6. “ਇਸੁ ਕਲਿਜੁਗ ਮਹਿ ਕਰਮ ਧਰਮੁ ਨ ਕੋਈ”

ਚੰਗੇ ਕੰਮ, ਜਨਮ-ਮਰਨ ਅਤੇ ਰੱਬ ਦੀ ਰਜ਼ਾ

ਚੰਗੇ ਕਰਮਾਂ ਦਾ ਸਿਧਾਂਤ ਪੁਨਰ-ਜਨਮ ਅਤੇ ਜਨਮ-ਮਰਨ ਅਰਥਾਤ ਆਵਾਗਉਣ (ਸੰਸਾਰ-ਚੱਕਰ) ਦੇ ਸਿਧਾਂਤ ਨਾਲ ਨੇੜਿਓਂ ਜੁੜਿਆ ਹੋਇਆ ਹੈ। ਮਨੁੱਖੀ ਜੂਨੀ ਵਿੱਚ “ਆਉਣਾ ਅਤੇ ਜਾਣਾ” (ਆਵਾਗਉਣ) ਇੱਕ ਬਹੁਤ ਹੀ ਮਸ਼ਹੂਰ ਵਾਕ ਹੈ, ਜਿਸ ਨੂੰ ਗੁਰੂਆਂ ਦੁਆਰਾ ਜਨਮ-ਮਰਨ ਦੀ ਧਾਰਣਾ ਦੇ ਪਸਾਰੇ ਲਈ ਵਰਤਿਆ ਗਿਆ ਹੈ। ਇਹ ਕਹਿੰਦਾ ਹੈ ਕਿ ਇੱਕ ਆਤਮਾ ਨੂੰ ਮੁਕਤੀ ਦੀ ਪ੍ਰਾਪਤੀ ਦੇ ਲਈ ਸੰਸਾਰਕ ਯਾਤਰਾ ਵਿੱਚੋਂ ਲੰਘਣਾ ਜ਼ਰੂਰੀ ਹੈ। ਸਿੱਖ ਧਰਮ ਦੇ ਵਿੱਚ ਕਰਮਾਂ ਦੇ ਸਿਧਾਂਤ ਅਨੁਸਾਰ ਅਜੋਕਾ ਜੀਵਨ ਮਨੁੱਖ ਦੇ ਆਪਣੇ ਪਿਛਲੇ ਜੀਵਨ ਦੇ ਕੰਮਾਂ ਦੀ ਵਾਢੀ ਹੈ। ਇਸ ਲਈ, ਉਹ ਜੋ ਕੁੱਝ ਬੀਜਦਾ ਹੈ ਉਸੇ ਦੀ ਵਾਢੀ ਕਰਦਾ ਹੈ, ਸਰੀਰ ਇਸ ਯੁੱਗ ਵਿੱਚ ਕਰਮ ਦੀ ਖੇਤੀ ਹੈ; ਜੋ ਵੀ ਤੁਸੀਂ ਬੀਜਦੇ ਹੋ, ਤੁਸੀਂ ਉਸੇ ਦੀ ਵਾਢੀ ਕਰੋਗੇ” (ਗੁਰੂ ਗ੍ਰੰਥ, ਪੰਨਾ. 78).[i]

ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਦਾਅਵਾ ਕਰਦਾ ਹੈ ਕਿ ਮਨੁੱਖਾਂ ਨੇ ਇਸ ਅਨਮੋਲ ਮਨੁੱਖੀ ਜਾਮੇ ਨੂੰ ਪ੍ਰਾਪਤ ਕੀਤਾ ਹੈ, ਜਿਹੜਾ ਇਸ ਧਰਤੀ ‘ਤੇ ਰਹਿੰਦੇ ਹੋਇਆਂ ਮੁਕਤੀ ਨੂੰ ਪ੍ਰਾਪਤ ਕਰਨ ਦਾ ਸਭਨਾਂ ਤੋਂ ਉੱਚਾ ਤਰੀਕਾ ਹੈ। ਪਰ ਕੋਈ ਵੀ ਚੰਗੇ ਕਰਮਾਂ ਦੀ ਵਾਢੀ ਵਿੱਚ ਸ਼ਾਮਲ ਨਹੀਂ ਹੁੰਦਾ, ਕਲਯੁੱਗ ਦੇ ਇਸ ਹਨ੍ਹੇਰੇ ਯੁੱਗ ਵਿੱਚ, ਕੋਈ ਵੀ ਚੰਗੇ ਕਰਮ, ਜਾਂ ਧਾਰਮਿਕ ਵਿਸ਼ਵਾਸ ਵਿੱਚ ਰੁਚੀ ਨਹੀਂ ਰੱਖਦਾ (ਗੁਰੂ ਗ੍ਰੰਥ, ਪੰਨਾ. 161).[ii] ਇਸ ਵਿੱਚ ਅੱਗੇ ਕਿਹਾ ਗਿਆ ਹੈ, ਸਵੈ-ਇੱਛਾ ਅਨੁਸਾਰ ਚੱਲਣ ਵਾਲਾ ਮਨਮੁੱਖ ਕਰਮ ਨੂੰ ਪੈਦਾ ਕਰਦਾ ਹੈ, ਅਤੇ ਉਹ ਪ੍ਰਭੁ ਦੀ ਦਰਗਾਹ ਵਿੱਚ, ਆਪਣੇ ਕੰਮਾਂ ਦੀ ਸਜ਼ਾ ਨੂੰ ਪਾਉਂਦਾ ਹੈ (ਗੁਰੂ ਗ੍ਰੰਥ, ਪੰਨਾ. 3),[iii]  ਅਤੇ ਉਨ੍ਹਾਂ ਦੇ ਮਾੜੇ ਕਰਮਾਂ ਦੀ ਸਜ਼ਾ ਦੁਬਾਰਾ ਜਨਮ-ਮਰਨ ਦੇ ਗੇੜ੍ਹੇ ਵਿੱਚ ਆਉਣਾ ਹੈ, ਅੰਨ੍ਹੇ, ਸਵੈ-ਇੱਛਾ ਅਨੁਸਾਰ ਚੱਲਣ ਵਾਲਾ ਮਨਮੁਖ ਪੁਨਰ ਜਨਮ ਦੇ ਗੇੜ੍ਹੇ ਵਿੱਚ ਆਉਂਦਾ ਅਤੇ ਜਾਂਦਾ ਰਹਿੰਦਾ ਹੈ ” (ਗੁਰੂ ਗ੍ਰੰਥ, ਪੰਨਾ.161)।[iv]

ਗੁਰੂ ਜੀ ਨੇ ਕਰਮ ਦੇ ਸਿਧਾਂਤ ਨੂੰ ਅਜਿਹੇ ਕਹਿੰਦੇ ਹੋਇਆਂ ਸਵੀਕਾਰਿਆ ਕਿ ਇਹ ਨਾ ਤਬਦੀਲ ਹੋਣਾ ਵਾਲਾ ਨਹੀਂ ਜਿਵੇਂ ਕਿ ਭਾਰਤੀ ਧਾਰਮਿਕ ਪਰੰਪਰਾਵਾਂ ਵਿੱਚ ਵੇਖਿਆ ਜਾਂਦਾ ਹੈ। ਸਗੋਂ ਉਨ੍ਹਾਂ ਨੇ ਇਸ ਦੀ ਪਛਾਣ ਕੁਦਰਤ ਦੇ ਸੁਭਾਅ ਦੇ ਵਿੱਚ ਕੀਤੀ। ਕਰਮ ਭਾਵੇਂ ਚੰਗੇ ਹੋਣ ਜਾਂ ਮਾੜੇ, ਭਾਵੇਂ ਬੀਤੇ ਹੋਏ ਸਮੇਂ ਦੇ ਹੋਣ ਜਾਂ ਵਰਤਮਾਨ ਦੇ, ਭਾਵੇਂ ਪੁਰਾਣੇ ਹੋਣ ਜਾਂ ਨਵੇਂ, ਪਰ ਇਹ ਸਾਰੇ ਹੁਕਮ (ਇਸ਼ੁਰੀ ਕਨੂੰਨ, ਇਸ਼ੁਰੀ ਇੱਛਿਆ ਜਾਂ ਇਸ਼ੁਰੀ ਅਨੰਦ (ਭਾਣਾ, ਰਜ਼ਾ); ਇਸ਼ੁਰੀ ਆਗਿਆ (ਅਮਰ, ਫੁਰਮਾਨ); ਇਸ਼ੁਰੀ ਸ਼ਕਤੀ ਜਾਂ ਇਸ਼ੁਰੀ ਰਚਨਾ (ਕੁਦਰਤ) ਅਤੇ ਨਦਰਿ (ਇਸ਼ੁਰੀ ਕਿਰਪਾ) ਦੇ ਅਧੀਨ ਹਨ। ਇਸ ਤਰ੍ਹਾਂ, ਹਾਲਾਂਕਿ ਕਰਮ ਅਤੇ ਜਨਮ-ਮਰਨ ਦੇ ਗੇੜ੍ਹੇ ਦਾ ਸਿਧਾਂਤ – ਹਿੰਦੂ ਧਰਮ ਨਾਲ ਵਧੇਰੇ ਮਿਲਦਾ ਜੁਲਦਾ ਹੈ, ਪਰ ਫਿਰ ਵੀ ਇਹ ਹਿੰਦੂ ਧਰਮ ਤੋਂ ਥੋੜਾ ਜਿਹਾ ਵੱਖਰਾ ਹੈ। ਨਤੀਜੇ ਵਜੋਂ, ਕਰਮ ਦੀ ਖੇਡ ਅਨੰਦ ਪ੍ਰਾਪਤ ਕਰਨ ਲਈ ਸਿੱਖ ਧਰਮ ਵਿੱਚ ਇਸ਼ੁਰੀ ਕਨੂੰਨ (ਹੁਕਮ) ਦਾ ਹਿੱਸਾ ਬਣ ਜਾਂਦੀ ਹੈ।

ਜਨਮ-ਮਰਨ ਦੇ ਗੇੜ੍ਹੇ ਵਿੱਚ ਆਉਣਾ ਜਾਂ ਦੂਜੇ ਸ਼ਬਦਾਂ ਵਿੱਚ ਭੈੜੇ ਕਰਮਾਂ ਤੋਂ ਬੱਚਣ ਲਈ, ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸੁਝਾਓ ਦਿੱਤਾ ਹੈ ਕਿ ਮਨੁੱਖ ਨੂੰ ਹੁਕਮ ਦਾ ਗਿਆਨ ਪ੍ਰਾਪਤ ਕਰਨਾ ਚਾਹੀਦਾ ਹੈ ਅਤੇ ਇਸ ਤਰ੍ਹਾਂ ਪ੍ਰਮਾਤਮਾ ਦੀ ਰਜ਼ਾ ਵਿੱਚ ਰਹਿਣਾ ਚਾਹੀਦਾ ਹੈ। ਸਰਬ ਸ਼ਕਤੀਮਾਨ ਪ੍ਰਭੁ ਦੀ ਰਜ਼ਾ ਬਾਰੇ ਸ਼੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ, “ਕੋਈ ਕਿਵੇਂ ਸ਼ੁੱਧ ਹੋ ਸੱਕਦਾ ਹੈ; ਭਰਮ ਦਾ ਪੜਦਾ ਕਿਵੇਂ ਤੋੜਿਆ ਜਾ ਸੱਕਦਾ ਹੈ? ਹੇ ਨਾਨਕ, ਉਸ ਦੇ ਹੁਕਮ ਵਿੱਚ ਚੱਲ; ਇਹੋ ਤੇਰੀ ਕਿਸਮਤ ਵਿੱਚ ਲਿਖਿਆ ਹੋਇਆ ਹੈ” (ਗੁਰੂ ਗ੍ਰੰਥ, ਪੰਨਾ.1).[v] ਇਸ ਦੇ ਵਿੱਚ ਹੋਰ ਜੋੜਨ ਲਈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਕਹਿੰਦਾ ਹੈ ਕਿ: “ਹੁਕਮ ਨੂੰ ਸਮਝਣ ਨਾਲ ਹੀ ਸੱਚੇ ਪ੍ਰਭੁ ਦੀ ਪ੍ਰਾਪਤੀ ਹੁੰਦੀ ਹੈ” (ਗੁਰੂ ਗ੍ਰੰਥ, ਪੰਨਾ. 1169)।[vi] ਇਸ ਅਨੁਸਾਰ,

“ਇਸ਼ੁਰੀ ਇੱਛਿਆ” ਜਾਂ “ਹੁਕਮ” ਦੇ ਅਨੁਸਾਰ ਜੀਉਣ ਬਤੀਤ ਕਰਨ ਨਾਲ ਸਦੀਵੀ ਸ਼ਾਂਤੀ ਮਿਲਦੀ ਹੈ। ਇਸ ਲਈ, ਸਭਨਾਂ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਇਕ ਸਿੱਖ ਆਪਣੀ ਇੱਛਿਆ ਨੂੰ ਰੱਬ ਦੀ ਇੱਛਿਆ ਅਰਥਾਤ ਰਜ਼ਾ ਜਾਂ ਹੁਕਮ ਦੇ ਵਿੱਚ ਲੈ ਆਵੇ, “ਉਸ ਦੇ ਹੁਕਮ ਦੀ ਆਗਿਆ ਨੂੰ ਪਛਾਣਦੇ ਹੋਇਆਂ, ਤੂੰ ਆਪਣੇ ਪ੍ਰਭੁ ਅਤੇ ਸੁਆਮੀ ਨਾਲ ਮੁਲਾਕਾਤ ਕਰੇਂਗਾ”[vii]

ਗੁਰੂ ਗ੍ਰੰਥ, ਪੰਨਾ 92

ਇਸ ਕਾਰਨ, ਕਰਮਾਂ ਦੇ ਸਿਧਾਂਤ ਦਾ ਸੰਖੇਪ ਜੋੜ ਇਹ ਮਿਲਦਾ ਹੈ ਕਿ ਇੱਕ ਸਿੱਖ ਦਾ ਆਖਰੀ ਟੀਚਾ ਸੱਚਖੰਡ ਦੀ ਪ੍ਰਾਪਤੀ ਹੈ। ਉਹ ਮਨਮੁਖ (ਸਵੈ-ਇੱਛਿਆ ਅਨੁਸਾਰ ਚੱਲਣ ਵਾਲੇ ਵਿਅਕਤੀ) ਤੋਂ ਗੁਰਮੁਖ (ਇੱਕ ਵਿਅਕਤੀ ਜੋ ਪ੍ਰਮਾਤਮਾ ਦੀ ਇੱਛਾ ਦੇ ਅਧੀਨ ਹੈ) ਵਾਲੇ ਰਾਹ ਉੱਤੇ ਚੱਲ ਰਿਹਾ ਹੈ, ਹੇ ਨਾਨਕ, ਗੁਰਮੁਖ ਪ੍ਰਭੁ ਨੂੰ ਪਛਾਣਦਾ ਹੈ; ਉਸ ਦੀ ਦਇਆ ਹੇਠ, ਉਹ ਪਰਮੇਸ਼ੁਰ ਆਪ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ (ਗੁਰੂ ਗ੍ਰੰਥ, ਪੰਨਾ. 444)।[viii] ਜਦੋਂ ਇੱਕ ਸਾਧਕ ਆਪਣੇ ਆਪ ਨੂੰ ਪ੍ਰਮਾਤਮਾ ਦੇ ਹੁਕਮ ਦੇ ਅਧੀਨ ਕਰ ਦਿੰਦਾ ਹੈ ਅਤੇ ਉਸ ਦੀ ਇੱਛਿਆ (ਰਜ਼ਾ) ਦੇ ਅਨੁਸਾਰ ਜੀਉਂਦਾ ਹੈ। ਤਾਂ ਉਸ ਵੇਲੇ ਇੱਕ ਸਾਧਕ ਨੂੰ ਇਸ਼ੁਰੀ ਮਿਹਰ ਅਰਥਾਤ ਕਿਰਪਾ (ਨਦਰਿ) ਪ੍ਰਾਪਤ ਹੁੰਦੀ ਹੈ, ਜਿਹੜੀ ਹਉਮੈ (ਹੰਕਾਰ) ਦਾ ਨਾਸ਼ ਕਰਦੀ ਹੈ, ਸਿੱਟੇ ਵਜੋਂ ਇੱਕ ਸਾਧਕ ਜੀਵਨ-ਮੁਕਤਾ ਬਣ ਜਾਂਦਾ ਹੈ, ਭਾਵ, ਉਹ ਜੀਉਂਦੇ ਜੀ ਮੁਕਤੀ ਨੂੰ ਪ੍ਰਾਪਤ ਕਰ ਲੈਂਦਾ ਹੈ, ਪਿਛਲੇ ਜਨਮ ਦੇ ਕਰਮਾਂ ਦੁਆਰਾ, ਇਸ ਸਰੀਰ ਦੇ ਚੋਲੇ ਦੀ ਪ੍ਰਾਪਤ ਹੁੰਦੀ ਹੈ। ਉਸ ਦੀ ਮਿਹਰ ਸਦਕਾ, ਮੁਕਤੀ ਦਾ ਦਰਵਾਜਾ ਮਿਲ ਜਾਂਦਾ ਹੈ (ਗੁਰੂ ਗ੍ਰੰਥ, ਪੰਨਾ. 2)।[ix] ਇਸ ਤਰ੍ਹਾਂ ਇਹ ਕਹੀਏ ਕਿ, ਉਸ ਦੇ ਹੁਕਮ ਦੀ ਰੋਸ਼ਨੀ ਹੇਠ ਚੱਲਣ ਲਈ ਸੱਦਾ ਦਿੱਤਾ ਗਿਆ ਹੈ ਅਤੇ ਉਸ ਦੀ ਰੋਸ਼ਨੀ ਹੇਠ ਚੱਲਣ ਲਈ ਇੱਕ ਸਾਧਕ ਨੂੰ ਸਤਿਗੁਰੂ ਦੇ ਨਾਲ ਮਿਲਣਾ ਜ਼ਰੂਰੀ ਹੈ।

ਪ੍ਰੰਤੂ ਫਿਰ ਵੀ, ਉੱਤੇ ਲਿਖੀਆਂ ਹੋਈਆਂ ਗੱਲਾਂ ਦੀ ਸਮਝ ਇੱਕ ਸਾਧਕ ਨੂੰ ਗੰਭੀਰ ਪ੍ਰਸ਼ਨਾਂ ਦੀ ਜਾਂਚ ਕਰਨ ਲਈ ਪ੍ਰੇਰਨਾ ਦਿੰਦੀ ਹੈ, ਜਿਵੇਂ ਕਿ ਇੱਕ ਵਿਅਕਤੀ ਜੋ ਕੁੱਝ ਬੀਜਦਾ ਹੈ, ਉਸ ਨੂੰ ਉਹ ਕਿਉਂ ਅਤੇ ਕਿਸ ਤਰ੍ਹਾਂ ਵੱਢਦਾ ਹੈ। ਕਿਉਂ ਕੋਈ ਇੱਕ ਵਿਅਕਤੀ ਚੰਗੇ ਕਰਮਾਂ ਦੀ ਵਾਢੀ ਵਿੱਚ ਸ਼ਾਮਲ ਨਹੀਂ ਹੁੰਦਾ। ਉਸ ਦਾ ਧਰਮ ਉੱਤੇ ਵਿਸ਼ਵਾਸ ਉਸ ਵਿੱਚ ਸਦੀਵੀ ਸ਼ਾਂਤੀ ਲਿਆਉਣ ਲਈ ਕਿਉਂ ਕਾਫ਼ੀ ਨਹੀਂ ਹੈ। ਹੁਕਮ ਕੀ ਹੈ (ਇਸ਼ੁਰੀ ਕਨੂੰਨ, ਇਸ਼ੁਰੀ ਇੱਛਿਆ ਜਾਂ ਇਸ਼ੁਰੀ ਅਨੰਦ) ਅਤੇ ਇਸ ਦੇ ਅਧੀਨ ਕਿਵੇਂ ਹੋਇਆ ਜਾ ਸੱਕਦਾ ਹੈ? ਕੋਈ ਕਿਵੇਂ ਹੁਕਮ ਨੂੰ ਪਛਾਣ ਸੱਕਦਾ ਹੈ। ਕਿਵੇਂ ਇੱਕ ਵਿਅਕਤੀ ਮਨਮੁਖ ਤੋਂ ਗੁਰਮੁਖ ਬਣ ਸੱਕਦਾ ਹੈ। ਉਹ ਰੋਸ਼ਨੀ ਕਿੱਥੇ ਹੈ, ਜਿਸ ਦੇ ਕਾਰਨ ਦਿਆਲੂ ਪ੍ਰਮਾਤਮਾ ਅਤੇ ਉਸ ਦੇ ਹੁਕਮ ਦੇ ਨਾਲ ਜੁੜਿਆ ਜਾ ਸੱਕਦਾ ਹੈ? ਇੰਨ੍ਹਾਂ ਪ੍ਰਸ਼ਨਾਂ ਦੇ ਉੱਤਰ ਲੱਭਣ ਲਈ, ਇੱਕ ਵਾਰ ਫਿਰ ਸਾਨੂੰ ਗ੍ਰੰਥ ਬਾਈਬਲ ਵੱਲ੍ਹ ਧਿਆਨ ਦੇਣਾ ਪਵੇਗਾ।

ਗ੍ਰੰਥ ਬਾਈਬਲ ਸਪੱਸ਼ਟ ਤੌਰ ‘ਤੇ ਕਹਿੰਦਾ ਹੈ ਕਿ, ਇੱਕ ਵਿਅਕਤੀ ਜੋ ਕੁੱਝ ਬੀਜਦਾ ਹੈ ਉਸ ਨੂੰ ਹੀ ਵੱਢਦਾ ਹੈ, ਇਸ ਦਾ ਮੁਖ ਕਾਰਨ ਇਹ ਹੈ, ਕਿ ਭਾਵੇਂ ਮਨੁੱਖ ਰੱਬ ਦੀ ਸਰਬੋਤਮ ਰਚਨਾ ਹੈ, ਅਸਲ ਵਿੱਚ ਉਹ ਸਰਬ ਸ਼ਕਤੀਮਾਨ ਪਰਮੇਸ਼ੁਰ ਦੀ ਸਿਰਜਣਾ ਦਾ ਤਾਜ ਹੈ,ਕਿਉਂ ਜੋ ਤੈਂ ਉਸ ਨੂੰ ਪਰਮੇਸ਼ੁਰ ਨਾਲੋਂ ਥੋੜਾ ਜਿਹਾ ਘੱਟ ਕੀਤਾ ਹੈ, ਅਤੇ ਮਹਿਮਾ ਅਰ ਆਦਰ ਦਾ ਮੁਕਟ ਉਸ ਦੇ ਸਿਰ ਉੱਤੇ ਰੱਖਿਆ ਹੈ!(ਜ਼ਬੂਰਾਂ ਦੀ ਪੋਥੀ 8:5), ਫਿਰ ਵੀ ਮਨੁੱਖ ਉਸ ਦੀ ਮਾੜੀ ਅਤੇ ਦੁਖਦਾਈ ਅਵਸਥਾ ਦੇ ਕਾਰਨ, ਆਪਣੀ ਮਰਜ਼ੀ ਦੇ ਕਾਰਨ ਅਤੇ ਆਪਣੀ ਬਗਾਵਤ ਦੇ ਕਾਰਨ ਸਭਨਾਂ ਤੋਂ ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਤੋਂ ਅੱਡ ਹੋ ਗਿਆ ਹੈ:

“ਕੋਈ ਧਰਮੀ ਨਹੀਂ, ਇੱਕ ਵੀ ਨਹੀਂ, ਕੋਈ ਸਮਝਣ ਵਾਲਾ ਨਹੀਂ, ਕੋਈ ਪਰਮੇਸ਼ੁਰ ਦਾ ਤਾਲਿਬ ਨਹੀਂ। ਓਹ ਸਭ ਕੁਰਾਹੇ ਪੈ ਗਏ, ਓਹ ਸਾਰੇ ਦੇ ਸਾਰੇ ਨਿਕੰਮੇ ਹੋਏ ਹੋਏ ਹਨ, ਕੋਈ ਭਲਾ ਕਰਨ ਵਾਲਾ ਨਹੀਂ, ਇੱਕ ਵੀ ਨਹੀਂ”

ਰੋਮੀਆਂ 3:11-12

ਨਤੀਜੇ ਵਜੋਂ, ਉਸ ਦੇ ਧਰਮ ਦੇ ਕੰਮ ਗੰਦੇ ਲੀੜਿਆਂ ਤੋਂ ਇਲਾਵਾ ਹੋਰ ਕੁੱਝ ਵੀ ਨਹੀਂ ਹਨ, “ਅਸੀਂ ਸੱਭੇ ਭਰਿਸ਼ਟੀ ਵਾਂਙੁ ਹੋ ਗਏ, ਅਤੇ ਸਾਡੇ ਸਭ ਧਰਮ ਪਲੀਤ ਕੱਪੜੇ ਵਰਗੇ ਹਨ। ਅਸੀਂ ਪੱਤੇ ਵਾਂਙੁ ਕੁਮਲਾ ਜਾਂਦੇ ਹਾਂ, ਅਤੇ ਸਾਡੀਆਂ ਬਦੀਆਂ ਹਵਾ ਵਾਂਙੁ ਸਾਨੂੰ ਚੁੱਕ ਲੈ ਜਾਂਦੀਆਂ ਹਨ” (ਯਸਾਯਾਹ 64:6)। ਇਸ ਲਈ, ਇਸ਼ੁਰੀ ਅਵਸਥਾ ਵਿੱਚ ਪਹਿਲੀ ਗੱਲ ਇਹ ਹੈ ਕਿ ਇਸ ਲਈ, ਮਨੁੱਖ ਭਾਵੇਂ ਕਿਸੇ ਵੀ ਤਰੀਕੇ ਨੂੰ ਕਿਉਂ ਨਾ ਵਰਤੇ, ਮਨੁੱਖ ਪ੍ਰਮਾਤਮਾ ਦੀ ਕਿਰਪਾ ਅਰਥਾਤ ਮਿਹਰ ਜਾਂ ਨਦਰਿ ਨੂੰ ਪ੍ਰਾਪਤ ਕਰਨ ਦੇ ਯੋਗ ਹੀ ਨਹੀਂ ਹੈ, ਕਿਉਂਕਿ ਆਖਰ ਵਿੱਚ ਕਿਰਪਾ (ਨਦਰਿ) ਪ੍ਰਮਾਤਮਾ ਦੀ ਦਾਤ ਹੈ, ਇਹ ਅਜਿਹਾ ਕੁੱਝ ਜਿਸ ਦੀ ਪ੍ਰਾਪਤੀ ਦੇ ਲਈ ਸਾਡੇ ਵਿੱਚੋਂ ਕੋਈ ਵੀ ਯੋਗ ਨਹੀਂ ਹੈ, ਕਿਉਂਕਿ ਗ੍ਰੰਥ ਬਾਈਬਲ ਕਹਿੰਦਾ ਹੈ ਕਿ, ਕਿਰਪਾ ਪਰਮੇਸ਼ੁਰ ਦੀ ਬਖ਼ਸ਼ੀਸ਼ ਹੈ” (ਅਫ਼ਸੀਆਂ 2:8)।

ਇਸ ਲਈ ਇਹ ਗੱਲ ਕੋਈ ਮਾਇਨੇ ਨਹੀਂ ਰੱਖਦੀ, ਕਿ ਇੱਕ ਵਿਅਕਤੀ ਮੋਖ ਦੀ ਪ੍ਰਾਪਤੀ ਲਈ ਕੀ ਦਾਅਵਾ ਕਰਦਾ ਹੈ, ਇੱਕ ਵਿਅਕਤੀ ਕੀ ਸਿੱਖਿਆ ਦਿੰਦਾ ਹੈ, ਇੱਕ ਵਿਅਕਤੀ ਕਿਸ ਤਰੀਕੇ ਦਾ ਪ੍ਰਸਤਾਓ ਦਿੰਦਾ, ਇੱਕ ਵਿਅਕਤੀ ਕਿਸ ਤਰੀਕੇ ਦੀ ਪਾਲਣਾ ਕਰਦਾ ਹੈ, ਜੋ ਵੀ ‘ਨਾਮ’ ਇੱਕ ਸਾਧਕ ਆਪਣੀ ਸੋਚ ਦੇ ਅਧਾਰਤ ਹੋ ਕੇ ਜੱਪਦਾ ਹੈ, ਜੋ ਵੀ ਫਾਰਮੂਲਾ, ਦਰਸ਼ਣ ਦੀ ਵਰਤੋਂ ਉਹ ਕਰਦਾ ਹੈ, ਜਾਂ ਉਸ ਦੇ ਕੋਲ ਹੈ ਹੋ, ਇਹ ਸਭ ਕੁੱਝ ਉਸ ਦੇ ਗੰਦੇ ਅਤੇ ਮੈਲੇ ਜਾਂ ਪਲੀਤ ਦਿਲ ਦੇ ਖੂਹ ਤੋਂ ਆਉਂਦਾ ਹੈ। ਸਤਿਗੁਰੂ ਯਿਸੂ ਮਸੀਹ ਇਸ ‘ਤੇ ਹੋਰ ਵਧੇਰੇ ਚਾਨਣਾ ਪਾਉਂਦੇ ਹਨ:

“ਪਰ ਜਿਹੜੀਆਂ ਗੱਲਾਂ ਮੂੰਹੋਂ ਨਿੱਕਲਦੀਆਂ ਹਨ ਓਹ ਦਿਲ ਵਿੱਚੋਂ ਆਉਂਦੀਆਂ ਹਨ ਅਤੇ ਏਹੋ ਮਨੁੱਖ ਨੂੰ ਭ੍ਰਿਸ਼ਟ ਕਰਦੀਆਂ ਹਨ ਕਿਉਂਕਿ – ਬੁਰੇ ਖ਼ਿਆਲ, ਖ਼ੂਨ, ਜਨਾਕਾਰੀਆਂ, ਹਰਾਮਕਾਰੀਆਂ, ਚੋਰੀਆਂ, ਝੂਠੀਆਂ ਉਗਾਹੀਆਂ, ਕੁਫ਼ਰ ਦਿਲ ਵਿੱਚੋਂ ਨਿੱਕਲਦੇ ਹਨ, ਏਹੋ ਗੱਲਾਂ ਹਨ ਜਿਹੜੀਆਂ ਮਨੁੱਖ ਨੂੰ ਭ੍ਰਿਸ਼ਟ ਕਰਦੀਆਂ ਹਨ”

ਮੱਤੀ 15:18-20

ਇਸ ਕਾਰਨ ਹੀ ਇੱਕ ਸਾਧਕ ਪ੍ਰਮਾਤਮਾ ਦੀ ਮਿਹਰ ਦੀ ਰਹਿ ਜਾਂਦਾ ਹੈ, ਆਪਣੇ ਮਿੱਤਰ ਤੋਂ ਸਦਾ ਦੂਰ ਰਹਿੰਦਾ ਹੈ, ਆਪਣੇ ਪਿਆਰੇ ਤੋਂ ਦੂਰ ਰਹਿੰਦਾ ਹੈ, ਸਰਬ ਸ਼ਕਤੀਮਾਨ ਨਾਲ ਆਪਣੇ ਮਿਲਾਪ ਤੋਂ ਅੱਡ ਰਹਿੰਦਾ ਹੈ। ਇਸ਼ੁਰੀ ਵਿਵਸਥਾ ਅਰਥਾਤ ਹੁਕਮ ਦੇ ਵਿੱਚ ਦੂਜੀ ਮੁੱਖ ਗੱਲ ਜਿਹੜੀ ਕਿ ਗ੍ਰੰਥ ਬਾਈਬਲ ਵਿੱਚ ਵਿਖਾਈ ਦਿੰਦੀ ਹੈ, ਉਹ ਇਹ ਹੈ ਕਿ ਮਨੁੱਖ ਆਪਣੇ ਲਈ ਮੁਕਤੀ, ਅਨੰਦ ਜਾਂ ਸਦੀਵੀ ਸ਼ਾਂਤੀ ਨੂੰ ਪ੍ਰਾਪਤ ਕਰਨ ਲਈ ਮਾੜੇ ਕਰਮਾਂ ਦੇ ਕਾਰਨ ਇੰਨ੍ਹੇ ਜ਼ਿਆਦਾ ਕਮਜ਼ੋਰ ਹਨ ਕਿ ਉਹ ਇਸ ਦੀ ਪ੍ਰਾਪਤੀ ਹੀ ਨਹੀਂ ਕਰ ਸੱਕਦੇ ਹਨ, ਅਤੇ ਆਪਣੇ ਭ੍ਰਿਸ਼ਟ ਸੁਭਾਅ ਦੇ ਕਾਰਨ ਕੇਵਲ ਗੰਦਗੀ ਅਤੇ ਪਲੀਤਣ ਨੂੰ ਹੀ ਪੈਦਾ ਕਰਦੇ ਹਨ। ਇਸ ਲਈ, ਇੱਕ ਸਾਧਕ ਨੂੰ ਪ੍ਰਮਾਤਮਾ ਦੀ ਮਿਹਰ (ਨਦਰਿ, ਪ੍ਰਸਾਦਿ, ਕਿਰਪਾ, ਇਸ਼ੁਰੂ ਕਰਮ, ਆਦਿ) ਦੀ ਲੋੜ੍ਹ ਹੁੰਦੀ ਹੈ। ਇਸ ਕਾਰਨ, ਇੱਕ ਸਾਧਕ ਨੂੰ ਨਾ ਸਿਰਫ਼ ਚਾਨਣ ਦੇ ਨਾਲ ਮੁਲਾਕਾਤ ਕਰਨੀ ਹੈ, ਸਗੋਂ ਇਸ ਚਾਨਣ ਦੇ ਵਿੱਚ ਚੱਲਦੇ ਹੋਇਆਂ ਕਿਰਪਾ ਦੀ ਵੀ ਭਾਲ ਕਰਨੀ ਹੈ।

ਗ੍ਰੰਥ ਬਾਈਬਲ ਜਿਸ ਕਿਰਪਾ ਦੀ ਗੱਲ ਕਰਦਾ ਹੈ, ਉਹ ਆਪਣੇ ਸੁਭਾਅ ਵਿੱਚ ਸਰਬ ਵਿਆਪੀ ਦਾਇਰੇ ਨੂੰ ਰੱਖਦੀ ਹੈ ਅਤੇ ਇਸ ਦੇ ਵਿੱਚ ਮੁਕਤੀ ਜਾਂ ਪਰਮ ਅਨੰਦ ਲਈ ਸੰਪੂਰਣ ਪੂਰਨਤਾਈ ਹੈ। ਇੱਕ ਸਾਧਕ ਨੂੰ ਇਸ ਨੂੰ ਇਸ ਦੀ ਕਮਾਈ ਲਈ ਕੁੱਝ ਨਹੀਂ ਕਰਨਾ ਪੈਂਦਾ। ਇਹ ਮੁਫ਼ਤ ਵਿੱਚ ਹੀ ਦਿੱਤੀ ਜਾਂਦੀ ਹੈ। ਗ੍ਰੰਥ ਬਾਈਬਲ ਕਹਿੰਦਾ ਹੈ ਕਿ,

“ਕਿਉਂ ਜੋ ਤੁਸੀਂ ਕਿਰਪਾ ਤੋਂ ਨਿਹਚਾ ਦੇ ਰਾਹੀਂ ਬਚਾਏ ਗਏ ਅਤੇ ਇਹ ਤੁਹਾਡੀ ਵੱਲੋਂ ਨਹੀਂ, ਇਹ ਪਰਮੇਸ਼ੁਰ ਦੀ ਬਖ਼ਸ਼ੀਸ਼ ਹੈ, ਇਹ ਕਰਨੀਆਂ ਤੋਂ ਨਹੀਂ ਅਜਿਹਾ ਨਾ ਹੋਵੇ ਭਈ ਕੋਈ ਘੁਮੰਡ ਕਰੇ, ਕਿਉਂ ਜੋ ਅਸੀਂ ਉਹ ਦੀ ਰਚਨਾ ਹਾਂ, ਜਿਹੜੇ ਸਤਿਗੁਰੂ ਮਸੀਹ ਯਿਸੂ ਵਿੱਚ ਸ਼ੁੱਭ ਕਰਮਾਂ ਲਈ ਰਚੇ ਗਏ ਹਾਂ”

ਅਫ਼ਸੀਆਂ 2:8-9

ਤਰਕ ਪੂਰਨ ਤਰੀਕੇ ਨਾਲ ਕਹਿਣਾ, ਕਿਉਂਕਿ ਆਪਣੇ ਗੰਦੇ ਕੰਮਾਂ ਜਾਂ ਭੈੜੇ ਕਰਮਾਂ ਦੇ ਕਾਰਨ ਅਸੀਂ ਆਤਮਿਕ ਤੌਰ ਤੇ ਮਰੇ ਹੋਏ ਹਾਂ, ਇਸ ਲਈ ਸਾਡੇ ਕੋਲ ਆਪਣੇ ਆਪ ਨੂੰ ਬਚਾਉਣ ਦੀ ਕੋਈ ਆਸ ਨਹੀਂ ਹੈ, ਸਾਡੇ ਕੋਲ ਕਿਸੇ ਵੀ ਢੰਗ ਨਾਲ ਆਪਣੇ ਆਪ ਨੂੰ ਆਤਮਿਕ ਸਹਿਜ ਬੁੱਧ ਲਈ ਜਗਾਉਣ ਲਈ ਕੋਈ ਆਸ ਨਹੀਂ ਹੈ, ਜਿਸ ਵਿੱਚ ਆਪਣੇ ਸਰੀਰ ਨੂੰ ਸਜ਼ਾ ਦੇਣਾ ਜਾਂ ਇਸ ਸੰਸਾਰ ਤੋਂ ਦੂਰ ਅਰਥਾਤ ਵੈਰਾਗੀ ਹੋ ਜਾਣਾ ਵੀ ਸ਼ਾਮਲ ਹੋ ਸੱਕਦਾ ਹੈ। ਗ੍ਰੰਥ ਬਾਈਬਲ ਅੱਗੇ ਕਹਿੰਦਾ ਹੈ ਕਿ, ਸਤਿਗੁਰੂ ਯਿਸੂ ਮਸੀਹ, ਜਗਤ ਦਾ ਚਾਨਣ ਹੈ। ਜਿਹੜਾ ਉਸ ਦੇ ਪਿੱਛੇ ਤੁਰਦਾ ਹੈ, ਉਹ ਕਦੇ ਵੀ ਅਨ੍ਹੇਰੇ ਵਿੱਚ ਨਹੀਂ ਚੱਲੇਗਾ ਸਗੋਂ ਉਹ ਦੇ ਕੋਲ ਜੀਉਣ ਦਾ ਚਾਨਣ ਹੋਵੇਗਾ (ਯੂਹੰਨਾ 8:12)। ਇਸ ਲਈ, ਜਦੋਂ ਅਸੀਂ ਅਪਰਾਧਾਂ ਦੇ ਕਾਰਨ ਮੁਰਦੇ ਹੀ ਸਾਂ ਤਦੋਂ ਸਾਨੂੰ ਸਤਿਗੁਰੂ ਯਿਸੂ ਮਸੀਹ ਦੇ ਨਾਲ ਜਿਵਾਲਿਆ। ਕਿਉਂਕਿ ਕਿਰਪਾ ਤੋਂ ਹੀ ਤੁਸੀਂ ਬਚਾਏ ਗਏ ਹੋ (ਅਫ਼ਸੀਆਂ 2:5)।

ਇਸ ਲਈ, ਹੁਣ ਅਸੀਂ ਕੀ ਕਹੀਏ? ਇਹ ਸਪੱਸ਼ਟ ਹੈ ਕਿ, ਜਿਸ ਪਲ ਇੱਕ ਮਨਮੁੱਖ (ਅਪਣੀ ਮਰਜੀ ਦਾ ਮਾਲਕ) ਇਸ ਕਿਰਪਾ ਨੂੰ ਸਵੀਕ ਕਰਦਾ ਅਤੇ ਪ੍ਰਾਪਤ ਕਰਦਾ ਹੈ; ਉਹ ਗੁਰਮੁਖ ਬਣ ਜਾਂਦਾ ਹੈ। ਉਹ ਹੁਕਮ (ਇਸ਼ੁਰੀ ਕਨੂੰਨ, ਇਸ਼ੁਰੀ ਇੱਛਿਆ ਜਾਂ ਇਸ਼ੁਰੀ ਅਨੰਦ) ਦੇ ਨਾਲ ਜੁੜ ਜਾਂਦਾ ਹੈ ਅਤੇ ਉਹ ਉਸ ਦੇ ਅਧੀਨ ਹੋ ਜਾਂਦਾ ਹੈ। ਗ੍ਰੰਥ ਬਾਈਬਲ ਵਿੱਚ ਮੁਕਤੀ ਦੇ ਸ਼ਬਦ ਵਿੱਚ ਹੁਕਮ ਦੀ ਚੰਗੀ ਤਰ੍ਹਾਂ ਪਰਿਭਾਸ਼ਾ ਕੀਤੀ ਗਈ ਹੈ,

“ਕਿਉਂ ਜੋ ਉਸ ਤੋਂ (ਇਸ਼ੁਰੀ ਕਨੂੰਨ, ਇਸ਼ੁਰੀ ਇੱਛਿਆ ਜਾਂ ਇਸ਼ੁਰੀ ਅਨੰਦ (ਭਾਣਾ, ਰਜ਼ਾ); ਅਤੇ ਉਸੇ ਦੇ ਵਸੀਲੇ ਨਾਲ (ਇਸ਼ੁਰੀ ਆਗਿਆ (ਅਮਰ, ਫੁਰਮਾਨ); ਅਤੇ ਉਸੇ ਦੇ ਲਈ (ਇਸ਼ੁਰੀ ਸ਼ਕਤੀ ਜਾਂ ਇਸ਼ੁਰੀ ਰਚਨਾ (ਕੁਦਰਤ); ਸਾਰੀਆਂ ਵਸਤਾਂ ਹੋਈਆਂ ਹਨ। ਉਹ ਦੀ ਵਡਿਆਈ ਜੁੱਗੋ ਜੁੱਗ ਹੋਵੇ। ਆਮੀਨ।।”

ਰੋਮੀਆਂ 11:36

ਜਿਵੇਂ ਕਿ ਅਸੀਂ ਉੱਤੇ ਵੇਖ ਚੁੱਕੇ ਹਾਂ, ਕੋਈ ਵੀ ਵਿਅਕਤੀ ਉਸ ਦੇ ਆਪਣੇ ਜਤਨਾਂ ਨਾਲ ਪਰਮ ਅਨੰਦ ਜਾਂ ਸਦੀਵੀ ਸ਼ਾਂਤੀ ਪ੍ਰਾਪਤ ਨਹੀਂ ਕਰ ਸੱਕਦਾ ਹੈ। ਕੋਈ ਵੀ ਉਸ ਦੇ ਹੁਊਮੈ (ਮੈਂ) ਨੂੰ ਖ਼ਤਮ ਕਰਨ ਦੇ ਯੋਗ ਨਹੀਂ ਹੈ। ਕੋਈ ਵੀ ਇੰਨ੍ਹਾਂ ਜ਼ਿਆਦਾ ਸ਼ਕਤੀਸ਼ਾਲੀ ਨਹੀਂ ਹੁੰਦਾ ਕਿ ਮਾਇਆ ਦੇ ਪਰਦੇ ਤੋਂ ਛੁਟਕਾਰਾ ਪਾ ਲਵੇ, ਜਦ ਤੱਕ ਕਿ ਇੱਕ ਸਾਧਕ ਨੂੰ ਪ੍ਰਾਪਤ ਹੋਈ ਕਿਰਪਾ ਉਸ ਨੂੰ ਨਹੀਂ ਦਿੱਤੀ ਜਾਂਦੀ ਹੈ। ਪਰ, ਕੋਈ ਵੀ ਆਪਣੇ ਆਪ ਦੀ ਯੋਗਤਾ ਤੋਂ ਇਸ ਕਿਰਪਾ ਨੂੰ ਪ੍ਰਾਪਤ ਨਹੀਂ ਕਰ ਸੱਕਦਾ। ਇਸ ਲਈ, ਇਹ ਕੇਵਲ ਪ੍ਰਮਾਤਮਾ ਦੀ ਮਿਹਰ ਹੀ ਹੈ, ਜਿਹੜੀ ਸਾਨੂੰ ਬਚਾ ਸੱਕਦੀ ਹੈ। ਇਹ ਪੂਰਨ ਤੌਰ ‘ਤੇ ਪ੍ਰਮਾਤਮਾ ਦਾ ਕਰਮ ਹੈ, ਕੇਵਲ ਉਹੀ ਸਾਡੀ ਮਦਦ ਆਪਣੀ ਦਇਆ ਅਤੇ ਤਰਸ ਵਿੱਚ ਹੋ ਕੇ ਕਰ ਸੱਕਦਾ ਹੈ, ਕਿਉਂਕਿ ਉਹ ਆਪ ਚਾਨਣ ਹੈ।

ਪ੍ਰਮਾਤਮਾ ਦੀ ਕਿਰਪਾ ਨੂੰ ਹੀ ਸਾਨੂੰ ਉਸ ਦੇ ਯੋਗ ਬਣਾਉਣਾ ਹੈ, ਕਿਉਂਕਿ ਉਹੀ ਆਪ ਕਿਰਪਾ ਦਾ ਸਾਰ ਅਤੇ ਸਰੂਪ ਹੈ। ਇਹ ਪ੍ਰਮਾਤਮਾ ਦੀ ਕਿਰਪਾ ਹੀ ਹੈ ਕਿ ਸਾਨੂੰ ਉਸ ਦੇ ਹੁਕਮ ਨਾਲ ਜੁੜਨ ਲਈ ਤਿਆਰ ਕੀਤਾ ਜਾਂਦਾ ਹੈ, ਕਿਉਂਕਿ ਕੇਵਲ ਉਹ ਹੀ ਸਾਨੂੰ ਇਸ ਨੂੰ ਸਮਝਣ ਲਈ ਤਿਆਰ ਕਰ ਸੱਕਦਾ ਹੈ। ਇਸ ਤਰ੍ਹਾਂ, ਪ੍ਰਮਾਤਮਾ ਦੀ ਕਿਰਪਾ ਨੇ ਹੀ ਸਾਡੀ ਮਦਦ ਕਰਨੀ ਹੈ, ਇਹ ਉਸ ਦੀ ਮਿਹਰ ਹੀ ਹੈ, ਜੋ ਸਾਨੂੰ ਇਸ ਸੰਸਾਰ ਰੂਪੀ ਗੰਦੇ ਸਮੁੰਦਰ ਤੋਂ ਦੂਜੇ ਪਾਸੇ ਲੈ ਜਾਂਦੀ ਹੈ। ਪਰ, ਪ੍ਰਮਾਤਮਾ ਦੇ ਇਸ਼ੁਰੀ ਹੁਕਮ ਅਰਥਾਤ ਅਵਸਥਾ ਵਿੱਚ ਇਸ ਨੂੰ ਸੰਭਵ ਬਣਾਉਣ ਅਤੇ ਸਾਨੂੰ ਪ੍ਰਮਾਤਮਾ ਦੀ ਕਿਰਪਾ ਦੇ ਯੋਗ ਕਰਨ ਲਈ, ਆਪ ਪ੍ਰਮਾਤਮਾ ਨੂੰ ਹੇਠਾਂ ਆਉਣਾ ਪਿਆ। ਗ੍ਰੰਥ ਬਾਈਬਲ ਕਹਿੰਦਾ ਹੈ ਕਿ,

“ਆਦ ਵਿੱਚ ਸ਼ਬਦ ਸੀ ਅਰ ਸ਼ਬਦ ਪਰਮੇਸ਼ੁਰ ਦੇ ਸੰਗ ਸੀ ਅਤੇ ਸ਼ਬਦ ਪਰਮੇਸ਼ੁਰ ਸੀ, ਇਹੋ ਆਦ ਵਿੱਚ ਪਰਮੇਸ਼ੁਰ ਦੇ ਸੰਗ ਸੀ, ਸੱਭੋ ਕੁੱਝ ਉਸ ਤੋਂ ਰਚਿਆ ਗਿਆ ਅਤੇ ਰਚਨਾ ਵਿੱਚੋਂ ਇੱਕ ਵਸਤੁ ਭੀ ਉਸ ਤੋਂ ਬਿਨਾਂ ਨਹੀਂ ਰਚੀ ਗਈ ਉਸ ਵਿੱਚ ਜੀਉਣ ਸੀ ਅਤੇ ਉਹ ਜੀਉਣ ਇਨਸਾਨ ਦਾ ਚਾਨਣ ਸੀ, ਉਹ ਚਾਨਣ ਅਨ੍ਹੇਰੇ ਵਿੱਚ ਚਮਕਦਾ ਹੈ, ਪਰ ਅਨ੍ਹੇਰੇ ਨੇ ਉਹ ਨੂੰ ਨਾ ਬੁਝਾਇਆ. . .  ਅਤੇ ਸ਼ਬਦ ਦੇਹ ਧਾਰੀ ਹੋਇਆ ਅਤੇ ਕਿਰਪਾ ਅਤੇ ਸਚਿਆਈ ਨਾਲ ਭਰਪੂਰ ਹੋ ਕੇ ਸਾਡੇ ਵਿੱਚ ਵਾਸ ਕੀਤਾ. . . ਅਤੇ ਉਸ ਦੀ ਭਰਪੂਰੀ ਵਿੱਚੋਂ ਅਸਾਂ ਸਭਨਾਂ ਨੇ ਪਾਇਆ, ਕਿਰਪਾ ਉੱਤੇ ਕਿਰਪਾ।  ਕਿਉਂ ਜੋ ਕਿਰਪਾ ਅਤੇ ਸਚਿਆਈ ਸਤਿਗੁਰੂ ਯਿਸੂ ਮਸੀਹ ਤੋਂ ਪਹੁੰਚੀ”

ਯੂਹੰਨਾ 1:1-16

ਇਸ ਨੂੰ ਸੰਖੇਪ ਵਿੱਚ ਕੁੱਝ ਇਸ ਤਰ੍ਹਾਂ ਦੱਸਿਆ ਜਾ ਸੱਕਦਾ ਹੈ, ਮੁਕਤੀ ਪ੍ਰਾਪਤੀ ਲਈ ਜਿਸ ਇਸ਼ੁਰੀ ਹੁਕਮ ਅਰਥਾਤ ਅਵਸਥਾ ਜਾਂ ਕਨੂੰਨ ਨੂੰ ਗ੍ਰੰਥ ਬਾਈਬਲ ਵਿੱਚ ਦੱਸਿਆ ਗਿਆ ਹੈ, ਉਸ ਅਨੁਸਾਰ ਇੱਕ ਸਾਧਕ ਆਪਣੇ ਮਾੜੇ ਕਰਮਾਂ ਕਰਕੇ ਪ੍ਰਮਾਤਮਾ ਦੀ ਮਿਹਰ ਨੂੰ ਪ੍ਰਾਪਤ ਨਹੀਂ ਕਰ ਸੱਕਦਾ ਹੈ। ਮੂਲ ਰੂਪ ਵਿੱਚ ਇੱਕ ਵਿਅਕਤੀ ਦਾ ਸੁਭਾਅ ਉਸ ਨੂੰ ਇਸ਼ੁਰੀ ਕਿਰਪਾ ਦੀ ਕਮਾਈ ਕਰਨ ਦੇ ਯੋਗ ਨਹੀਂ ਬਣਾਉਂਦਾ ਭਾਵੇਂ ਉਹ ਕਿਸੇ ਵੀ ਤਰ੍ਹਾਂ ਦੀ ਕੋਸ਼ਿਸ਼ ਹੀ ਕਿਉਂ ਨਾ ਕਰੇ। ਹਾਲਾਂਕਿ, ਕਿਰਪਾ ਅਜੇ ਵੀ ਕਿਸੇ ਦੇ ਮਾੜੇ ਜਾਂ ਚੰਗੇ ਕਰਮਾਂ ਨੂੰ ਧਿਆਨ ਵਿੱਚ ਨਾ ਰੱਖਦੇ ਹੋਇਆਂ ਮੁਫ਼ਤ ਵਿੱਚ ਮਿਲਦੀ ਹੈ, ਤਾਂ ਜੋ ਇੱਕ ਸਾਧਕ ਦਾ ਪ੍ਰਮਾਤਮਾ ਦੇ ਨਾਲ ਮੇਲ-ਮਿਲਾਪ ਹੋ ਜਾਵੇ ਅਤੇ ਉਹ ਉਸ ਨਾਲ ਇੱਕ-ਮਿਕ ਹੋ ਜਾਵੇ। ਦੂਜੇ ਪਾਸੇ ਇਹ ਕਿਰਪਾ ਸਤਿਗੁਰੂ ਯਿਸੂ ਮਸੀਹ ਦੁਆਰਾ ਭਰਪੂਰੀ ਵਿੱਚ ਉਪਲਬਧ ਹੈ, ਜੋ ਕਿ ਆਪ ਚਾਨਣ ਹੈ, ਆਪ ਸੱਚਿਆਈ ਹੈ ਅਤੇ ਆਪ ਹੀ ਕਿਰਪਾ ਦੀ ਮੂਰਤ ਜਾਂ ਸਾਰ ਹੈ। ਇਸ ਲਈ, ਇੱਕ ਸਾਧਕ ਨੂੰ ਉਸ ਦੇ ਕੋਲ ਆਉਣਾ ਚਾਹੀਦਾ ਹੈ ਅਤੇ ਉਸ ਤੋਂ ਇਸ ਨੂੰ ਕਿਰਪਾ ਨੂੰ ਪ੍ਰਾਪਤ ਕਰਨਾ ਚਾਹੀਦਾ ਹੈ। ਜੇ ਕੋਈ ਸਿੱਖ ਇਸ ਪ੍ਰਸਤਾਓ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਦਾ ਹੈ, ਤਾਂ ਉਸ ਦੇ ਲਈ ਗੁਰੂ ਗ੍ਰੰਥ ਦੇ ਇਹ ਸ਼ਬਦ ਢੁਕਵੇਂ ਹੀ ਹਨ, ਜਿਹੜਾ ਮਨੁੱਖ ਪ੍ਰਭੁ ਦੇ ਹੁਕਮ ਨੂੰ ਨਹੀਂ ਜਾਣਦਾ, ਉਹ ਭਿਆਨਕ ਪੀੜਾ ਦੇ ਨਾਲ ਚੀਕਦਾ ਹੈ (ਗੁਰੂ ਗ੍ਰੰਥ. 85)।[x]


[i] ਕਰਮ ਧਰਤੀ ਸਰੀਰੁ ਜੁਗ ਅੰਤਰਿ ਜੋ ਬੋਵੈ ਸੋ ਖਾਤਿ ॥

[ii] ਇਸੁ ਕਲਿਜੁਗ ਮਹਿ ਕਰਮ ਧਰਮੁ ਨ ਕੋਈ ॥ ਕਲੀ ਕਾ ਜਨਮੁ ਚੰਡਾਲ ਕੈ ਘਰਿ ਹੋਈ ॥

[iii] ਮਨਮੁਖ ਕਰਮ ਕਮਾਵਣੇ ਦਰਗਹ ਮਿਲੈ ਸਜਾਇ ॥੧॥

[iv] ਮਨਮੁਖਿ ਅੰਧਾ ਆਵੈ ਜਾਇ ॥੩॥

[v] ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥

[vi] ਹੁਕਮੈ ਬੂਝੈ ਤਾਂ ਸਾਚਾ ਪਾਏ ॥੪॥

[vii] ਨਾਲਿ ਖਸਮੈ ਰਤੀਆ ਮਾਣਹਿ ਸੁਖਿ ਰਲੀਆਹ ॥

[viii] ਨਾਨਕ ਗੁਰਮੁਖਿ ਰਾਮੁ ਪਛਾਤਾ ਕਰਿ ਕਿਰਪਾ ਆਪਿ ਮਿਲਾਵੈ ॥੭॥

[ix] ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥ ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ ॥੪॥

[x] ਹੁਕਮੁ ਨ ਜਾਣੈ ਬਹੁਤਾ ਰੋਵੈ ॥ ਅੰਦਰਿ ਧੋਖਾ ਨੀਦ ਨ ਸੋਵੈ ॥

Leave a Reply

Your email address will not be published. Required fields are marked *