾਈ ਗਈ ਕਿਰਪਾ ਨੂੰ ਦਰਸਾਉਂਦਾ ਹੈ, ਕਿਰਪਾ ਜਾਂ ਮਿਹਰ “ਜੀਵਨ-ਮੁਕਤਾ” (ਮੁਕਤੀ ਪ੍ਰਾਪਤ ਵਿਅਕਤੀ) ਹੋਣ ਦੀ ਪ੍ਰਕਿਰਿਆ ਦੀ ਸ਼ੁਰੂਆਤ ਹੈ। ਸਿੱਖ ਧਰਮ ਵਿੱਚ ਨਦਰਿ ਦਾ ਪ੍ਰਗਟਾਵਾ ਮਿਹਰ, ਕਿਰਪਾ ਅਤੇ ਪਰਮੇਸ਼ੁਰ ਦੇ ਕੰਮ (ਰੱਬੀ ਕਾਰਜ) ਅਤੇ ਇਹੋ ਜਿਹੇ ਹੋਰ ਸ਼ਬਦਾਂ ਨਾਲ ਕੀਤਾ ਜਾਂਦਾ ਹੈ। ਇਸ਼ੁਰੀ ਕਿਰਪਾ ਸਿੱਖ ਧਾਰਮਿਕ ਪਰੰਪਰਾ ਲਈ ਇੱਕ ਕੇਂਦਰੀ ਧਾਰਣਾ ਹੈ, ਜੋ ਮਨੁੱਖੀ ਅਰਦਾਸ ਦੇ ਲਈ ਜੁਆਬਦੇਹ ਇੱਕ ਅਲੌਕਿਕ ਹੋਂਦ ਵਿੱਚ ਇਸ ਦੇ ਵਿਸ਼ਵਾਸ ਦੇ ਹੋਣ ਦੀ ਪੁਸ਼ਟੀ ਕਰਦੀ ਹੈ ਅਤੇ ਜਿਸ ਵਿੱਚ ਇਹ ਖਿਮਾ ਅਰਥਾਤ ਮੁਆਫ਼ੀ ਅਤੇ ਰਹਿਮ ਦੀ ਅਪੀਲ ਕਰਦੀ ਹੈ। ਰੱਬ ਮਨੁੱਖ ਉੱਤੇ ਆਪਣੀ ਮਿਹਰ ਨੂੰ ਪ੍ਰਗਟ ਕਰਦਾ ਹੈ, ਪ੍ਰੰਤੂ ਇਸ ਦਾ ਇਹ ਅਰਥ ਨਹੀਂ ਕਿ ਮਨੁੱਖ ਨੂੰ ਚੰਗਾ ਨਹੀਂ ਹੋਣਾ ਚਾਹੀਦਾ ਜਾਂ ਉਸ ਨੂੰ ਚੰਗੇ ਬਣਨ ਲਈ ਕੋਸ਼ਿਸ਼ਾਂ ਨਹੀਂ ਕਰਨੀਆਂ ਚਾਹੀਦੀਆਂ ਹਨ।

ਇਸ ਲਈ, ਸਿੱਖ ਧਰਮ ਅਨੁਸਾਰ ਮਨੁੱਖ ਨੂੰ ਕਿਰਪਾ ਅਰਥਾਤ ਮਿਹਰ ਨੂੰ ਪ੍ਰਾਪਤ ਕਰਨਾ ਹੁੰਦਾ ਹੈ, ਪਰ ਇਹ ਰੱਬ ਉੱਤੇ ਨਿਰਭਰ ਕਰਦਾ ਹੈ ਕਿ ਇਹ ਕਿਸ ਨੂੰ ਦੇਵੇਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦਾ ਹੈ ਕਿ, “ਉਹ ਹਰ ਇੱਕ ਨੂੰ ਵੇਖਦਾ ਹੈ, ਪਰ ਉਸੇ ਨੂੰ ਦਿੰਦਾ ਹੈ, ਜਿਸ ਨੂੰ ਉਹ ਚਾਹੁੰਦਾ ਹੈ” (ਗੁਰੂ ਗ੍ਰੰਥ, ਪੰਨਾ. 25)।[i]  ਇਸ ਦੇ ਬਾਵਜੂਦ, ਰੱਬ ਅਰਥਾਤ ਪਾਰਬ੍ਰਹਮ ਦੀ ਕਲਪਨਾ ਸਭਨਾਂ ਤੋਂ ਦਿਆਲੂ ਅਤੇ ਕਿਰਪਾਲੂ ਹੋਣ ਨਾਲ ਕੀਤੀ ਜਾਂਦੀ ਹੈ। ਸਿੱਖ ਧਰਮ ਵਿੱਚ, ਕਿਰਪਾ ਜਾਂ ਮਿਹਰ ਜਾਂ ਨਦਰਿ (ਗੁਰੂ ਪ੍ਰਸਾਦਿ) ‘ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਗਿਆ ਹੈ, ਜੋ ਸਿੱਖਾਂ ਨੂੰ ਨਾਮ ਜਾਂ ਗਿਆਨ (ਸ਼੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ. 351) ਦਾ ਅਹਿਸਾਸ ਕਰਨ ਵਿੱਚ ਮਦਦ ਕਰਦਾ ਹੈ।[ii]

ਨਦਰਿ ਇੱਕ ਵਿਅਕਤੀ ਲਈ ਆਪਣੇ ਆਪ ਨੂੰ (ਜੀਵਾਤਮਾ) ਭਗਤੀ ਲਈ ਉਤਸ਼ਾਹਤ ਕਰਨ ਲਈ ਮੁੱਢਲਾ ਅਤੇ ਮੂਲ ਕਾਰਕ ਹੁੰਦਾ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ, “ਜਿਸ ਕਿਸੇ ਉੱਤੇ ਤੂੰ ਕਿਰਪਾ ਕਰਦਾ ਹੈਂ, ਹੇ ਪ੍ਰਭੁ, ਤੂੰ ਉਸ ਨੂੰ ਭਗਤੀ ਦੇ ਰਾਹ ਉੱਤੇ ਚੱਲਣ ਯੋਗ ਕਰ ਦਿੱਤਾ ਹੈ” (ਗੁਰੂ ਗ੍ਰੰਥ, ਪੰਨਾ. 8H)।[iii]  ਇਸ ਤਰ੍ਹਾਂ ਇਹ ਸਾਨੂੰ ਸਪੱਸ਼ਟ ਕਰਦਾ ਹੈ ਕਿ ਰੱਬ ਦੀ ਕਿਰਪਾ ਨਾਲ ਇੱਕ ਭਗਤ ਮੋਖ ਅਰਥਾਤ ਮੁਕਤੀ ਦੇ ਟੀਚੇ ਤੀਕੁਰ ਪਹੁੰਚ ਜਾਂਦਾ ਹੈ। ਇਸ ਦੇ ਉੱਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਸਾਰੀਆਂ ਥਾਵਾਂ ‘ਤੇ ਜ਼ੋਰ ਦਿੱਤਾ ਗਿਆ ਹੈ। ਉਦਾਹਰਣ ਵਜੋਂ, “ਇਸ਼ੁਰੀ ਕਿਰਪਾ ਦੁਆਰਾ ਹੀ ਇੱਕ ਵਿਅਕਤੀ ਦਾ ਮੇਲ ਰੱਬ ਨਾਲ ਹੁੰਦਾ ਹੈ, ਇਸ ਦੇ ਬਾਰੇ ਕਿਸੇ ਨੂੰ ਸ਼ੱਕ ਨਹੀਂ ਕਰਨਾ ਚਾਹੀਦਾ” (ਸ਼੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ. 936)।[iv]

ਅਕਾਲ ਪੁਰਖ ਪਰਮੇਸ਼ੁਰ ਦਇਆ ਜਾਂ ਕਿਰਪਾ ਨੂੰ ਕਿਉਂ ਵਿਖਾਉਂਦਾ ਹੈ, ਇਹ ਰਹੱਸ ਦਾ ਵਿਸ਼ਾ ਹੈ। ਹਾਲਾਂਕਿ ਉਸ ਦੀ ਪ੍ਰਭੁਤਾ (ਰਜ਼ਾ) ਅਤੇ ਕਿਰਪਾ (ਨਦਰਿ) ਅਜ਼ਾਦ ਰੂਪ ਵਿੱਚ ਅਤੇ ਖੁੱਲ੍ਹੇਆਮ ਦਿੱਤੀ ਗਈ ਹੈ, ਤਾਂ ਵੀ ਇਹ ਉਨ੍ਹਾਂ ਸਾਰਿਆਂ ਨੂੰ ਨਹੀਂ ਦਿੱਤੀ ਜਾਂਦੀ ਹੈ ਜਿਹੜੇ ਉਸ ਨੂੰ ਭਾਲਦੇ ਹਨ। ਅਸੀਂ ਇਹ ਵੀ ਨੋਟ ਕਰੀਏ ਕਿ ਮਨੁੱਖ ਦੁਆਰਾ ਕਿਰਪਾ ਦੁਆਰਾ ਪ੍ਰਾਪਤ ਕੀਤੇ ਜਾਣ ਵਾਲੇ ਸਰਬੋਤਮ ਫ਼ਲ ਦਾ ਬਿਆਨ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੀਤਾ ਗਿਆ ਹੈ। ਅਰਥਾਤ, “ਨਾਨਕ ਕਹਿੰਦਾ ਹੈ ਕਿ ਅਕਾਲ ਪੁਰਖ ਪਰਮੇਸ਼ੁਰ ਸਾਰਿਆਂ ਦਾ ਪਤੀ ਹੈ। ਜਿਸ ਉੱਤੇ ਉਹ ਆਪਣੀ ਕ੍ਰਿਪਾ ਦ੍ਰਿਸ਼ਟੀ ਪਾਉਂਦਾ ਹੈ, ਉਹ ਉਸ ਦੀ ਸਦੀਵੀ ਲਾੜੀ ਬਣ ਜਾਂਦਾ ਹੈ” (ਗੁਰੂ ਗ੍ਰੰਥ, ਪੰਨਾ 351)।[v]  ਇਸ ਤਰ੍ਹਾਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਵਿੱਚ ਹੀ ਇਸ ਧਾਰਣਾ ਦਾ ਸਾਰ ਦਿੰਦੇ ਹੋਏ, ਅਸੀਂ ਇਹ ਪਾਉਂਦੇ ਹਾਂ ਕਿ ਇਹ ਮਿਹਰ ਹੈ, ਜੋ ਮਨੁੱਖ ਦੇ ਕੋਲ ਪੂਰਣ ਅਨੰਦ ਲੈ ਆਉਂਦੀ ਹੈ: “ਹੇ ਨਾਨਕ, ਦਯਾਲੂ ਪਰਮੇਸ਼ੁਰ, ਆਪਣੀ ਮਿਹਰ ਸਦਕਾ ਉਹਨਾਂ ਨੂੰ ਉੱਚਿਆਂ ਚੁੱਕਦਾ ਹੈ ਅਤੇ ਉਨ੍ਹਾਂ ਦੀ ਵਡਿਆਈ ਕਰਦਾ ਹੈ” (ਗੁਰੂ ਗ੍ਰੰਥ, ਪੰਨਾ. 8)।[vi]

ਆਓ ਇਸ ਵਿਸ਼ੇ ‘ਤੇ ਸਪੱਸ਼ਟ ਹੋਈਏ ਹਾਲਾਂਕਿ ਸਿੱਖ ਧਰਮ ਦੀ ਮਿਹਰ ਜਾਂ ਕਿਰਪਾ ਹਿੰਦੂ ਧਰਮ ਦੇ ਫ਼ਲਸਫ਼ੇ ਨਾਲ ਨੇੜਿਓਂ ਜੁੜੀ ਹੋਈ ਹੈ, ਤਾਂ ਵੀ ਇਹ ਹਿੰਦੂ ਫ਼ਲਸਫ਼ੇ ਤੋਂ ਬਹੁਤ ਜ਼ਿਆਦਾ ਵੱਖਰੀ ਹੈ। ਹਿੰਦੂ ਫ਼ਲਸਫ਼ੇ ਵਿੱਚ, ਕਰਮ ਨੈਤਿਕ ਖ਼ੇਤਰ ਵਿੱਚ ਕਾਰਨ ਅਤੇ ਪ੍ਰਭਾਵ ਦੇ ਨਿਯਮ ਦੇ ਸਿੱਟੇ ਵਜੋਂ ਹੈ। ਇਸ ਲਈ, ਰੱਬ ਦੀ ਮਿਹਰ ਦੀ ਲਾਲਸਾ ਕਰਨ ਦੀ ਕੋਈ ਲੋੜ੍ਹ ਹੀ ਨਹੀਂ ਰਹਿੰਦੀ। ਪਰ ਜਪੁਜੀ ਸਾਹਿਬ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਨੁਸਾਰ, ਇਹ ਕਹਿੰਦੇ ਹੋਏ ਕਿਰਪਾ ਦੇ ਨਾਲ ਕਰਮਾਂ ਦੇ ਉਲਟ ਹੈ ਕਿ, “ਕਰਮ ਸਰੀਰ ਦੇ ਪੈਦਾ ਹੋਣ ਦਾ ਕਾਰਨ ਬਣਦਾ ਹੈ, ਪਰ ਮਿਹਰ ਦੁਆਰਾ ਮੁਕਤੀ ਪ੍ਰਾਪਤ ਹੁੰਦੀ ਹੈ (ਸ਼੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ. 2)।[vii]

ਇਸ ਤੋਂ ਇਲਾਵਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦਾ ਹੈ ਕਿ,

“ਅਜਿਹਾ ਰੱਬ ਦੀ ਕਿਰਪਾ ਨਾਲ ਹੀ ਹੁੰਦਾ ਹੈ ਕਿ ਇੱਕ ਭਗਤ ਗੁਰੂ ਦੀ ਸੇਵਾ ਕਰਦਾ ਹੈ। ਅਜਿਹਾ ਹੁੰਦਾ ਹੈ ਕਿ ਇੱਕ ਵਿਅਕਤੀ ਦਾ ਮਨ ਉਸ ਦੇ ਕਾਬੂ ਵਿੱਚ ਆ ਜਾਂਦਾ ਹੈ ਅਤੇ ਉਹ ਸਾਫ਼ ਹੋ ਜਾਂਦਾ ਹੈ”ਸ਼੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ. 558

[viii] ਇਸ ਤਰ੍ਹਾਂ, ਮੁੱਢਲੀ ਮਾਨਤਾ ਇਹ ਹੈ ਕਿ ਮਿਹਰ ਜਾਂ ਕਿਰਪਾ, ਵਿਅਕਤੀ ਨੂੰ ਇਸ਼ੁਰੀ ਅਨੰਦ ਅਰਥਾਤ ਵਿਸਮਾਦ ਨਾਲ ਭਰ ਦਿੰਦੀ ਹੈ।

ਇਸ ਤਰ੍ਹਾਂ, ਇਹ ਸਾਨੂੰ ਘੱਟੋ ਘੱਟ ਚਾਰ ਸਿੱਟਿਆਂ ‘ਤੇ ਪਹੁੰਚਣ ਵਿੱਚ ਮਦਦ ਕਰਦਾ ਹੈ – ਪਹਿਲਾ ਕਿ ਕਿਰਪਾ ਭਾਵ ਮਿਹਰ ਜਾਂ ਨਦਰਿ ਉਪਲਬਧ ਹੈ, ਦੂਜਾ ਇਹ ਕਿ ਕਿਰਪਾ ਰੱਬ ਦੇ ਅੰਤਹਕਰਨ ਦਾ ਵਿਸ਼ਾ ਹੈ, ਤੀਜਾ ਉਹ ਹੈ ਕਿ ਕਿਰਪਾ ਮਨੁੱਖ ਨੂੰ ਮੁਕਤੀ ਪ੍ਰਾਪਤ ਕਰਨ ਵਿੱਚ ਮਦਦ ਕਰਦੀ ਹੈ ਅਤੇ ਅਤੇ ਅਖੀਰ ਵਿੱਚ ਚੌਥਾ ਇਹ ਹੈ ਕਿ ਕਿਰਪਾ ਰੱਬ ਨਾਲ ਮੇਲ-ਮਿਲਾਪ ਜਾਂ ਜੁੜਨ ਦਾ ਸਾਧਨ ਬਣ ਜਾਂਦੀ ਹੈ ਅਤੇ ਜਿਸ ਦੇ ਸਿੱਟੇ ਸਦਕੇ ਇੱਕ ਵਿਅਕਤੀ, ਭਾਵ ਲਾੜੀ ਦਾ ਉਸ ਦੇ ਲਾੜੇ ਦੇ ਨਾਲ ਮੇਲ ਹੋ ਜਾਂਦਾ ਹੈ। ਸਿੱਟੇ ਵਜੋਂ, ਇਹ ਇੱਕ ਵਿਅਕਤੀ ਨੂੰ ਜੂਨਾਂ ਦੇ ਚੱਕਰ, ਭਾਵ ਜਨਮ ਅਤੇ ਮਰਨ ਦੇ ਗੇੜ੍ਹੇ ਤੋਂ ਛੁਟਕਾਰਾ ਦੇ ਦਿੰਦੀ ਹੈ।

ਹੁਣ, ਉੱਪਰ ਲਿਖੀਆਂ ਹੋਈਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਇੱਕ ਪ੍ਰਸ਼ਨ ਮਨ ਵਿੱਚ ਉੱਠ ਪੈਂਦਾ ਹੈ ਕਿ ਨਦਰਿ ਜਾਂ ਰੱਬ ਦੀ ਕਿਰਪਾ ਕਿਵੇਂ ਪ੍ਰਾਪਤ ਕੀਤੀ ਜਾਵੇ? ਦਿਲਚਸਪ ਗੱਲ ਇਹ ਹੈ ਕਿ ਇਸ ਦਾ ਸਹੀ ਉੱਤਰ ਗ੍ਰੰਥ ਬਾਈਬਲ ਵਿੱਚ ਦਿੱਤਾ ਗਿਆ ਹੈ। ਗ੍ਰੰਥ ਬਾਈਬਲ ਉਨ੍ਹਾਂ ਸਾਰਿਆਂ ਨੂੰ ਸਪੱਸ਼ਟ ਸੱਦਾ ਦਿੰਦਾ ਹੈ, ਜਿਹੜੇ ਪਾਰਬ੍ਰਹਮ ਪਰਮੇਸ਼ੁਰ ਨੂੰ ਭਾਲਦੇ ਹਨ ਜਾਂ ਜਿਹੜੇ ਜੂਨਾਂ ਦੇ ਗੇੜ੍ਹੇ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ ਅਤੇ ‘ਜੀਵਨ-ਮੁਕਤਾ’ ਬਣਨਾ ਚਾਹੁੰਦੇ ਹਨ। ਗ੍ਰੰਥ ਬਾਈਬਲ ਕਹਿੰਦਾ ਹੈ, “ਕਿਉਂਕਿ ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਸਤਿਗੁਰੂ ਯਿਸੂ ਮਸੀਹ ਨੂੰ ਦੇ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਂਣ ਪਾਵੇ” (ਗ੍ਰੰਥ ਬਾਈਬਲ, ਯੂਹੰਨਾ 3:16)। ਹੁਣ, ਇਹ ਕਿਰਪਾ “ਸਭਨਾਂ” ਲਈ ਉਪਲਬਧ ਹੈ, ਹਾਲਾਂਕਿ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹ ਦੁਬਾਰਾ ਪਰਮਾਤਮਾ ਦੇ ਅੰਤਹਕਰਨ ‘ਤੇ ਨਿਰਭਰ ਕਰਦੀ ਹੈ ਕਿ ਇਹ ਕਿਸ ਨੂੰ ਦੇਣਾ ਹੈ ਜਾਂ ਕਿਸ ਨੂੰ ਨਹੀਂ।

ਪਰਮੇਸ਼ੁਰ, ਜੋ ਕਿਰਪਾਲੂ ਅਤੇ ਤਰਸ ਨਾਲ ਭਰਪੂਰ ਹੈ, ਸਾਰਿਆਂ ਨੂੰ ਇਸ ਕਿਰਪਾ ਨੂੰ ਪ੍ਰਾਪਤ ਕਰਨ ਲਈ ਸੱਦਾ ਦਿੰਦਾ ਹੈ, ਪਰ ਕੁੱਝ ਲੋਕਾਂ ਨੇ ਉਸ ਦੀ ਇਸ ਪੇਸ਼ਕਸ਼ ਨੂੰ ਸਵੀਕਾਰ ਨਾ ਕਰਨ ਦਾ ਫ਼ੈਸਲਾ ਲਿਆ ਹੈ। ਇਸੇ ਲਈ ਯਿਸੂ ਮਸੀਹ ਨੇ ਕਿਹਾ ਹੈ ਕਿ, “ਮਨੁੱਖ ਨੂੰ ਕੀ ਲਾਭ ਜੇ ਸਾਰੇ ਜਗਤ ਨੂੰ ਕਮਾਵੇ ਅਤੇ ਆਪਣੀ ਜਾਨ ਦਾ ਨੁਕਸਾਨ ਕਰੇ? ਤਾਂ ਮਨੁੱਖ ਆਪਣੀ ਜਾਨ ਦੇ ਬਦਲੇ ਕੀ ਦੇਵੇ?” (ਗ੍ਰੰਥ ਬਾਈਬਲ, ਮਰਕੁਸ 8:36-37)। ਇਸ ਤਰ੍ਹਾਂ ਨਦਰਿ ਜਾਂ ਕਿਰਪਾ ਉਸ ਦੇ ਅੰਤਹਕਰਨ ਦਾ ਵਿਸ਼ਾ ਬਣ ਜਾਂਦੀ ਹੈ। ਇਸ ਤਰ੍ਹਾਂ, ਇਹ ਮੁਕਤੀ ਨੂੰ ਪ੍ਰਾਪਤ ਕਰਨ ਦੇ ਦੂਜੇ ਮਾਪਦੰਡਾਂ ਨੂੰ ਪੂਰਾ ਕਰਦਾ ਹੈ, ਜਿੰਨ੍ਹਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੁਆਰਾ ਨਿਰਧਾਰਤ ਕੀਤਾ ਗਿਆ ਹੈ।

ਜੋ ਕੁੱਝ ਕਿਹਾ ਜਾ ਰਿਹਾ ਹੈ, ਉਸ ਦੇ ਨਿਚੋੜ ਵਿੱਚ, ਅਸੀਂ ਪਾਉਂਦੇ ਹਾਂ ਕਿ ਗ੍ਰੰਥ ਬਾਈਬਲ ਆਪਣੇ ਆਪ ਵਿੱਚ ਸਪੱਸ਼ਟ ਹੈ ਕਿ ਇਹ ਕਿਰਪਾ ਚੰਗੇ ਕੰਮਾਂ ਦੁਆਰਾ ਜਾਂ ਭਗਤੀ ਕਰਨ ਨਾਲ ਜਾਂ ਕਿਸੇ ਵੀ ਹੋਰ ਤਰੀਕੇ ਨਾਲ ਪ੍ਰਾਪਤ ਨਹੀਂ ਕੀਤੀ ਜਾ ਸੱਕਦੀ ਹੈ, ਜਿਹੜਾ ਰੱਬ ਨੂੰ ਪ੍ਰਸੰਨ ਕਰਦਾ ਹੋਵੇ। ਗ੍ਰੰਥ ਬਾਈਬਲ ਕਹਿੰਦਾ ਹੈ ਕਿ,

“ਅਸੀਂ ਸੱਭੇ ਭਰਿਸ਼ਟੀ ਵਾਂਙੁ ਹੋ ਗਏ, ਅਤੇ ਸਾਡੇ ਸਭ ਧਰਮ ਪਲੀਤ ਕੱਪੜੇ ਵਰਗੇ ਹਨ। ਅਸੀਂ ਪੱਤੇ ਵਾਂਙੁ ਕੁਮਲਾ ਜਾਂਦੇ ਹਾਂ, ਅਤੇ ਸਾਡੀਆਂ ਬਦੀਆਂ ਹਵਾ ਵਾਂਙੁ ਸਾਨੂੰ ਚੁੱਕ ਲੈ ਜਾਂਦੀਆਂ ਹਨ” ਥ ਬਾਈਬਲ, ਯਸਾਯਾਹ 64:6

। ਇਸ ਤੋਂ ਇਲਾਵਾ, ਗ੍ਰੰਥ ਬਾਈਬਲ ਵਿੱਚ ਮਨੁੱਖੀ ਕਰਮ ਸਬੰਧੀ ਇੱਕ ਖ਼ਾਸ ਤੁੱਕ ਮਿਲਦੀ ਹੈ,

“ਕਿਉਂ ਜੋ ਤੁਸੀਂ ਕਿਰਪਾ ਤੋਂ ਨਿਹਚਾ ਦੇ ਰਾਹੀਂ ਬਚਾਏ ਗਏ ਅਤੇ ਇਹ ਤੁਹਾਡੀ ਵੱਲੋਂ ਨਹੀਂ, ਇਹ ਪਰਮੇਸ਼ੁਰ ਦੀ ਬਖ਼ਸ਼ੀਸ਼ ਹੈ ਇਹ ਕਰਨੀਆਂ ਤੋਂ ਨਹੀਂ ਅਜਿਹਾ ਨਾ ਹੋਵੇ ਭਈ ਕੋਈ ਘੁਮੰਡ ਕਰੇ” ਗ੍ਰੰਥ ਬਾਈਬਲ, ਅਫ਼ਸੀਆਂ 2:8-9

। ਇਹ ਕਿੰਨ੍ਹੀ ਵੱਡੀ ਖੁਸ਼ੀ ਦੀ ਗੱਲ ਹੈ ਕਿ ਕਿਸੇ ਨੂੰ ਆਪਣੇ ਕੰਮਾਂ ‘ਤੇ ਨਿਰਭਰ ਹੋਣ ਦੀ ਲੋੜ੍ਹ ਨਹੀਂ ਹੈ।

ਇਸ ਤੋਂ ਇਲਾਵਾ, ਜਿਵੇਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੁਆਰਾ ਕਲਪਨਾ ਕੀਤੀ ਗਈ ਹੈ ਕਿ ਕਿਰਪਾ ਇੱਕ ਵਿਅਕਤੀ ਨੂੰ ਰੋਸ਼ਨ ਕਰ ਦਿੰਦੀ ਹੈ, ਗ੍ਰੰਥ ਬਾਈਬਲ ਕਹਿੰਦਾ ਹੈ ਕਿ, “ਉਨ੍ਹਾਂ ਨੇ ਉਹ ਦੀ ਵੱਲ੍ਹ ਤੱਕਿਆ ਅਤੇ ਉੱਜਲੇ ਹੋ ਗਏ, ਅਤੇ ਉਨ੍ਹਾਂ ਦੇ ਮੂੰਹ ਕਦੇ ਕਾਲੇ ਨਾ ਹੋਣਗੇ” (ਗ੍ਰੰਥ ਬਾਈਬਲ, ਜ਼ਬੂਰ 34:5)। ਗ੍ਰੰਥ ਬਾਈਬਲ ਇਸ ਨੂੰ ਹੋਰ ਵਧੇਰੇ ਸਪੱਸ਼ਟ ਕਰਦਾ ਹੈ, “ਕਿਉਂ ਜੋ ਜੀਉਣ ਦਾ ਚਸ਼ਮਾ ਤੇਰੇ ਮੁੱਢ ਹੈ, ਤੇਰੇ ਚਾਨਣ ਵਿੱਚ ਅਸੀਂ ਚਾਨਣ ਵੇਖਾਂਗੇ” (ਗ੍ਰੰਥ ਬਾਈਬਲ, ਜ਼ਬੂਰ 36:9)। ਗ੍ਰੰਥ ਬਾਈਬਲ ਇਸ ਤੋਂ ਵੀ ਅੱਗੇ ਜਾਂਦੇ ਹੋਏ ਕਹਿੰਦਾ ਹੈ ਕਿ, “ਤਾਂ ਤੂੰ ਵੇਖੇਂਗੀ ਅਤੇ ਚਮਕੇਂਗੀ, ਅਤੇ ਤੇਰਾ ਦਿਲ ਥਰ ਥਰ ਕੰਬੇਗਾ ਤੇ ਫੁੱਲ ਜਾਵੇਗਾ” (ਗ੍ਰੰਥ ਬਾਈਬਲ, ਯਸਾਯਾਹ 60:5)। ਇਸ ਤਰ੍ਹਾਂ, ਇੱਕ ਸਿੱਖ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਰਪਾ ਅਰਥਾਤ ਨਦਰਿ ਜਾਂ ਮਿਹਰ ਦੇ ਵਿਖੇ ਦਿੱਤੇ ਗਏ ਤੀਜੇ ਮਾਪਦੰਡ ਨੂੰ ਵੀ ਸਾਫ਼ ਤੌਰ ‘ਤੇ ਵੇਖ ਸੱਕਦਾ ਹੈ।

ਇੰਨ੍ਹਾਂ ਸਭ ਵੇਖ ਲੈਣ ਤੋਂ ਬਾਅਦ,ਇਹ ਸਾਨੂੰ ਹੋਰ ਵਧੇਰੇ ਸਪੱਸ਼ਟ ਤੌਰ ‘ਤੇ ਵੇਖਣ ਵਿੱਚ ਮਦਦ ਕਰਦਾ ਹੈ ਕਿ ਪਰਮੇਸ਼ੁਰ ਦੇ ਨਾਲ ਮੇਲ ਲਈ ਨਦਰਿ ਕਿਵੇਂ ਇੱਕ ਵਸੀਲਾ ਹੈ। ਗ੍ਰੰਥ ਬਾਈਬਲ ਕਹਿੰਦਾ ਹੈ ਕਿ ਸਤਿਗੁਰੂ ਯਿਸੂ ਮਸੀਹ ਵਿੱਚ ਇੱਕ ਮਨੁੱਖ ਨੂੰ ਪੂਰੀ ਤਰ੍ਹਾਂ ਕਿਰਪਾ ਅਤੇ ਸੱਚਿਆਈ ਭਰਪੂਰੀ ਨਾਲ ਮਿਲਦੀ ਹੈ। ਉਹ ਕਿਰਪਾ ਅਤੇ ਸੱਚਿਆਈ ਦਾ ਹੀ ਦੇਹਧਾਰੀ ਸੀ। ਇਸੇ ਲਈ ਗ੍ਰੰਥ ਬਾਈਬਲ ਕਹਿੰਦਾ ਹੈ ਕਿ, “ਕਿਉਂ ਜੋ ਪਿਤਾ ਨੂੰ ਇਹ ਭਾਇਆ ਜੋ ਸਾਰੀ ਸੰਪੂਰਨਤਾਈ (ਇਸ਼ੁਰਤਾਈ) ਉਸ ਵਿੱਚ ਵੱਸੇ” (ਗ੍ਰੰਥ ਬਾਈਬਲ, ਕੁਲੁੱਸੀਆਂ 1:19)। ਇਸੇ ਕਾਰਨ, ਗ੍ਰੰਥ ਬਾਈਬਲ ਹੋਰ ਵਧੇਰੇ ਇਹ ਕਹਿੰਦਾ ਹੈ ਕਿ, “ਉਸ ਦੀ ਭਰਪੂਰੀ (ਇਸ਼ੁਰਤਾਈ) ਵਿੱਚੋਂ ਅਸਾਂ ਸਭਨਾਂ ਨੇ ਪਾਇਆ,ਕਿਰਪਾ ਉੱਤੇ ਕਿਰਪਾ” (ਗ੍ਰੰਥ ਬਾਈਬਲ, ਯੂਹੰਨਾ 1:15)। ਇਸੇ ਲਈ,ਜਦੋਂ ਕੋਈ ਭਗਤ ਅਰਥਾਤ ਸ਼ਰਧਾਲੂ ਕਿਰਪਾ ਪ੍ਰਾਪਤ ਕਰਦਾ ਹੈ,ਤਾਂ ਉਸ ਨੂੰ ਇਹ ਸਿਰਫ਼ ਇੱਕੋ ਵਾਰ ਪ੍ਰਾਪਤ ਨਹੀਂ ਹੁੰਦੀ, ਸਗੋਂ ਉਹ ਇਸ ਨੂੰ ਲਗਾਤਾਰ ਪ੍ਰਾਪਤ ਕਰਦਾ ਰਹਿੰਦਾ ਹੈ,ਉਹ ਵੀ ਮੁਫ਼ਤ ਵਿੱਚ, ਜਿਵੇਂ ਕਿ ਅਸੀਂ ਪਹਿਲਾਂ ਹੀ ਵੇਖ ਚੁੱਕੇ ਹਾਂ।

ਇਸ ਦੇ ਨਾਲ ਹੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਕਹਿੰਦਾ ਹੈ ਕਿ ਇੱਕ ਭਗਤ ਜਿਹੜਾ ਦਇਆ ਨਾਲ ਭਰੇ ਹੋਏ ਅਤੇ ਤਰਸ ਕਰਨ ਯੋਗ ਪ੍ਰਮਾਤਮਾ ਦੀ ਕਿਰਪਾ ਨੂੰ ਪ੍ਰਾਪਤ ਕਰਦਾ ਹੈ,ਤਾਂ ਉਹ ਉਸ ਦੀ ਲਾੜੀ ਬਣ ਜਾਂਦਾ ਹੈ। ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਨਿਗਾਹ ਵਿੱਚ ਭਵਿੱਖਬਾਣੀ ਦੇ ਅਨੁਸਾਰ ਸੱਚ ਹੈ। ਪ੍ਰੇਮੀ (ਲਾੜਾ) ਅਤੇ ਪ੍ਰੇਮਿਕਾ (ਲਾੜੀ) ਦੇ ਪ੍ਰੇਮ-ਦੀ-ਇਸ-ਖੇਡ ਵਿੱਚ ਇੱਕ ਲੰਮੇਂ ਵਿਛੋੜੇ ਤੋਂ ਬਾਅਦ,ਦੋਵਾਂ ਦੀ ਮੁਲਾਕਾਤ ਹਮੇਸ਼ਾਂ ਇੱਕ ਚੜ੍ਹਦੀ ਕਲਾ ਮੰਨੀ ਜਾਂਦੀ ਹੈ। ਗ੍ਰੰਥ ਬਾਈਬਲ ਸਪੱਸ਼ਟ ਤੌਰ ‘ਤੇ ਕਹਿੰਦਾ ਹੈ ਕਿ, ਇਸ ਪ੍ਰੇਮ-ਦੇ-ਖੇਡ ਦੇ ਅੰਤ ਵਿੱਚ,ਪਰਮ ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਨੇ ਇੰਝ ਕਿਹਾ ਹੈ,“ਉਰੇ ਆ,ਮੈਂ ਤੈਨੂੰ ਲਾੜੀ ਅਰਥਾਤ ਪਤਨੀ ਵਿਖਾਵਾਂ” (ਗ੍ਰੰਥ ਬਾਈਬਲ, ਪਰਕਾਸ਼ ਦੀ ਪੋਥੀ 21:9)।

ਇਸ ਤਰ੍ਹਾਂ, ਕੋਈ ਵਿਅਕਤੀ ਇਹ ਸਿੱਟਾ ਕੱਢ ਸੱਕਦਾ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੁਆਰਾ ਜੋ ਵੀ ਵਿਚਾਰ ਕੀਤਾ ਗਿਆ ਹੈ, ਉਹ ਸਤਿਗੁਰੂ ਯਿਸੂ ਮਸੀਹ ਵਿੱਚ ਪਹਿਲਾਂ ਹੀ ਪੂਰਾ ਹੋ ਚੁੱਕਾ ਹੈ। ਇਸੇ ਕਾਰਨ, ਇੱਕ ਭਗਤ ਦੇ ਜੀਵਨ ਵਿੱਚ ਇੱਕ ਸਤਿਗੁਰੂ ਹੋਣ ਦੇ ਕਾਰਨ, ਉਹ ਮਨੁੱਖ ਨੂੰ ਪੁਨਰ-ਜਨਮ ਦੇ ਗੇੜ੍ਹੇ, ਭਾਵ ਸੰਸਾਰ ਦੇ ਭਵਚੱਕਰ ਤੋਂ ਮੁਕਤੀ ਦਿੰਦਾ ਹੈ। ਇਸ ਲਈ, ਇੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਬਦਾਂ ਦਾ ਹਵਾਲਾ ਦੇਣਾ ਵਧੇਰੇ ਸਹੀ ਹੋਵੇਗਾ, ਜਦੋਂ ਉਨ੍ਹਾਂ ਨੇ ਇਹ ਕਿਹਾ ਸੀ:

“ਸੁਣੋ, ਸਾਡੀ ਸਲਾਹ ਸੁਣੋ,ਹੇ ਮੇਰੇ ਮਨ, ਇਹੋ ਸਹੀ ਕਰਮ ਹੈ, ਜੋ ਬਣਿਆ ਰਹੇਗਾ, ਅਤੇ ਸ਼ਾਇਦ ਇਸ ਦੇ ਲਈ ਕੋਈ ਹੋਰ ਮੌਕਾ ਨਾ ਮਿਲੇ”[ix]  ਗੁਰੂ ਗ੍ਰੰਥ, ਪੰਨਾ. 154

ਅਤੇ ਇਸ ਸਿੱਟੇ ਦੇ ਅਨੁਸਾਰ, ਸਹੀ ਕਰਮ ਇਹ ਹੈ ਕਿ ਇੱਕ ਵਿਅਕਤੀ ਨੂੰ ਯਿਸੂ ਨੂੰ ਆਪਣਾ ਸਤਿਗੁਰੂ ਮੰਨਣਾ ਚਾਹੀਦਾ ਹੈ, ਕਿਉਂਕਿ ਸ਼ਾਇਦ ਉਸ ਨੂੰ ਫਿਰ ਇਸ ਦਾ ਮੌਕਾ ਨਾ ਮਿਲੇ। 


[i] ਭਾਵੈ ਦੇਇ ਨ ਦੇਈ ਸੋਇ ॥

[ii] ਤਿਸੁ ਰੂਪੁ ਨ ਰੇਖ ਅਨਾਹਦੁ ਵਾਜੈ ਸ਼ਬਦੁ ਨਿਰੰਜਨਿ ਕੀਆ ॥੧॥

[iii] ਜਾ ਕੋਓ ਕਿਰਪਾ ਕਰਹੂ ਪ੍ਰਭ ਤਦ ਕੋਓ ਲਾਵਹੂ ਸੇਵ ॥

[iv] ਗੁਰ ਪਰਸਾਦੀ ਹਰਿ ਪਾਈਐ ਮਤੁ ਕੋ ਭਰਮਿ ਭੁਲਾਹਿ ॥

[v] ਭਨਤਿ ਨਾਨਕੁ ਸਭਨਾ ਕਾ ਪਿਰੁ ਏਕੋ ਸੋਇ ॥ ਜਿਸ ਨੋ ਨਦਰਿ ਕਰੇ ਸਾ ਸੋਹਾਗਣਿ ਹੋਇ ॥੪॥੧੦॥

[vi] ਨਾਨਕ ਨਦਰੀ ਨਦਰਿ ਨਿਹਾਲ ॥੩੮॥

[vii] ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥

[viii] ਨਦਰੀ ਸਤਗੁਰੁ ਸੇਵੀਐ ਨਦਰੀ ਸੇਵਾ ਹੋਇ ॥ ਨਦਰੀ ਇਹੁ ਮਨੁ ਵਸਿ ਆਵੈ ਨਦਰੀ ਮਨੁ ਨਿਰਮਲੁ ਹੋਇ ॥੧॥

[ix] ਸੁਣਿ ਸੁਣਿ ਸਿਖ ਹਮਾਰੀ ॥ ਸੁਕ੍ਰਿਤੁ ਕੀਤਾ ਰਹਸੀ ਮੇਰੇ ਜੀਅੜੇ ਬਹੁੜਿ ਨ ਆਵੈ ਵਾਰੀ ॥੧॥ ਰਹਾਉ ॥

Leave a Reply

Your email address will not be published. Required fields are marked *