7. “ਹਉਮੈ ਬੂਝੈ ਤਾ ਦਰੁ ਸੂਝੈ”ਹੰਕਾਰ ਦੀ ਸਮਝ ਮੁਕਤੀ ਦਾ ਬੂਹਾ ਹੈ ਹਉਮੈ (ਹੰਕਾਰ)

ਹਉਮੈ ਸ਼ਬਦ ਅਕਸਰ ਉਹਨਾਂ ਲਈ ਵਰਤਿਆ ਜਾਂਦਾ ਹੈ ਜੋ ਗੁਰੂਮੁਖ (ਜੀਵਣ-ਮੁਕਤਾ) ਅਵਸਥਾ ਵਿੱਚ ਨਹੀਂ ਪਹੁੰਚੇ ਹਨ ਜਾਂ ਜਿੰਨ੍ਹਾਂ ਨੇ ਅਜੇ ਤੀਕ ਮੁਕਤੀ ਨੂੰ ਪ੍ਰਾਪਤ ਨਹੀਂ ਕੀਤਾ ਹੈ। ਸਿੱਖ ਧਰਮ ਵਿੱਚ ਹਉਮੈ ਇੱਕ ਮਨਮੁਖ ਲਈ ਪਾਪ, ਔਗੁਣ ਅਤੇ ਰੋਗ ਹੈ। ਹਾਲਾਂਕਿ, ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਵਰਤੇ ਗਏ ਸ਼ਬਦ ਦੇ ਅਰਥਾਂ ਦੀ ਪਰਿਭਾਸ਼ਾ ਕਰਨਾ ਔਖਾ ਹੈ, ਪਰ ਫਿਰ ਵੀ ਇਸ ਦਾ ਸ਼ਾਬਦਿਕ ਅਰਥ “ਮੈਂ – ਮੈਂ, ਹਉ-ਮੈਂ” ਹੈ।[i]

ਕੁੱਝ ਵੀ ਕਹੋ, ਇਹ ਸ਼ਬਦ ਹਉਮੈ ਆਤਮਿਕ ਅਤੇ ਨੈਤਿਕ ਬਿਮਾਰੀ ਦੋਵਾਂ ਨੂੰ ਦਰਸਾਉਂਦਾ ਹੈ। ਸ਼੍ਰੀ ਗੁਰੂ ਅਮਰਦਾਸ ਜੀ ਨੇ ਇਸ ਦੇ ਵਿਖੇ ਬੜੇ ਹੀ ਸਹੀ ਸ਼ਬਦਾਂ ਵਿੱਚ ਇਸ ਢੰਗ ਨਾਲ ਕਿਹਾ ਹੈ ਕਿ, ਇਹ ਇੱਕ ਅਜਿਹੀ ਗੰਦਗੀ ਹੈ, ਜਿਹੜੀ ਮਨੁੱਖ ਨੂੰ  ਚਿਪਕੀ ਰਹਿੰਦੀ ਹੈ। ਇਹ ਅਜਿਹੀ ਪ੍ਰਦੂਸ਼ਿਤ ਕਰਨ ਵਾਲੀ ਮੌਜੂਦਗੀ ਹੈ, ਜਿਹੜੀ ਆਪਣੇ ਸ਼ਿਕਾਰ ਨੂੰ ਸਤਾਉਂਦੀ ਹੈ, ਅਤੇ ਨਾਲ ਹੀ ਉਸ ਦੇ ਦੁਆਰਾ ਆਪਣੇ ਆਪ ਨੂੰ ਧੋਣ ਦੀਆਂ ਸਾਰੀਆਂ ਕੋਸ਼ਿਸ਼ਾਂ ਦਾ ਵਿਰੋਧ ਕਰਦੀ ਹੈ: “ਸੰਸਾਰ ਹੰਕਾਰ ਦੀ ਗੰਦਗੀ ਨਾਲ ਪ੍ਰਦੂਸ਼ਿਤ ਹੈ, ਦਰਦ ਨਾਲ ਦੁਖੀ ਹੈ। ਇਹ ਗੰਦਗੀ ਉਨ੍ਹਾਂ ਨੂੰ ਚਿਪਕੀ ਰਹਿੰਦੀ ਹੈ, ਕਿਉਂਕਿ ਉਹ ਦਵੈਤ-ਭਾਵ ਦੇ ਨਾਲ ਪਿਆਰ ਕਰਦਾ ਹੈ” (ਗੁਰੂ ਗ੍ਰੰਥ, ਪੰਨਾ. 39)।[ii]

ਸ਼੍ਰੀ ਗੁਰੂ ਰਾਮਦਾਸ ਜੀ ਇਸ ਦੇ ਵਿੱਚ ਕੁੱਝ ਹੋਰ ਜੋੜਦੇ ਹੋਇਆਂ ਕਹਿੰਦੇ ਹਨ ਕਿ ਹਉਮੈ ਮਨੁੱਖੀਂ ਮਨ ਦੇ ਅੰਦਰੋਂ ਜਨਮ ਤੋਂ ਹੁੰਦਾ ਹੈ, “ਮਨ ਦੀ ਡੂੰਘਿਆਈ ਵਿੱਚ ਹਉਮੈ ਦਾ ਰੋਗ ਹੈ; ਸਵੈ-ਇੱਛਿਆ ਵਾਲੇ ਮਨਮੁੱਖ, ਬੁਰੇ ਮਨੁੱਖ, ਆਪਣੇ ਸੰਦੇਹ ਦੁਆਰਾ ਕੁਰਾਹੇ ਪਏ ਹੋਏ ਹਨ” (ਗੁਰੂ ਗ੍ਰੰਥ, ਪੰਨਾ. 301)।[iii]  ਹਉਮੈਂ ਦੇ ਜੋੜ ਨਾਲ ਬਣੇ ਹੋਏ ਸੁਭਾਅ ਦੇ ਕਾਰਨ, “ਹਉਮੈ ਵਿੱਚ ਉਹ ਆਉਂਦੇ ਹਨ, ਅਤੇ ਹਉਮੈ ਵਿੱਚ ਉਹ ਤੁਰ ਜਾਂਦੇ ਹਨ। ਹਉਮੈ ਵਿੱਚ ਉਹ ਪੈਦਾ ਹੁੰਦੇ ਹਨ, ਅਤੇ ਹਉਮੈ ਵਿੱਚ ਉਹ ਮਰ ਜਾਂਦੇ ਹਨ” (ਗੁਰੂ ਗ੍ਰੰਥ, ਪੰਨਾ. 466)।[iv]  ਇਹੀ ਕਾਰਨ ਹੈ ਕਿ ਕਿਉਂ ਇੱਕ ਸਾਧਕ ਇਸ ਦਾ ਇੰਨ੍ਹਾਂ ਜ਼ਿਆਦਾ ਆਗਿਆਕਾਰ ਹੈ ਜਾਂ ਉਹ ਹਉਮੈ ਦਾ ਗ਼ੁਲਾਮ ਹੈ, “ਸਵੈ-ਇੱਛਿਆ ਵਾਲੇ ਮਨਮੁਖ ਆਪਣੇ ਹੰਕਾਰ ਦੀ ਹੀ ਪ੍ਰਸ਼ੰਸਾ ਕਰਦੇ ਹਨ; ਹੰਕਾਰ ਨਾਲ ਉਹਨਾਂ ਦਾ ਪ੍ਰੀਤ ਵਿਅਰਥ ਹੈ” (ਗੁਰੂ ਗ੍ਰੰਥ, ਪੰਨਾ. 301)।[v]

ਇੱਥੇ ਪੰਜ ਰਵਾਇਤੀ ਬੁਰਿਆਈਆਂ ਦੀਆਂ ਭਾਵਨਾਵਾਂ ਹਨ, ਜਿਹੜੀਆਂ ਹਉਮੈ ਦੀ ਸੰਤਾਨ ਹਨ, ਜਿਹੜੀਆਂ ਇੱਕ ਸਾਧਕ ਦੇ ਜੀਵਨ ਦੇ ਉੱਤੇ ਰਾਜ ਕਰਦਿਆਂ ਭਾਵ ਉਸ ਨੂੰ ਸੰਚਾਲਿਤ ਕਰਦੀਆਂ ਹਨ, “ਇਸ ਸਰੀਰ ਦੇ ਅੰਦਰ ਪੰਜ ਚੋਰ ਵੱਸਦੇ ਹਨ: ਜਿਨਸੀ ਇੱਛਿਆ (ਕਾਮ ਵਾਸਨਾ), ਕ੍ਰੋਧ (ਗੁੱਸਾ), ਲੋਭ (ਲਾਲਚ), ਭਾਵਨ ਭਰੀ ਪ੍ਰੀਤ (ਮੋਹ) ) ਅਤੇ ਹੰਕਾਰ (ਅਹੰਕਾਰ)” (ਗੁਰੂ ਗ੍ਰੰਥ, ਪੰਨਾ. 600)।[vi]  ਕਿਉਂਕਿ, ਇੱਕ ਮਨੁੱਖ (ਜੀਵ) ਇਸ ਸਰੀਰ ਦੇ ਜਾਲ ਵਿੱਚ ਫਸਿਆ ਹੈ, ਜਿਹੜਾ ਇਹਨਾਂ ਪੰਜ ਵਿਕਾਰਾਂ ਦੁਆਰਾ ਬੰਨ੍ਹਿਆਂ ਹੋਇਆ ਹੈ; ਇਸ ਲਈ ਇਹ ਵਿਕਾਰ ਜਾਂ ਚੋਰ ਇੱਕ ਸਾਧਕ ਦੇ ਵਿਚਾਰਾਂ, ਭਾਵਨਾਵਾਂ ਅਤੇ ਕੰਮਾਂ ਦੀ ਦਿਸ਼ਾ ਨੂੰ ਨਿਰਧਾਰਤ ਕਰਦੇ ਹਨ।

ਇਸ ਤਰ੍ਹਾਂ, ਹਉਮੈ, ਇੱਕ ਸਾਧਕ ਨੂੰ ਆਪਣੇ ਕਾਬੂ ਵਿੱਚ ਰੱਖਦਾ ਹੈ ਅਤੇ ਇਹੋ ਉਸ ਦੇ ਜੀਵਨ ਦੇ ਜੀਉਣ ਦੇ ਢੰਗ ਨੂੰ ਨਿਰਧਾਰਤ ਵੀ ਕਰਦਾ ਹੈ। ਦੂਜੇ ਸ਼ਬਦਾਂ ਵਿੱਚ, ਸਰੀਰ ਇੱਕ ਵਿਅਕਤੀ ਦੀ ਕਿਸਮਤ ਜਾਂ ਮੰਜਿਲ ਦਾ ਫ਼ੈਸਲਾ ਕਰਦਾ ਹੈ। ਨਤੀਜੇ ਵਜੋਂ, ਹੰਕਾਰ ਦੇ ਪ੍ਰਭਾਵ ਹੇਠ ਮੁਕਤੀ ਦਾ ਦਰਵਾਜ਼ਾ ਬੰਦ ਹੋ ਜਾਂਦਾ ਹੈ। ਸੱਚਿਆਈ ਨੂੰ ਪ੍ਰਾਪਤ ਕਰਨ ਲਈ ਬੂਹਾ ਬੰਦ ਹੋ ਜਾਂਦਾ ਹੈ, ਕਿਉਂਕਿ ਹਉਮੈ ਪ੍ਰਮਾਤਮਾ ਦੇ ਨਾਲ ਮੇਲ ਕਰਨ ਦੇ ਰਾਹ ਵਿੱਚ ਆ ਕੇ ਖੜ੍ਹਾ ਹੋ ਜਾਂਦਾ ਹੈ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਕਹਿੰਦਾ ਹੈ ਕਿ ਇੱਕ ਸਾਧਕ (ਜੀਵ) ਦੁਆਰਾ ਕੀਤੇ ਗਏ ਸਾਰੇ ਯਤਨ ਵਿਅਰਥ ਹਨ, “ਹਉਮੈ ਦੀ ਗੰਦਗੀ ਦੂਰ ਨਹੀਂ ਕੀਤੀ ਜਾਵੇਗੀ, ਭਾਵੇਂ ਇੱਕ ਵਿਅਕਤੀ ਹਜਾਰਾਂ ਤੀਰਥ ਅਸਥਾਨਾਂ ‘ਤੇ ਜਾ ਕੇ ਇਸ਼ਨਾਨ ਹੀ ਕਿਉਂ ਨਾ ਕਰੇ” (ਗੁਰੂ ਗ੍ਰੰਥ, ਪੰਨਾ. 39)।[vii]  ਇਸ ਲਈ, ਇਸ ਅੰਦਰੂਨੀ ਰੋਗ ਦੇ ਇਲਾਜ ਲਈ ਸਭਨਾਂ ਤੋਂ ਪਹਿਲਾਂ ਇਸ ਸਮਝ ਲੋੜ੍ਹੀਂਦੀ ਹੈ ਕਿ ਇੱਕ ਸਾਧਕ ਇਸ ਤੋਂ ਦੁਖੀ ਹੈ ਜਾਂ ਇਸ ਤੋਂ ਰੋਗੀ ਹੈ, “ਜਦ ਕੋਈ ਹਉਮੈ ਨੂੰ ਸਮਝ ਲੈਂਦਾ ਹੈ, ਤਦ ਪ੍ਰਭੁ ਦਾ ਬੂਹਾ ਉਸ ਦੇ ਲਈ ਖੁੱਲ੍ਹ ਜਾਂਦਾ ਹੈ” (ਗੁਰੂ ਗ੍ਰੰਥ, ਪੰਨਾ. 466),[viii] ਅਤੇ ਦੂਜਾ ਇਲਾਜ, ਸੱਚੇ ਗੁਰੂ ਨੂੰ ਮਿਲਣ ਦੇ ਨਾਲ ਹੈ , “ਹੇ ਨਾਨਕ, ਇਹ ਰੋਗ ਕੇਵਲ ਉਸੇ ਵੇਲੇ ਮਿਟਦਾ ਹੈ, ਜਦੋਂ ਕੋਈ ਸੱਚੇ ਗੁਰੂ, ਅਰਥਾਤ ਸਾਡੇ ਪਵਿੱਤ੍ਰ ਮਿੱਤਰ ਨਾਲ ਮੁਲਾਕਾਤ ਕਰਦਾ ਹੈ” (ਗੁਰੂ ਗ੍ਰੰਥ, ਪੰਨਾ. 301)।[ix]  

ਉੱਪਰ ਦੱਸੇ ਹੋਏ ਤੱਥਾਂ ਨੂੰ ਸਮਝ ਦੇ ਨਾਲ ਸਾਡੀਆਂ ਅੱਖਾਂ ਖੁੱਲ੍ਹ ਜਾਂਦੀਆਂ ਹਨ, ਕਿਉਕਿ ਸਾਡਾ ਸਰੀਰ ਹਉਮੈ ਦੇ ਪਿੰਜਰੇ ਵਿੱਚ ਕੈਦ ਹੈ, ਇਹ ਨਾ ਤਾਂ ਚੰਗੇ ਕੰਮ ਪੈਦਾ ਕਰ ਸੱਕਦਾ ਹੈ ਅਤੇ ਨਾ ਹੀ ਇਹ ਸਾਨੂੰ ਸਾਡੇ ਮਾਲਕ ਪ੍ਰਭੁ ਪਰਮੇਸ਼ੁਰ ਦੇ ਨਾਲ ਮਿਲਣ ਵਿੱਚ ਮਦਦ ਦੇ ਸੱਕਦਾ ਹੈ। ਇਹ ਸਪੱਸ਼ਟ ਤੌਰ ‘ਤੇ ਪ੍ਰੇਮੀ ਅਤੇ ਉਸ ਦੀ ਪ੍ਰੇਮਿਕਾ ਦੇ ਵਿੱਚਕਾਰ, ਗੁਰੂ ਅਤੇ ਚੇਲੇ ਦੇ ਵਿੱਚਕਾਰ, ਸੱਚੇ ਗੁਰੂ ਅਤੇ ਉਸ ਦੇ ਪਿੱਛੇ ਚੱਲਣ ਵਾਲੇ ਵਿੱਚ ਅੱਡ ਕਰਨ ਵਾਲੀ ਦੀਵਾਰ ਬਣ ਕੇ ਖੜ੍ਹਾ ਹੈ। ਇੱਕ ਸਾਧਕ ਦੀਆਂ ਅੱਖਾਂ ਇੰਨੀਆਂ ਜ਼ਿਆਦਾ ਅੰਨ੍ਹੀਆਂ ਹੋ ਜਾਂਦੀਆਂ ਹਨ ਕਿ ਉਹ ਹਉਮੈ ਦੇ ਸੁਭਾਅ ਦੀ ਮਾਤਰਾ ਨੂੰ ਮਾਪ ਹੀ ਨਹੀਂ ਸੱਕਦਾ। ਇਸ ਲਈ, ਇਹ ਸਾਨੂੰ ਇੱਕ ਮਹੱਤਵਪੂਰਣ ਪ੍ਰਸ਼ਨ ਪੁੱਛਣ ਵੱਲ੍ਹ ਅਗਵਾਈ ਦਿੰਦਾ ਹੈ, ਇੱਕ ਸਾਧਕ ਹਉਮੈ ਤੋਂ ਕਿਵੇਂ ਛੁਟਕਾਰਾ ਪ੍ਰਾਪਤ ਕਰ ਸੱਕਦਾ ਹੈ, ਜਿਸ ਨੇ ਸਾਡੇ ਸਰੀਰ ਨੂੰ ਆਪਣੀ ਕੈਦ ਵਿੱਚ ਕੀਤਾ ਹੋਇਆ ਹੈ। ਜੇ ਸਾਰੇ ਧਾਰਮਿਕ ਯਤਨ ਵਿਅਰਥ ਹਨ ਜਿਵੇਂ ਕਿ ਸ਼੍ਰੀ ਗੁਰੂ ਗ੍ਰੰਥ ਵਿੱਚ ਕਲਪਨਾ ਕੀਤੀ ਗਈ ਹੈ, ਤਦ ਇੱਕ ਸਾਧਕ ਦੀ ਮੁਲਾਕਾਤ ਸੱਚੇ ਗੁਰੂ ਦੇ ਨਾਲ ਕਿਵੇਂ ਹੋਵੇਗੀ ਅਤੇ ਇੱਕ ਸਾਧਕ ਨੂੰ ਇਸ ਹਨ੍ਹੇਰੇ ਨੂੰ ਦੂਰ ਕਰਨ ਲਈ ਸੱਚਾ ਨਾਮ (ਸਤਿਨਾਮ) ਜਾਂ ਸਤਿਗੁਰੂ ਕਿਵੇਂ ਮਿਲੇਗਾ।

ਇੰਨ੍ਹਾਂ ਪ੍ਰਸ਼ਨਾਂ ਦੇ ਉੱਤਰ ਸਾਨੂੰ ਗ੍ਰੰਥ ਬਾਈਬਲ ਵਿੱਚ ਸਪੱਸ਼ਟ ਤੌਰ ‘ਤੇ ਮਿਲਦੇ ਹਨ। ਗ੍ਰੰਥ ਬਾਈਬਲ ਕਹਿੰਦਾ ਹੈ ਕਿ, ਇਹ ਸੱਚਿਆਈ ਹੈ ਕਿ ਮਨੁੱਖੀ ਸਰੀਰ ਵਿੱਚ “ਸਰੀਰ ਦੇ ਅੰਦਰ ਕੋਈ ਭਲੀ ਗੱਲ ਹੈ ਨਹੀਂ । ਇਰਾਦਾ ਕਰਨਾ ਤਾਂ ਅੰਦਰ ਹੈ ਪਰ ਭਲਾ ਕਰਨਾ ਹੈ ਨਹੀਂ” (ਰੋਮੀਆਂ 7:18), ਨਤੀਜੇ ਵਜੋਂ ਮਨੁੱਖ ਦੇ ਕੰਮ ਮਾੜੇ ਹੁੰਦੇ ਹਨ, “ਸਰੀਰ ਦੇ ਕੰਮ ਤਾਂ ਪਰਗਟ ਹਨ। ਓਹ ਇਹ ਹਨ – ਹਰਾਮਕਾਰੀ, ਗੰਦ ਮੰਦ, ਲੁੱਚਪੁਣਾ, ਮੂਰਤੀ ਪੂਜਾ, ਜਾਦੂਗਰੀ, ਵੈਰ, ਝਗੜੇ, ਹਸਦ, ਕ੍ਰੋਧ, ਧੜੇਬਾਜ਼ੀਆਂ, ਫੁੱਟਾਂ, ਬਿਦਤਾਂ ਖਾਰ, ਨਸ਼ੇ, ਬਦਮਸਤੀਆਂ, ਅਤੇ ਹੋਰ ਇਹੋ ਜੇਹੇ ਕੰਮ“ (ਗਲਾਤੀਆਂ 5:19-20)। ਇਸ ਵਿੱਚ ਅੱਗੇ ਇਹ ਵੀ ਸ਼ਾਮਲ ਕੀਤਾ ਗਿਆ ਹੈ ਕਿ, “ਜਿਹੜੇ ਇਹੋ ਜਿਹੇ ਕੰਮ ਕਰਦੇ ਹਨ ਓਹ ਪਰਮੇਸ਼ੁਰ ਦੇ ਰਾਜ (ਅਰਥਾਤ ਸਚੱਖੰਡ – ਸੱਚਿਆਈ ਦਾ ਖੇਤਰ) ਦੇ ਅਧਕਾਰੀ ਨਹੀਂ ਹੋਣਗੇ”  (ਗਲਾਤੀਆਂ 5:21)। ਇਸ ਲਈ, ਇੱਕ ਸਾਧਕ ਮੁਕਤੀ ਦੀ ਪ੍ਰਾਪਤੀ ਲਈ ਸਮਰੱਥ ਨਾ ਹੋਣ ਦੇ ਕਾਰਨ ਚੀਕ ਮਾਰਦਾ ਇਹ ਕਹਿੰਦੇ ਹੋਇਆਂ ਮਾਰਦਾ ਰਹਿੰਦਾ ਹੈ ਕਿ ਫਿਰ ਕੌਣ ਉਸ ਦੀ ਮਦਦ ਕਰੇਗਾ, “ਮੈਂ ਕਿੱਡਾ ਮੰਦਭਾਗਾ ਮਨੁੱਖ ਹਾਂ ! ਕੌਣ ਮੈਨੂੰ ਇਸ ਮੌਤ ਦੇ ਸਰੀਰ ਤੋਂ ਛੁਡਾਵੇਗਾ? ” (ਰੋਮੀਆਂ 7:24)।

ਸਤਿਗੁਰੂ ਦੀ ਖੋਜ ਕਰਨ ਵਾਲੇ ਇੱਕ ਸਾਧਕ ਨੂੰ ਗ੍ਰੰਥ ਬਾਈਬਲ ਤੋਂ ਦੁਬਾਰਾ ਇਸ ਦੇ ਲਈ ਇੱਕ ਢੁਕਵਾਂ ਉੱਤਰ ਮਿਲਦਾ ਹੈ। ਗ੍ਰੰਥ ਬਾਈਬਲ ਕਹਿੰਦਾ ਹੈ ਕਿ, ਇੱਕ ਸਾਧਕ ਨੂੰ ਸਭ ਤੋਂ ਪਹਿਲਾਂ ਅੰਦਰਲੀ ਬੁਰਿਆਈ ਨਾਲ ਨਜਿੱਠਣਾ ਪੈਂਦਾ ਹੈ, ਕਿਉਂਕਿ, ਇੱਕ ਸਾਧਕ ਪਾਪ ਅਤੇ ਪਾਪਾਂ ਕਾਰਨ “ਮੋਇਆ ਹੋਇਆ ਹੈ” (ਅਫ਼ਸੀਆਂ 2:1)। ਇਸ ਮੋਈ ਹੋਈ ਆਤਮਾ ਨੂੰ ਮੁੜ ਜਿਉਂਦਾ ਕਰਨ ਲਈ, ਪ੍ਰਭੁ ਸਾਡਾ ਸੁਆਮੀ ਸਤਿਗੁਰੂ ਯਿਸੂ ਮਸੀਹ ਆਪ ਹੀ ਇਸ ਧਰਤੀ ਉੱਤੇ ਮਨੁੱਖਾਂ ਨੂੰ ਉਨ੍ਹਾਂ ਦੀ ਅਯੋਗ ਅਸਵਥਾ ਤੋਂ ਬਚਾਉਣ ਲਈ ਉੱਤਰ ਆਏ,

“ਪਰੰਤੂ ਪਰਮੇਸ਼ੁਰ ਨੇ ਜਿਹੜਾ ਦਯਾ ਦਾ ਧਨੀ ਹੈ, ਆਪਣੇ ਉਸ ਵੱਡੇ ਪ੍ਰੇਮ ਕਰਕੇ ਜਿਸ ਤੋਂ ਉਹ ਨੇ ਸਾਡੇ ਨਾਲ ਪ੍ਰੇਮ ਕੀਤਾ ਜਦੋਂ ਅਸੀਂ ਅਪਰਾਧਾਂ ਦੇ ਕਾਰਨ ਮੁਰਦੇ ਹੀ ਸਾਂ ਤਦੋਂ ਸਾਨੂੰ ਮਸੀਹ ਦੇ ਨਾਲ ਜਿਵਾਲਿਆ – ਕਿਰਪਾ ਤੋਂ ਹੀ ਤੁਸੀਂ ਬਚਾਏ ਗਏ ਹੋ”

ਅਫ਼ਸੀਆਂ 2:4-5

ਗ੍ਰੰਥ ਬਾਈਬਲ ਅੱਗੇ ਕਹਿੰਦਾ ਹੈ ਕਿ, ਰੋਗ ਜਾਂ ਸਾਡੇ ਸਰੀਰ ਦੀ ਅਯੋਗਤਾ ਨੂੰ ਜਾਣਦੇ ਹੋਇਆਂ, ਸਤਿਗੁਰੂ ਯਿਸੂ ਮਸੀਹ ਨੇ ਆਪ ਸਾਡੇ ਸਰੀਰ ਨੂੰ ਮੁੜ ਦੁਬਾਰਾ ਨਵਾਂ ਨਿਰੋਆ ਬਣਾ ਦਿੱਤਾ,

“ਪਰ ਜਾਂ ਸਾਡੇ ਮੁਕਤੀ ਦਾਤਾ ਪਰਮੇਸ਼ੁਰ ਦੀ ਦਿਆਲਗੀ ਅਤੇ ਪ੍ਰੇਮ ਜੋ ਮਨੁੱਖਾਂ ਨਾਲ ਸੀ ਪਰਗਟ ਹੋਇਆ ਤਾਂ ਉਸ ਨੇ ਉਨ੍ਹਾਂ ਦੇ ਧਰਮ ਦੇ ਕਰਮਾਂ ਕਰਕੇ ਨਹੀਂ ਜੋ ਅਸਾਂ ਕੀਤੇ ਸਗੋਂ ਆਪਣੇ ਰਹਿਮ ਦੇ ਅਨੁਸਾਰ ਨਵੇਂ ਜਨਮ ਦੇ ਅਸ਼ਨਾਨ ਅਤੇ ਪਵਿੱਤਰ ਆਤਮਾ ਦੇ ਨਵੇਂ ਬਣਾਉਣ ਦੇ ਵਸੀਲੇ ਨਾਲ ਸਾਨੂੰ ਬਚਾਇਆ ਜਿਹ ਨੂੰ ਉਸ ਨੇ ਸਾਡੇ ਮੁਕਤੀ ਦਾਤਾ ਯਿਸੂ ਮਸੀਹ ਦੇ ਦੁਆਰਾ ਸਾਡੇ ਉੱਤੇ ਬਹੁਤ ਕਰਕੇ ਵਹਾ ਦਿੱਤਾ ਭਈ ਅਸੀਂ ਉਹ ਦੀ ਕਿਰਪਾ ਨਾਲ ਧਰਮੀ ਠਹਿਰ ਕੇ ਆਸ ਦੇ ਅਨੁਸਾਰ ਸਦੀਪਕ ਜੀਵਨ ਦੇ ਅਧਕਾਰੀ ਹੋਈਏ”

ਤੀਤੁਸ 3: 4-7

ਇਸ ਤਰ੍ਹਾਂ, ਸਾਡਾ ਬੁਰੇ ਸਰੀਰਾਂ ਨਾ ਸਿਰਫ਼ ਆਤਮਿਕ ਨਵਾਂ ਜੀਉਣ ਮਿਲਿਆ, ਸਗੋਂ ਇਸ ਨੂੰ ਨਵਾਂ ਵੀ ਬਣਾ ਦਿੱਤਾ ਗਿਆ, ਸਿੱਟੇ ਵਜੋਂ ਇਸ ਨੇ ਸਾਨੂੰ ਸਦੀਵੀ ਜੀਵਨ ਪ੍ਰਾਪਤ ਕਰਨ ਦੇ ਯੋਗ ਬਣਾ ਦਿੱਤਾ ਹੈ। ਇਸ ਲਈ, ਸੱਚੇ ਨਾਮ (ਸਤਿਨਾਮ ਜਾਂ ਵਾਹਿਗੁਰੂ) ਜਿਹੜਾ ਸੱਚਖੰਡ (ਸੱਚਿਆਈ ਦਾ ਖੇਤਰ) ਤੋਂ ਆਉਣ ਵਾਲਾ ਸਤਿਗੁਰੂ ਯਿਸੂ ਮਸੀਹ ਹੈ, ਦਾ ਹੇਠਾਂ ਧਰਤੀ ਉੱਤੇ ਆਉਣਾ ਇਸ ਰੋਗੀ ਸਰੀਰ ਦੇ ਲਈ ਇੱਕੋ ਇੱਕ ਦਵਾਈ ਹੈ। ਇਸ ਤੋਂ ਇਲਾਵਾ, ਕਿਉਂਕਿ ਉਹ ਸਵਰਗ ਤੋਂ ਹੇਠਾਂ ਆਇਆ, ਇਸ ਲਈ ਸਵਰਗ ਆਪ ਹੀ ਆਪਣੇ ਦੁਆਰਾ ਸਿਰਜੀ ਹੋਈ ਸਿਰਜਣਾ ਵਿੱਚ ਵੱਸਣ ਲਈ ਆ ਗਿਆ, ਕਿਉਂਕਿ ਅਸਲ ਵਿੱਚ ਸੱਚਖੰਡ (ਸੱਚਿਆਈ ਦਾ ਖੇਤਰ) ਤਾਂ ਹੋਰ ਕੁੱਝ ਨਹੀਂ ਸਗੋਂ ਵਾਹਿਗੁਰੂ ਆਪ ਹੀ ਹੈ। ਇਸੇ ਲਈ ਇੱਕ ਵਾਰੀ ਸਤਿਗੁਰੂ ਯਿਸੂ ਨੇ ਇਸ ਤਰ੍ਹਾਂ ਕਿਹਾ ਸੀ,

“ਪਰ ਜੋ ਕੋਈ ਮੇਰਾ ਦਿੱਤਾ ਹੋਇਆ ਜਲ ਪੀਏਗਾ ਸੋ ਸਦੀਪਕਾਲ ਤੀਕੁ ਕਦੇ ਤਿਹਾਇਆ ਨਾ ਹੋਵੇਗਾ ਬਲਕਿ ਉਹ ਜਲ ਜੋ ਮੈਂ ਉਹ ਨੂੰ ਦਿਆਂਗਾ ਉਹ ਦੇ ਵਿੱਚ ਜਲ ਦਾ ਇੱਕ ਸੋਮਾ ਬਣ ਜਾਵੇਗਾ ਜੋ ਅਨੰਤ ਜੀਉਣ ਤੀਕੁਰ ਉੱਛਲਦਾ ਰਹੇਗਾ” 

ਯੂਹੰਨਾ 4:14

ਨਤੀਜੇ ਵਜੋਂ, ਉਸ ਦਾ ਆਉਣ ਸਾਨੂੰ ਧਾਰਮਿਕਤਾ ਭਰੇ ਕੰਮ ਦੇ ਖੇਤਰ (ਧਰਮ ਖੰਡ) ਅਰਥਾਤ ਸੰਸਾਰ ਤੋਂ ਸੱਚਿਆਈ ਦੇ ਖੇਤਰ (ਸੱਚਖੰਡ) ਵਿੱਚ ਲੈ ਆਉਂਦਾ ਹੈ। ਹੁਣ ਇੱਕ ਸਾਧਕ ਦੇ ਮਨ ਵਿੱਚ ਇੱਕੋ ਇੱਕ ਇੱਛਿਆ ਹੀ ਰਹਿ ਜਾਂਦੀ ਹੈ,

“ਮੈਂ ਅਕਾਲ ਪੁਰਖ ਵਾਹਿਗੁਰੂ ਤੋਂ ਇੱਕ ਗੱਲ ਮੰਗੀ ਹੈ ਅਤੇ ਮੈਂ ਉਹੀ ਭਾਲਾਂਗਾ, ਕਿ ਮੈਂ ਜੀਉਣ ਭਰ ਵਾਹਿਗੁਰੂ ਦੇ ਘਰ ਵੱਸਾਂ, ਤਾਂ ਜੋ ਮੈਂ ਵਾਹਿਗੁਰੂ ਦੀ ਮਨੋਹਰਤਾ ਨੂੰ ਤੱਕਾਂ, ਅਤੇ ਉਹ ਦੀ ਹੈਕਲ ਵਿੱਚ ਧਿਆਨ ਕਰਾਂ”  [ਇਹ ਪਰਮੇਸ਼ੁਰ ਦਾ ਆਪਣਾ ਨਿਵਾਸ ਅਸਥਾਨ ਹੈ])

ਜ਼ਬੂਰਾਂ ਦੀ ਪੋਥੀ 27:4

। ਇਸ ਇੱਛਿਆ ਦੀ ਹੋਰ ਵੇਧੇਰੇ ਵਿਆਖਿਆ ਕੁੱਝ ਇਸ ਤਰ੍ਹਾਂ ਕੀਤੀ ਗਈ ਹੈ, “ਸੱਚ ਮੁੱਚ ਭਲਿਆਈ ਅਰ ਦਯਾ ਜੀਉਣ ਭਰ ਮੇਰਾ ਪਿੱਛਾ ਕਰਨਗੀਆਂ, ਅਤੇ ਮੈਂ ਸਦਾ ਵਹਿਗੁਰੂ ਦੇ ਘਰ (ਸੱਚਖੰਡ) ਵਿੱਚ ਵੱਸਾਂਗਾ!।।” (ਜ਼ਬੂਰਾਂ ਦੀ ਪੋਥੀ 23:6)।ਹੁਣ, ਇਹ ਸਭ ਕੁੱਝ ਕਿਵੇਂ ਸੰਭਵ ਹੋਇਆ? ਇਸ ਦਾ ਸਰਲ ਉੱਤਰ ਇਹ ਹੈ ਕਿ, ਕਿਉਂਕਿ ਸਤਿਗੁਰੂ ਯਿਸੂ ਮਸੀਹ ਨੇ ਇੱਕ ਸਾਧਕ ਨਾਲ ਮੁਲਾਕਾਤ ਕੀਤੀ, ਉਸ ਨੇ ਉਸ ਵਿੱਚ ਸਭ ਕੁੱਝ ਨੂੰ ਨਵਾਂ ਬਣਾ ਦਿੱਤਾ ਹੈ, ਇਸੇ ਕਾਰਨ, ਗ੍ਰੰਥ ਬਾਈਬਲ ਕਹਿੰਦਾ ਹੈ ਕਿ, “ਸੋ ਜੇ ਕੋਈ ਮਸੀਹ ਵਿੱਚ ਹੈ ਤਾਂ ਉਹ ਨਵੀਂ ਸਰਿਸ਼ਟ ਹੈ। ਪੁਰਾਣੀਆਂ ਗੱਲਾਂ ਬੀਤ ਗਈਆਂ, ਵੇਖੋ, ਓਹ ਨਵੀਆਂ ਹੋ ਗਈਆਂ ਹਨ” (2 ਕੁਰਿੰਥੀਆਂ 5:17)। ਨਤੀਜੇ ਵਜੋਂ, ਸਤਿਗੁਰੂ ਯਿਸੂ ਮਸੀਹ ਦੁਆਰਾ ਬਣਾਈ ਜਾਣ ਵਾਲੀ ਨਵੀਂ-ਸਰਿਸ਼ਟੀ ਦੇ ਕੰਮ ਦੇ ਕਾਰਨ, ਹੰਕਾਰ ਦਾ ਗੰਭੀਰ ਰੋਗ ਦੂਰ ਹੋ ਜਾਂਦਾ ਹੈ, “ਤੁਸਾਂ ਪੁਰਾਣੀ ਇਨਸਾਨੀਅਤ ਨੂੰ ਉਹ ਦੀਆਂ ਕਰਨੀਆਂ ਸਣੇ ਲਾਹ ਸੁੱਟਿਆ ਅਤੇ ਨਵੀਂ ਨੂੰ ਪਹਿਨ ਲਿਆ ਜੋ ਪੂਰਨ ਗਿਆਨ ਲਈ ਆਪਣੇ ਕਰਤਾਰ ਦੇ ਸਰੂਪ ਦੇ ਉੱਤੇ ਨਵੀਂ ਬਣਦੀ ਜਾਂਦੀ ਹੈ” (ਕੁਲੁੱਸੀਆਂ 3: 9-10)। ਇਹ ਇੱਕ ਸਵੈ-ਇੱਛਿਆ ਵਾਲੇ ਵਿਅਕਤੀ ਅਰਥਾਤ ਮਨਮੁੱਖ ਨੂੰ ਇੱਕ ਗੁਰੂਮੁਖ ਵਿੱਚ ਤਬਦੀਲ ਕਰ ਦਿੰਦਾ ਹੈ, ਜਿਸ ਦਾ ਮਨ ਗੁਰੂ ਵੱਲ੍ਹ ਝੁਕਿਆ ਰਰਿੰਦਾ ਹੈ। ਇਸੇ ਲਈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਇਸ ਕਿਸਮ ਦੇ ਵਿਅਕਤੀ ਬਾਰੇ ਇੱਥੇ ਢੁੱਕਵੇਂ ਜਾਪਦੇ ਹਨ, “ਹੇ ਨਾਨਕ, ਉਹ ਇੱਕ ਬਹਾਦਰ ਯੋਧਾ ਹੈ, ਜਿਹੜਾ ਆਪਣੇ ਅੰਦਰਲੇ ਹਉਮੈ ਨੂੰ ਜਿੱਤ ਕੇ ਆਪਣੇ ਅਧੀਨ ਕਰ ਲੈਂਦਾ ਹੈ” (ਗੁਰੂ ਗ੍ਰੰਥ, ਪੰਨਾ. 66)।[x]


[i] ਡਬਲਯੂ. ਓਵੇਨ ਕੋਲ, ਪਿਆਰਾ ਸਿੰਘ ਸਾਂਭੀ. “ਸਿੱਖ ਧਰਮ ਦੀ ਮਸ਼ਹੂਰ ਸ਼ਬਦ ਕੋਸ਼: ਸਿੱਖ ਧਰਮ ਅਤੇ ਫ਼ਲਸਫਾ,” (ਰੁੱਤਲੈਜ਼: ਲੰਦਨ), ਪੰਨਾ. 40.

[ii] ਜਗਿ ਹਉਮੈ ਮੈਲੁ ਦੁਖੁ ਪਾਇਆ ਮਲੁ ਲਾਗੀ ਦੂਜੈ ਭਾਇ ॥

[iii] ਮਨ ਅੰਤਰਿ ਹਉਮੈ ਰੋਗੁ ਹੈ ਭ੍ਰਮਿ ਭੂਲੇ ਮਨਮੁਖ ਦੁਰਜਨਾ ॥

[iv] ਹਉ ਵਿਚਿ ਆਇਆ ਹਉ ਵਿਚਿ ਗਇਆ ॥ ਹਉ ਵਿਚਿ ਜੰਮਿਆ ਹਉ ਵਿਚਿ ਮੁਆ ॥

[v] ਮਨਮੁਖ ਅਹੰਕਾਰੁ ਸਲਾਹਦੇ ਹਉਮੈ ਮਮਤਾ ਵਾਦੁ ॥

[vi] ਇਸੁ ਦੇਹੀ ਅੰਦਰਿ ਪੰਚ ਚੋਰ ਵਸਹਿ ਕਾਮੁ ਕ੍ਰੋਧੁ ਲੋਭੁ ਮੋਹੁ ਅਹੰਕਾਰਾ ॥

[vii] ਮਲੁ ਹਉਮੈ ਧੋਤੀ ਕਿਵੈ ਨ ਉਤਰੈ ਜੇ ਸਉ ਤੀਰਥ ਨਾਇ ॥

[viii] ਹਉਮੈ ਬੂਝੈ ਤਾ ਦਰੁ ਸੂਝੈ ॥

[ix] ਨਾਨਕ ਰੋਗੁ ਗਵਾਇ ਮਿਲਿ ਸਤਿਗੁਰ ਸਾਧੂ ਸਜਨਾ ॥੧॥

[x] ਨਾਨਕ ਸੋ ਸੂਰਾ ਵਰੀਆਮੁ ਜਿਨਿ ਵਿਚਹੁ ਦੁਸਟੁ ਅਹੰਕਰਣੁ ਮਾਰਿਆ ॥

Leave a Reply

Your email address will not be published. Required fields are marked *