8. “ਮਾਇਆ ਮਮਤਾ ਮੋਹਣੀ”ਭਰਮ-ਭੁਲੇਖੇ ਦਾ ਸਿਧਾਂਤ (ਮਾਇਆ)

ਮਾਇਆ ਮਨ ਨੂੰ ਮੋਹਣ ਵਾਲੀ ਹੈ

“ਹੇ, ਮੇਰੇ ਵਪਾਰੀ ਮਿੱਤਰ, ਰਾਤ ​​ਦੇ ਤੀਜੇ ਪਹਿਰ (ਜਵਾਨੀ ਦੀ ਸੁੰਦਰਤਾ) ਵਿੱਚ, ਤੇਰਾ ਮਨ ਸੁੰਦਰਤਾ ਅਤੇ ਧਨ-ਦੌਲਤ ‘ਤੇ ਟਿਕਿਆ ਹੋਇਆ ਹੈ। ਤੈਨੂੰ ਉਸ ਪ੍ਰਭੁ ਦਾ ਨਾਮ ਦੀ ਯਾਦ ਨਹੀਂ ਹੈ, ਜਿਸ ਦੁਆਰਾ ਇੱਕ ਮਨੁੱਖ ਆਪਣੀ ਗ਼ੁਲਾਮੀ ਤੋਂ ਅਜ਼ਾਦ ਹੋ ਜਾਂਦਾ ਹੈ। ਤੂੰ ਆਪਣੇ ਪ੍ਰਭੁ ਦੇ ਨਾਮ ਨੂੰ ਯਾਦ ਨਹੀਂ ਕਰਦਾ ਅਤੇ ਆਪਣਾ ਸਿਰ ਗਵਾ ਲਵੇਂਗਾ; ਮਾਇਆ ਦੁਆਰਾ ਵਰਗਲਾਇਆ ਹੋਇਆ – ਤੇਰਾ ਮਨ ਸੁੰਦਰਤਾ ਅਤੇ ਧਨ-ਦੌਲਤ ‘ਤੇ ਟਿਕਿਆ ਹੋਇਆ ਹੈ” [i]

ਗੁਰੂ ਗ੍ਰੰਥ, ਪੰਨਾ. 75

ਉੱਤੇ ਦੱਸਿਆ ਗਿਆ ਸ਼ਲੋਕ ਇਸ ਨੂੰ ਸਪੱਸ਼ਟ ਕਰਦਾ ਹੈ ਕਿ ਮਾਇਆ ਦਾ ਸਿਧਾਂਤ ਮੂਲ ਰੂਪ ਵਿੱਚ ਹਿੰਦੂ ਧਰਮ ਦੇ ਅਦਵੈਤਵਾਦੀ (ਵੇਦਾਂਤ) ਸਾਹਿਤ ਤੋਂ ਲਿਆ ਗਿਆ ਹੈ, ਜਿੱਥੇ ਇਸ ਨੂੰ ਵੱਡਾ ਭੁਲੇਖਾ ਜਾਂ ਭਰਮ ਜਾਂ ਜਾਦੂ ਦੇ ਬ੍ਰਹਿਮੰਡ ਦੇ ਸਿਧਾਂਤ ਜਾਂ ਇੱਕ ਪੜਦਾ ਜਾਂ ਅਜਿਹਾ ਪੜਦਾ ਜਿਹੜਾ ਅਸਲੀਅਤ ਅਰਥਾਤ ਹਕੀਕਤ ਨੂੰ ਲੁਕਾ ਲੈਂਦਾ ਹੈ, ਦੇ ਰੂਪ ਵਜੋਂ ਵੇਖਿਆ ਜਾਂਦਾ ਹੈ। ਇਸ ਦਾ ਸਿੱਧਾ ਅਰਥ ਇਹ ਹੈ ਕਿ ਸੰਸਾਰ ਕੇਵਲ ਉਨ੍ਹਾਂ ਹੀ ਅਸਲ ਹੈ, ਜਿੰਨਾ ਕਿ ਇੱਕ ਸ਼ੀਸ਼ੇ ਵਿੱਚ ਵਿਖਾਈ ਦਿੰਦਾ ਹੈ। ਇਹ ਇੱਕ ਵਿਅਕਤੀ ਅਤੇ ਹਕੀਕਤ ਦੇ ਵਿੱਚਕਾਰ ਖੜਾ ਹੋਇਆ ਮੰਨਿਆਂ ਜਾਂਦਾ ਹੈ, ਜਿਸ ਦੇ ਕਾਰਨ ਮਨੁੱਖ ਦੇ ਮਨ ਵਿੱਚ ਭੁੱਲ ਅਤੇ ਭਰਮ ਪੈਦਾ ਹੁੰਦਾ ਹੈ, ਅਤੇ ਇੱਕ ਵਿਅਕਤੀ ਦੇ ਲਈ ਗਿਆਨ ਦੀ ਤਰੱਕੀ ਪਾਉਣ ਅਤੇ ਅਨੰਦ ਦੀ ਅਵਸਥਾ ਵਿੱਚ ਪਹੁੰਚਣ ਲਈ ਔਕੜਾਂ ਪੈਦਾ ਹੁੰਦੀਆਂ ਹਨ।[ii] ਹਾਲਾਂਕਿ, ਹਿੰਦੂ ਧਰਮ ਦੇ ਵੱਖ-ਵੱਖ ਪੰਥਾਂ ਦੁਆਰਾ ਇਸ ਸਿਧਾਂਤ ਦੀਆਂ ਵੱਖੋ-ਵੱਖਰੀਆਂ ਪਰਿਭਾਸ਼ਾਵਾਂ ਦਿੱਤੀਆਂ ਗਈਆਂ ਹਨ, ਉਨ੍ਹਾਂ ਵਿੱਚੋਂ ਇੱਕ ਅਜਿਹਾ ਪੰਥ, ਭਗਤੀ ਲਹਿਰ ਹੈ, ਜੋ ਇਹ ਵਿਸ਼ਵਾਸ ਕਰਦਾ ਹੈ ਕਿ,

“ਇਹ ਕੇਵਲ ਮਾਇਆ ਹੀ ਹੈ, ਜੋ ਸਾਨੂੰ ਇਹ ਸਮਝਣ ਵਿੱਚ ਕਮਜ਼ੋਰ ਕਰ ਦਿੰਦੀ ਹੈ ਕਿ ਸਾਰੇ ਬ੍ਰਹਿਮੰਡ ਵਿੱਚ ਇੱਕ ਪ੍ਰਮਾਤਮਾ (ਈਸ਼ਵਰ) ਸਮਾਇਆ ਹੋਇਆ ਹੈ ਅਤੇ ਬ੍ਰਹਿਮੰਡ ਦੀ ਹਰ ਸ਼ੈ ਉਸੇ ਦਾ ਪ੍ਰਗਟਾਵਾ ਹੈ। ਇਸ ਲਈ ਇਸ ਹਕੀਕਤ ਨੂੰ ਸਮਝਣ ਲਈ ਇੱਕ ਸਾਧਕ ਨੂੰ ਮਾਇਆ ਤੋਂ ਪਰ੍ਹੇ ਜਾਣਾ ਪਵੇਗਾ।”[iii]

ਹਾਲਾਂਕਿ, ਸਿੱਖ ਸੋਚ ਵਿੱਚ ਮਾਇਆ ਨੂੰ ਭੁਲੇਖੇ (ਧੋਖਾ) ਦੇ ਤੌਰ ‘ਤੇ ਬੜ੍ਹੇ ਸੋਹਣੇ ਤਰੀਕੇ ਵਿੱਚ ਅਨੁਵਾਦ ਕੀਤਾ ਜਾਂਦਾ ਹੈ ਨਾ ਕਿ ਭਰਮ (ਵਿਚਾਰ ਦੀ ਝੂਠੀ ਮਾਨਤਾ) ਦੇ ਤੌਰ ‘ਤੇ, “ਹੇ ਮੇਰੀ ਮਾਂ, ਮਾਇਆ ਬਹੁਤ ਜਿਆਦਾ ਗੁਮਰਾਹ ਕਰਨ ਵਾਲੀ ਅਤੇ ਧੋਖੇਬਾਜ਼ ਹੈ” (ਗੁਰੂ ਗ੍ਰੰਥ, ਪੰਨਾ. 717)।[iv] ਸੰਸਾਰ ਅਸਲ ਵਿੱਚ ਹੈ, ਪਰ ਇਹ ਸਥਾਈ ਨਹੀਂ ਹੈ। ਹੇ ਮਾਂ! ਭੁਲੇਖਾ ਹੈ, ਪ੍ਰਮਾਤਮਾ ਦੇ ਭਜਨ ਤੋਂ ਬਗੈਰ, ਕੱਖ ਦੀ ਅੱਗ, ਬੱਦਲਾਂ ਦਾ ਪਰਛਾਵਾਂ, ਮੀਂਹ ਦਾ ਪਾਣੀ ਹੈ (ਗੁਰੂ ਗ੍ਰੰਥ, ਪੰਨਾ. 717)।[v]  ਮਾਇਆ ਉਨ੍ਹਾਂ ਗੁਣਾਂ ਨੂੰ ਲੈ ਲੈਣ ਦਾ ਪ੍ਰਸਤਾਵ ਦਿੰਦੀ ਹੈ, ਜਿਹੜੇ ਸਵੀਕਾਰ ਕਰਨ ਲਈ ਚੰਗੇ ਅਤੇ ਮਨਭਾਉਂਦੇ ਦੋਵੇਂ ਹੁੰਦੇ ਹਨ, ਪਰ ਜਿਹੜੇ ਧੋਖਾਧੜੀ, ਭਰਮ ਵਾਲੇ ਹਨ, ਕਿਉਂਕਿ, ਵੇਖੋ, ਸੰਸਾਰ ਕਮਜ਼ੋਰ ਹੋ ਰਿਹਾ ਹੈ; ਇਹ ਪੂਰੀ ਤਰ੍ਹਾਂ ਨਾਸ਼ ਹੋ ਜਾਵੇਗਾ  (ਗੁਰੂ ਗ੍ਰੰਥ, ਪੰਨਾ. 932)।[vi]  

ਇਸ ਲਈ, ਉਹ ਜਿਹੜਾ ਇਸ ਤਰ੍ਹਾਂ ਸੰਸਾਰ ਨੂੰ ਚਾਹੁੰਦਾ ਹੈ ਅਤੇ ਇਸ ਦੇ ਪਿੱਛੇ ਚੱਲਦਾ ਹੈ, ਉਹ ਮਾਇਆ ਦਾ ਸ਼ਿਕਾਰ ਹੈ, ਤੂੰ ਇਸ ਜੀਵਨ ਨੂੰ ਮਾਇਆ ਦੇ ਪਿਆਰ ਵਿੱਚ ਪੈ ਕੇ ਵਿਅਰਥ ਗਵਾਈ ਜਾ ਰਿਹਾ ਹੈਂ” (ਗੁਰੂ ਗ੍ਰੰਥ, ਪੰਨਾ. 12)।[vii] ਇਸ ਕਾਰਨ ਇਸ ਦੇ ਪਿੱਛੇ ਚੱਲਣ ਨਾਲ ਇਹ ਸੰਸਾਰ-ਚੱਕਰ ਵਿੱਚ ਪੈਣ ਵਾਲੀ ਸਜ਼ਾ ਵੱਲ੍ਹ ਲੈ ਜਾਂਦਾ ਹੈ, ਇੱਥੇ ਮਾਇਆ ਤੋਂ ਆਉਣ ਵਾਲੇ ਦੁੱਖ ਤੋਂ ਵੇਧੇਰੇ ਹੋਰ ਕੋਈ ਦੁੱਖ ਨਹੀਂ ਹੈ; ਇਹ ਲੋਕਾਂ ਨੂੰ ਪੂਰੇ ਸੰਸਾਰ ਵਿੱਚ ਵਿੱਚ ਭਟਕਣ ਰਹਿਣ ਲਈ ਮਜ਼ਬੂਰ ਕਰਦਾ ਹੈ, ਜਦ ਤੱਕ ਕਿ ਉਹ ਥੱਕ ਨਾ ਜਾਣ (ਗੁਰੂ ਗ੍ਰੰਥ, ਪੰਨਾ. 39) [viii]  ਅਤੇ, ਦੁਬਿਧਾ ਦੇ ਨਾਲ ਬੰਨ੍ਹਿਆਂ ਹੋਇਆ, ਉਹ ਪੁਨਰ-ਜਨਮ ਵਿੱਚ ਆਉਂਦੇ ਅਤੇ ਜੀਉਂਦੇ ਰਹਿੰਦੇ ਹਨ (ਗੁਰੂ ਗ੍ਰੰਥ, ਪੰਨਾ. 999)।[ix]

ਮਾਇਆ ਅਸਲ ਵਿੱਚ ਝੂਠੀ ਹੈ ਅਤੇ ਸੱਚਿਆਈ ਦੇ ਵਿਰੁੱਧ ਖੜ੍ਹੀ ਹੈ। ਇਸ ਤਰ੍ਹਾਂ, ਸੰਸਾਰ ਵਿੱਚ ਕੰਮਕਾਰ ਕਰਦੇ ਹੋਏ ਸ਼ਾਮਲ ਹੋਣ ਦਾ ਭਾਵ ਮਾਇਆ ਨਾਲ ਲਗਾਓ ਹੋਣਾ ਅਤੇ ਇਸ ਦਾ ਸਿੱਟਾ ਕੇਵਲ ਪ੍ਰਮਾਤਮਾ ਤੋਂ ਵਿਛੋੜਾ ਹੀ ਹੋ ਸੱਕਦਾ ਹੈ। ਮਾਇਆ ਅੰਜਨ ਅਰਥਾਤ ਸਾਹ ਕਾਲੀ ਹੈ (ਹਨ੍ਹੇਰਾ ਅਤੇ ਝੂਠ) ਜਦੋਂ ਕਿ ਪ੍ਰਮਾਤਮਾ ਨਿਰੰਜਨ ਅਰਥਾਤ ਸਾਹ ਸ਼ੁੱਧ ਹੈ (ਉਹ ਜਿਹੜਾ ਅੰਧਕਾਰ ਅਤੇ ਝੂਠ ਤੋਂ ਪਰ੍ਹੇ ਹੈ), ਪ੍ਰਮਾਤਮਾ, ਮਨਾਂ ਨੂੰ ਜਾਣਨ ਵਾਲਾ, ਮਨਾਂ ਦੀ ਖੋਜ ਕਰਨ ਵਾਲਾ, ਸਭ ਕੁੱਝ ਜਾਣਨ ਵਾਲਾ ਹੈ, ਉਹ ਅਣਡਿੱਠ ਅਤੇ ਪੂਰੀ ਤਰ੍ਹਾਂ ਸ਼ੁੱਧ ਹੈ”  (ਗੁਰੂ ਗ੍ਰੰਥ , ਪੰਨਾ. 300)।[x]  ਇਸ ਤਰ੍ਹਾਂ, ਸਿੱਖ ਧਰਮ ਵਿੱਚ ਸਮੱਸਿਆ ਦਾ ਨਿਪਟਾਰਾ ਮਾਇਆ ਨਾਲ ਵਧੇਰੇ ਕੀਤਾ ਗਿਆ ਹੈ, ਨਾ ਕਿ ਅਗਿਆਨਤਾ ਜਾਂ ਭਰਮ ਦੇ ਨਾਲ। ਉਹ ਜਿਹੜੇ ਮਾਇਆ ਦੇ ਪ੍ਰਭਾਵ ਨੂੰ ਸਵੀਕਾਰ ਕਰਦੇ ਹਨ ਉਹ ਆਪਣੇ ਆਪ ਨੂੰ ਦੁਬਿਧਾ ਅਰਥਾਤ ਭੁਲੇਖੇ ਵਿੱਚ ਉਲਝਾ ਲੈਂਦੇ ਹਨ ਅਤੇ ਪ੍ਰਮਾਤਮਾ ਦੇ ਨਾਲ ਮੇਲ ਮਿਲਾਪ ਹੋਣ ਦੇ ਵਿਰੁੱਧ ਖੜੇ ਹੁੰਦੇ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦਾ ਹੈ ਕਿ, ਮਾਇਆ ਦਾ ਚੇਲਾ ਝੂਠਾ ਹੈ, ਉਹ  ਸੱਚਿਆਈ ਨੂੰ ਨਫ਼ਰਤ ਕਰਦਾ ਹੈ, ਝੂਠੇ ਮੋਹ ਵਿੱਚ ਫਸੇ ਹੋਏ ਵਿਅਕਤੀ ਨੂੰ ਸਦਾ ਸਥਾਈ ਰਹਿਣ ਵਾਲੇ ਪ੍ਰਭੁ ਦਾ ਨਾਮ ਪਸੰਦ ਨਹੀਂ ਆਉਂਦਾ”  (ਗੁਰੂ ਗ੍ਰੰਥ, ਪੰਨਾ. 109)।[xi]

ਇਸ ਤੋਂ ਇਲਾਵਾ, ਸਿੱਖ ਧਰਮ ਇਹ ਉਪਦੇਸ਼ ਦਿੰਦਾ ਹੈ ਕਿ ਮਾਇਆ ਨੂੰ ਵੀ ਪ੍ਰਮਾਤਮਾ ਦੁਆਰਾ ਹੀ ਬਣਾਇਆਂ ਗਿਆ ਸੀ। ਮਾਇਆ ਮੁੱਢਲੇ ਸ੍ਰੋਤ ਤੋਂ ਆਈ ਹੈ, ਜਿਹੜਾ ਕਿ ਪ੍ਰਮਾਤਮਾ ਹੈ, ਪਰ ਇਹ ਇੱਕ ਸੇਵਕ ਦੇ ਰੂਪ ਵਿੱਚ ਆਈ ਹੈ। ਇਸ ਲਈ, ਇਸ ਸੇਵਕ ਜੋ ਮਾਇਆ ਹੈ, ਦੇ ਤਿੰਨ ਗੁਣ ਹਨ, ਜਿਹੜੇ ਮਨੁੱਖ ‘ਤੇ ਪ੍ਰਭਾਵ ਪਾਉਂਦੇ ਹਨ,

“ਰਜੋ ਗੁਣ, ਊਰਜਾ ਅਤੇ ਕਿਰਿਆ ਦਾ ਗੁਣ; ਤਮੋ ਗੁਣ, ਹਨ੍ਹੇਰਾ ਅਤੇ ਜੜ੍ਹਤਾ ਦਾ ਗੁਣ; ਸਤੋ ਗੁਣ, ਸ਼ੁੱਧਤਾ ਅਤੇ ਰੋਸ਼ਨੀ ਦਾ ਗੁਣ, ਇੰਨ੍ਹਾਂ ਸਾਰਿਆਂ ਨੂੰ ਮਾਇਆ, ਤੁਹਾਡੇ ਭਰਮ ਦੀ ਰਚਨਾ ਕਿਹਾ ਜਾਂਦਾ ਹੈ। ਉਹ ਮਨੁੱਖ ਜਿਹੜਾ ਚੌਥੀ ਅਵਸਥਾ ਦੀ ਪਛਾਣ ਕਰਦਾ ਹੈ, ਉਹੀ ਉੱਚੀ ਪਰਮ ਅਰਥਾਤ ਆਤਮਕ ਅਵਸਥਾ ਨੂੰ ਪ੍ਰਾਪਤ ਕਰਦਾ ਹੈ” [xii]

ਗੁਰੂ ਗ੍ਰੰਥ, ਪੰਨਾ. 1123

ਮਾਇਆ ਤੋਂ ਛੁਟਕਾਰਾ ਪਾਉਣ ਦਾ ਹੱਲ ਸਤਿਗੁਰੂ ਵਿੱਚ ਦਿੱਤਾ ਗਿਆ ਹੈ। ਇੱਕ ਸਾਧਕ ਨੂੰ ਸਤਿਗੁਰੂ ਦੇ ਨਾਲ ਮੁਲਾਕਾਤ ਕਰਨੀ ਹੋਵੇਗੀ, ਗੁਰੂ ਤੋਂ ਬਗੈਰ ਮੁਕਤੀ ਪ੍ਰਾਪਤ ਨਹੀਂ ਹੁੰਦੀ, ਅਤੇ ਮਾਇਆ ਦੀ ਦੁਚਿੱਤੀ ਸੋਚ ਦੂਰ ਨਹੀਂ ਹੁੰਦੀ ਹੈ (ਗੁਰੂ ਗ੍ਰੰਥ, ਪੰਨਾ. 67),[xiii] ਅਤੇ ਜਾਪ ਕਰਨ ਲਈ ਉਸ ਤੋਂ ‘ਨਾਮ’ ਦੀ ਪ੍ਰਾਪਤੀ ਕਰਨੀ ਪੈਂਦੀ ਹੈ, ਕਿਉਂਕਿ ਇਹ ਕੇਵਲ ਸਤਿਗੁਰੂ ਹੀ ਹੈ, ਜਿਹੜਾ ਇੱਕ ਸਾਧਕ ਦੀ ਦੁਬਿਧਾ ਨੂੰ ਦੂਰ ਕਰਦਾ ਹੈ ਅਤੇ ਉਸ ਨੂੰ ਸੱਚਿਆਈ ਦਾ ਅਹਿਸਾਸ ਕਰਾਉਂਦਾ ਹੈ, ਝੂਠੀ ਮਾਇਆ ਨੇ ਸਾਰੇ ਸੰਸਾਰ ਨੂੰ ਬੰਨ੍ਹਿਆਂ ਹੋਇਆ ਹੈ, ਪ੍ਰੰਤੂ ਮੈਂ ਪ੍ਰਭੁ ਦੇ ਨਾਮ ਦਾ ਜਾਪ ਕਰਨ ਤੋਂ ਸ਼ਾਂਤੀ ਪ੍ਰਾਪਤ ਕੀਤੀ ਹੈ” (ਗੁਰੂ ਗ੍ਰੰਥ, ਪੰਨਾ. 482). [xiv]

ਇਸ ਤਰ੍ਹਾਂ, ਇੱਕ ਸਾਧਕ ਇਸ ਸਮਝ ਦੀ ਪ੍ਰਾਪਤੀ ਤੱਕ ਪਹੁੰਚ ਜਾਂਦਾ ਹੈ ਕਿ ਮਾਇਆ ਇੱਕ ਭੁਲੇਖਾ ਹੈ ਜਾਂ ਦੂਜੇ ਸ਼ਬਦਾਂ ਵਿੱਚ ਇਹ ਇੱਕ ਧੋਖਾ ਹੈ। ਇਸ ਦੇ ਤਿੰਨ ਗੁਣਾਂ ਕਰਕੇ ਇਸ ਨੇ ਸ੍ਰਿਸ਼ਟੀ ਨੂੰ ਇਸ ਹੱਦ ਤੱਕ ਪ੍ਰਭਾਵਤ ਕੀਤਾ ਹੈ ਕਿ ਉਹ ਜਿਹੜੇ ਸੰਸਾਰ ਦੇ ਨਾਲ ਮੋਹ ਦੀ ਇੱਛਿਆ ਰੱਖਣਾ ਚਾਹੁੰਦੇ ਹਨ ਅਤੇ ਇਸ ਦੇ ਰਾਹਾਂ ‘ਤੇ ਚੱਲਣਾ ਚਾਹੁੰਦੇ ਹਨ, ਉਹ ਮਾਇਆ ਦੇ ਸ਼ਿਕਾਰ ਹੁੰਦੇ ਹਨ। ਮਾਇਆ ਅਸਲ ਵਿੱਚ ਝੂਠ ਹੈ ਅਤੇ  ਸੱਚਿਆਈ ਦੇ ਵਿਰੁੱਧ ਖੜ੍ਹੀ ਹੈ। ਇੱਕ ਸਾਧਕ ਨੂੰ ਮੋਖ ਅਰਥਾਤ ਮੁਕਤੀ ਪ੍ਰਾਪਤੀ ਲਈ ਮਾਇਆ ਦੀ ਸਮੱਸਿਆ ਨਾਲ ਨਜਿੱਠਣਾ ਪੈਂਦਾ ਹੈ। ਸਤਿਗੁਰੂ ਨਾਲ ਮੁਲਾਕਾਤ ਹੋਣ ਦੇ ਨਾਲ ਇਹ ਸਮੱਸਿਆ ਅਸਾਨੀ ਨਾਲ ਹੱਲ ਕੀਤੀ ਜਾ ਸੱਕਦੀ ਹੈ, ਕਿਉਂਕਿ ਉਸ ਦੇ ਕੋਲ ਝੂਠ ਨੂੰ ਦੂਰ ਕਰਨ ਦੀ ਸਮਰੱਥਾ ਹੈ।

ਪ੍ਰੰਤੂ ਫਿਰ ਵੀ, ਇਹ ਇੱਕ ਸਾਧਕ ਨੂੰ ਕੁੱਝ ਪ੍ਰਸ਼ਨਾਂ ਨੂੰ ਪੁੱਛਣ ਲਈ ਮਜ਼ਬੂਰ ਕਰ ਦਿੰਦਾ ਹੈ। ਸਤਿਗੁਰ ਕਿੱਥੇ ਹੈ, ਜਿਹੜਾ ਮਾਇਆ ਦੇ ਪ੍ਰਭਾਵ ਨੂੰ ਦੂਰ ਕਰ ਸੱਕਦਾ ਹੈ। ਛੁਟਕਾਰਾ ਕੌਣ ਦੇ ਸੱਕਦਾ ਹੈ? ਜਿਹੜਾ ਇੱਕ ਸਾਧਕ ਨੂੰ ਮਾਇਆ ਦੇ ਪ੍ਰਭਾਵ ਅਤੇ ਉਸ ਦੇ ਪ੍ਰਭਾਓ ਤੋਂ ਛੁਟਕਾਰਾ ਪਾਉਣ ਵਿੱਚ ਸਹਾਇਤਾ ਕਰ ਸੱਕਦਾ ਹੈ। ਇਸ਼ੁਰ ਦਾ ਇੱਕ ਖੋਜੀ ਜਾਂ ਸਾਧਕ ਕਿੱਥੇ ਖੋਜ ਕਰੇ ਕਿ ਉਸ ਨੂੰ ਅਜਿਹਾ ਇਸ਼ੁਰੀ ‘ਨਾਮ’ ਮਿਲ ਜਾਵੇ ਕਿ ਜਿਸ ਨੂੰ ਪੁਕਾਰਣ ਨਾਲ ਜਾਂ ਜਿਸ ਦਾ ਜਾਪ ਕਰਨ ਨਾਲ ਉਸ ਨੂੰ ਪਰਮ ਅਨੰਦ ਨੂੰ ਪ੍ਰਾਪਤ ਕਰਨ ਵਿੱਚ ਮਦਦ ਮਿਲ ਜਾਵੇ?  ਸੱਚਿਆਈ ਕੀ ਹੈ? ਉਹ ਕਿੱਥੇ ਹੈ? ਸਾਨੂੰ ਇੰਨ੍ਹਾਂ ਸਾਰੇ ਪ੍ਰਸ਼ਨਾਂ ਦਾ ਉੱਤਰ ਸਤਿਗੁਰੂ ਯਿਸੂ ਮਸੀਹ ਵਿੱਚ ਮਿਲਦਾ ਹੈ।

ਸੱਚਿਆਈ ਕੀ ਹੈ?” (ਯੂਹੰਨਾ 18:38)। ਇਹ ਬਹੁਤ ਹੀ ਪੁਰਾਣਾ ਪ੍ਰਸ਼ਨ ਹੈ, ਜਿਸ ਨੂੰ ਬਥੇਰਿਆਂ ਦੁਆਰਾ ਪੁੱਛਿਆ ਜਾਂਦਾ ਸੀ ਅਤੇ ਇੱਕ ਰਾਜਪਾਲ ਦੁਆਰਾ ਵੀ ਉਸ ਸਮੇਂ ਸਤਿਗੁਰੂ ਯਿਸੂ ਮਸੀਹ ਨੂੰ ਪੁੱਛਿਆ ਗਿਆ ਸੀ। ਸੂਬੇ ਦਾ ਰਾਜਪਾਲ ਸੱਚਿਆਈ ਨੂੰ ਜਾਨਣਾ ਚਾਹੁੰਦਾ ਸੀ। ਉਸ ਨੂੰ ਸਤਿਗੁਰੂ ਯਿਸੂ ਮਸੀਹ ਦਾ ਇਹ ਉੱਤਰ ਮਿਲਿਆ, ਮੈਂ ਇਸੇ ਲਈ ਸੰਸਾਰ ਵਿੱਚ ਆਇਆ ਹਾਂ ਭਈ ਸੱਚਿਆਈ ਉੱਤੇ ਸਾਖੀ ਦਿਆਂ। ਹਰੇਕ ਜੋ ਸਚਿਆਈ ਦਾ ਹੈ ਮੇਰਾ ਬਚਨ ਸੁਣਦਾ ਹੈ (ਯੂਹੰਨਾ 18:38)। ਇਹ  ਸੱਚਿਆਈ ਕਿੱਥੇ ਹੈ? ਇਸ ਦਾ ਉੱਤਰ ਸਤਿਗੁਰੂ ਯਿਸੂ ਮਸੀਹ ਨੇ ਇੱਕ ਵਾਰੀ ਫਿਰ ਇਹ ਦਿੱਤਾ ਹੈ, ਰਾਹ ਅਤੇ ਸਚਿਆਈ ਅਤੇ ਜੀਉਣ ਮੈਂ ਹਾਂ। ਕੋਈ ਮੇਰੇ ਵਸੀਲੇ ਬਿਨਾਂ ਪਿਤਾ ਦੇ ਕੋਲ ਨਹੀਂ ਆਉਂਦਾ (ਯੂਹੰਨਾ 14:6)।

ਇਸ ਤੋਂ ਇਲਾਵਾ ਸਤਿਗੁਰੂ ਯਿਸੂ ਮਸੀਹ ਮੁਕਤੀ ਦੇ ਲਈ ਦਿੱਤਾ ਗਿਆ ਇੱਕ ‘ਨਾਮ’ ਹੈ। ਅਰ ਕਿਸੇ ਦੂਏ ਤੋਂ ਮੁਕਤੀ ਨਹੀਂ ਕਿਉਂ ਜੋ ਅਕਾਸ਼ ਦੇ ਹੇਠਾਂ ਮਨੁੱਖਾਂ ਵਿੱਚ ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ ਜਿਸ ਤੋਂ ਅਸੀਂ ਬਚਾਏ ਜਾਣਾ ਹੈ (ਰਸੂਲਾਂ ਦੇ ਕਰਤੱਬ 4:12)। ਉਹੀ ਸੰਸਾਰ ਦਾ ਚਾਨਣ ਹੈ, ਜੋ ਹਨ੍ਹੇਰੇ ਨੂੰ ਦੂਰ ਕਰਦਾ ਹੈ, ਜਗਤ ਦਾ ਚਾਨਣ ਮੈਂ ਹਾਂ। ਜਿਹੜਾ ਮੇਰੇ ਪਿੱਛੇ ਤੁਰਦਾ ਹੈ ਅਨ੍ਹੇਰੇ ਵਿੱਚ ਕਦੇ ਨਾ ਚੱਲੇਗਾ ਸਗੋਂ ਉਹ ਦੇ ਕੋਲ ਜੀਉਣ ਦਾ ਚਾਨਣ ਹੋਵੇਗਾ (ਯੂਹੰਨਾ 8:12)। ਇਸ ਤਰਾਂ ਮਾਇਆ ਦੀ ਅਸਲ ਸਮੱਸਿਆ ਹੱਲ ਹੋ ਜਾਂਦੀ ਹੈ। ਉਲਝਾ ਦੇਣ ਵਾਲੀ ਸਮੱਸਿਆ ਅਰਥਾਤ ਦੁਬਿਧਾ ਦਾ ਹੱਲ ਸਤਿਗੁਰੂ ਯਿਸੂ ਮਸੀਹ ਨੇ ਕਰ ਦਿੱਤਾ ਹੈ।

ਜਿਵੇਂ ਕਿ ਅਸੀਂ ਉੱਤੇ ਵੇਖਿਆ, ਮਾਇਆ ਨੂੰ ਪ੍ਰਮਾਤਮਾ ਦੁਆਰਾ ਬਣਾਇਆਂ ਹੈ, ਪਰ ਇਹ ਲੋਕਾਂ ਦੇ ਮਨ ਵਿੱਚ ਹਨ੍ਹੇਰਾ ਲੈ ਆਈ, ਇਸੇ ਲਈ ਮਨੁੱਖ ਆਪਣੇ ਆਪ ਤੋਂ ਆਪਣੇ ਸਿਰਜਣਹਾਰ ਨਾਲ ਨਹੀਂ ਮਿਲ ਸੱਕਦਾ, ਉਹ ਨਾ ਤਾਂ ਅਸਲੀਅਤ ਨੂੰ ਸਮਝ ਸੱਕਦਾ ਹੈ ਅਤੇ ਨਾ ਹੀ ਸੱਚੇ ਨਾਮ (ਸਤਿਨਾਮ) ਦੇ ਚਾਨਣ ਨੂੰ ਵੇਖ ਸੱਕਦੇ ਹਨ। ਗ੍ਰੰਥ ਬਾਈਬਲ ਵਿੱਚ ਮਾਇਆ ਦੇ ਨਾਲ ਮਿਲਦਾ-ਜੁਲਦਾ ਅਜਿਹਾ ਕੁੱਝ ਮਿਲਦਾ ਹੈ, ਜਿਸ ਦੇ ਵਿਖੇ ਇੰਝ ਕਿਹਾ ਜਾਂਦਾ ਹੈ,

“ਇਸ ਜੁੱਗ ਦੇ ਈਸ਼ੁਰ ਨੇ ਬੇਪਰਤੀਤਿਆਂ ਦੀਆਂ ਬੁੱਧਾਂ ਅੰਨ੍ਹੀਆਂ ਕਰ ਦਿੱਤੀਆਂ ਅਤੇ ਮਸੀਹ ਜੋ ਪਰਮੇਸ਼ੁਰ ਦਾ ਸਰੂਪ ਹੈ, ਉਹ ਦੇ ਤੇਜ਼ ਦੀ ਖੁਸ਼ਖ਼ਬਰੀ ਦਾ ਚਾਨਣ ਉਨ੍ਹਾਂ ਉੱਤੇ ਪਰਕਾਸ਼ ਹੋਵੇ”

2 ਕੁਰਿੰਥੀਆਂ 4:4

ਇਸ ਤਰ੍ਹਾਂ, ਇਸ ਸੰਸਾਰ ਵਿੱਚ ਸਤਿਗੁਰੂ ਯਿਸੂ ਮਸੀਹ ਦੇ ਆਉਣ ਨਾਲ, ਅਗਿਆਨਤਾ ਦੀ ਕੰਧ, ਹਨ੍ਹੇਰੇ ਦੀ ਕੰਧ, ਉਲਝਣ ਪੈਦਾ ਕਰਨ ਵਾਲੀ ਕੰਧ, ਭਰਮ-ਭੁਲੇਖੇ ਦੀ ਕੰਧ ਜਿਹੜੀ ਇੱਕ ਭਗਤ ਅਤੇ ਉਸ ਦੇ ਪਿਆਰੇ ਪ੍ਰਭੁ ਦੇ ਵਿੱਚਕਾਰ ਖੜ੍ਹੀ ਹੋਈ ਸੀ ਅਤੇ ਉਸ ਨੂੰ ਆਪਣੇ ਸਿਰਜਣਹਾਰ ਤੋਂ ਅੱਡ ਕਰਨ ਲਈ ਕੱਢ ਦਿੱਤੀ ਗਈ ਸੀ, ਨੂੰ ਢਾਹ ਦਿੱਤਾ ਗਿਆ ਹੈ। ਇਸੇ ਲਈ ਗ੍ਰੰਥ ਬਾਈਬਲ ਕਹਿੰਦਾ ਹੈ ਕਿ, ਸਤਿਗੁਰੂ ਯਿਸੂ ਮਸੀਹ,

“ਸਾਡਾ ਮਿਲਾਪ ਹੈ, ਜਿਸ ਨੇ ਦੋਵਾਂ ਨੂੰ ਇੱਕ ਕੀਤਾ ਅਤੇ ਆਪਣੇ ਸਰੀਰ ਵਿੱਚ ਵੈਰ ਵਿਰੋਧ ਵਾਲੀ ਜੁਦਾਈ ਦੀ ਕੰਧ ਨੂੰ ਢਾਹ ਦਿੱਤਾ”

ਅਫ਼ਸੀਆਂ 2:14

ਇਸ ਤਰ੍ਹਾਂ, ਪ੍ਰਮਾਤਮਾ ਨਾਲ ਮਿਲਾਪ ਉਸ ਦੇ ਦੁਆਰਾ ਲਿਆਇਆ ਗਿਆ ਹੈ, ਉਹ ਨੇ ਸਾਨੂੰ ਉਸ ਦੇ ਨਾਲ ਜੀਉਂਦਾ ਕੀਤਾ ਅਰ ਸਾਨੂੰ ਮਸੀਹ ਯਿਸੂ ਵਿੱਚ ਸੁਰਗੀ ਥਾਵਾਂ (ਸੱਚਖੰਡ) ਉੱਤੇ ਉਸ ਦੇ ਨਾਲ ਬਹਾਲਿਆ (ਅਫ਼ਸੀਆਂ 2:6)। ਇੱਕ ਵਾਰ ਫਿਰ ਕਹਿਣਾ, ਸਾਡੀ ਅੱਖਾਂ ‘ਤੇ ਪਰਦਾ ਪੈਣ ਕਾਰਨ ਅਸੀਂ ਇਸ ‘ਨਾਮ’ ਤੋਂ ਬਹੁਤ ਦੂਰ ਸੀ, ਪਰ ਹੁਣ ਅਸੀਂ ਉਸ ਦੇ ਨੇੜ੍ਹੇ ਆ ਗਏ ਹਾਂ, ਪਰ ਹੁਣ ਸਤਿਗੁਰੂ ਯਿਸੂ ਮਸੀਹ ਵਿੱਚ ਤੁਸੀਂ ਜੋ ਅੱਗੇ ਦੂਰ ਸਾਓ ਨੇੜ੍ਹੇ ਕੀਤੇ ਗਏ ਹੋ” (ਅਫ਼ਸੀਆਂ 2:13)। ਗ੍ਰੰਥ ਬਾਈਬਲ ਅੱਗੇ ਕਹਿੰਦਾ ਹੈ ਕਿ, ਸਤਿਗੁਰੂ ਯਿਸੂ ਮਸੀਹ, ਨੇ ਆਣ ਕੇ ਤੁਹਾਨੂੰ ਜਿਹੜੇ ਦੂਰ ਸਾਓ ਮਿਲਾਪ ਦੀ ਖੁਸ਼ਖ਼ਬਰੀ ਸੁਣਾਈ (ਅਫ਼ਸੀਆਂ 2:17)। ਇਸ ਲਈ, ਗ੍ਰੰਥ ਬਾਈਬਲ ਸਪੱਸ਼ਟ ਤੌਰ ‘ਤੇ ਕਹਿੰਦਾ ਹੈ ਕਿ, ਹਰੇਕ ਜਿਹੜਾ ਪ੍ਰਭੁ ਦਾ ਨਾਮ ਲਵੇਗਾ ਉਹ ਬਚਾਇਆ ਜਾਵੇਗਾ”  (ਰੋਮੀਆਂ 10:13)।

ਨਤੀਜੇ ਵਜੋਂ, ਜਿਸ ਪਲ ਇੱਕ ਸਾਧਕ ਸਤਿਗੁਰੂ ਯਿਸੂ ਮਸੀਹ ਦੇ ਨਾਲ ਮੁਲਾਕਾਤ ਕਰਦਾ ਹੈ, ਉਸ ਦਾ ਭੁਲੇਖਾ, ਉਸ ਦਾ ਭਰਮ ਦੂਰ ਹੋ ਜਾਂਦਾ ਹੈ। ਉਸੇ ਵੇਲੇ ਉਸ ਨੂੰ ਮੁਕਤੀ ਮਿਲ ਜਾਂਦੀ ਹੈ। ਉਹ ਪ੍ਰਮਾਤਮਾ ਦੀ ਅਵਾਜ਼ (ਅਨਹਦ ਨਾਦ) ਨੂੰ ਪਛਾਣਦਾ ਹੈ। ਉਹ ਆਪਣੀ ਅਸਲੀ ਸਥਿਤੀ ਤੋਂ ਉੱਚਾ ਹੋ ਜਾਂਦਾ ਹੈ ਅਤੇ ਉਹ ਸਵਰਗੀ ਅਸਥਾਨ (ਸੱਚਖੰਡ) ਵਿੱਚ ਰਹਿਣ ਲੱਗ ਪੈਂਦਾ ਹੈ। ਇਸ ਤਰਾਂ, ਉਹ ਮਾਇਆ ਦੇ ਸਾਰੇ ਪ੍ਰਭਾਵ ਤੋਂ ਛੁਟਕਾਰੇ ਨੂੰ ਪ੍ਰਾਪਤ ਕਰ ਲੈਂਦਾ ਹੈ ਅਤੇ ਮੋਖ ਅਰਥਾਤ ਮੁਕਤੀ ਪ੍ਰਾਪਤ ਕਰਦਾ ਹੋਇਆ ਜੀਵਨ-ਮੁਕਤਾ ਬਣ ਜਾਂਦਾ ਹੈ, ਕਿਉਂਕਿ ਹੁਣ ਉਹ ਆਪਣੇ ਮਾਲਕ ਨੂੰ ਪਛਾਣਦਾ ਹੈ। ਵਾਹਿਗੁਰੂ (ਸਰਬ ਸ਼ਕਤੀਮਾਨ, ਸਿਰਜਣਹਾਰ ਜਾਂ ਸਭਨਾਂ ਦਾ ਇਸ਼ੁਰ) ਆਪਣੀ ਕਿਰਪਾ ਨਾਲ ਮਾਇਆ ਦੇ ਜ਼ਹਿਰ ਨੂੰ ਹੇਠਾਂ ਲਾਹ ਦੇਣ ਵਾਲਾ ਨਾਮ-ਦਾਰੂ ਦੇ ਦਿੰਦਾ ਹੈ, ਜਿਹੜਾ ‘ਨਾਮ’ ਸਤਿਗੁਰੂ ਯਿਸੂ ਮਸੀਹ ਦਾ ਹੈ। ਸਤਿਗੁਰੂ ਯਿਸੂ ਮਸੀਹ ਦਾ ਨਾਮ ਹੀ ਭਰਮ-ਭੁਲੇਖੇ ਦੇ ਜਾਦੂ ਨੂੰ ਤੋੜ ਦਿੰਦਾ ਹੈ। ਮਾਇਆ ਨੂੰ ਕਾਬੂ ਵਿੱਚ ਲਿਆਇਆ ਜਾਂਦਾ ਹੈ ਅਤੇ ਇਸ ਤੋਂ ਬਾਅਦ ਹੁਣ ਇਹ ਹੋਰ ਅੱਗੇ ਲਈ ਇੱਕ ਸਾਧਕ ਨੂੰ ਪਰੇਸ਼ਾਨ ਨਹੀਂ ਕਰਦਾ। ਇਸੇ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਇੱਥੇ ਸਹੀ ਸਾਬਤ ਹੁੰਦੇ ਹਨ: ਪ੍ਰੰਤੂ ਗੁਰੂ ਤੋਂ ਬਗੈਰ ਤੈਨੂੰ ਕੋਈ ਨਹੀਂ ਲੱਭ ਸੱਕਦਾ। ਸਾਰੇ ਮਾਇਆ ਦੁਆਰਾ ਭਰਮਾਏ ਜਾਂਦੇ ਹਨ ਅਤੇ ਉਸ ਵਿੱਚ ਫਸੇ ਹਨ (ਗੁਰੂ ਗ੍ਰੰਥ, ਪੰਨਾ. 71)।[xv]


[i] ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਧਨ ਜੋਬਨ ਸਿਉ ਚਿਤੁ ॥ ਹਰਿ ਕਾ ਨਾਮੁ ਨ ਚੇਤਹੀ ਵਣਜਾਰਿਆ ਮਿਤ੍ਰਾ ਬਧਾ ਛੁਟਹਿ ਜਿਤੁ ॥

ਹਰਿ ਕਾ ਨਾਮੁ ਨ ਚੇਤੈ ਪ੍ਰਾਣੀ ਬਿਕਲੁ ਭਇਆ ਸੰਗਿ ਮਾਇਆ ॥ ਧਨ ਸਿਉ ਰਤਾ ਜੋਬਨਿ ਮਤਾ ਅਹਿਲਾ ਜਨਮੁ ਗਵਾਇਆ ॥

[ii] ਵਧੇਰੇ ਜਾਣਕਾਰੀ ਲਈ – ਹਿੰਦੂ ਸਾਹਿਤ, ਸ਼੍ਰੀ ਰਾਮ ਚਰਿਤ੍ਰ ਮਾਨਸ (ਰਾਮਾਇਣ) ਦੇ ਅਰਣਿਆ ਕਾਂਡ 1.1, 2.3 ਅਤੇ ਉੱਤਰ ਕਾਂਡ 77.3.

[iii] ਐਚ. ਐਸ. ਸਿੰਘ, ਇੰਨਸਾਈਕਲੋਪੀਡੀਆ ਔਫ ਸਿੱਖਇੰਜ਼ਮ,” (ਨਵੀਂ ਦਿੱਲੀ: ਹੇਮਕੁੰਡ ਪਬ. ਲਿਮ.,), ਪੰਨਾ. 143.

[iv] ਮਾਈ ਮਾਇਆ ਛਲੁ ॥

[v] ਤ੍ਰਿਣ ਕੀ ਅਗਨਿ ਮੇਘ ਕੀ ਛਾਇਆ ਗੋਬਿਦ ਭਜਨ ਬਿਨੁ ਹੜ ਕਾ ਜਲੁ ॥ ਰਹਾਉ ॥

[vi] ਛੇਆ ਨਿਤ ਦੇਖਹੁ ਜਗਿ ਹੰਢਿ ॥

[vii] ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ ॥੧॥ ਰਹਾਉ ॥

[viii] ਮਾਇਆ ਜੇਵਡੁ ਦੁਖੁ ਨਹੀ ਸਭਿ ਭਵਿ ਥਕੇ ਸੰਸਾਰੁ ॥

[ix] ਦੁਬਿਧਾ ਬਾਧਾ ਆਵੈ ਜਾਵੈ ॥

[x] ਅੰਤਰਜਾਮੀ ਪ੍ਰਭੁ ਸੁਜਾਨੁ ਅਲਖ ਨਿਰੰਜਨ ਸੋਇ ॥

[xi] ਸਾਕਤ ਕੂੜੇ ਸਚੁ ਨ ਭਾਵੈ ॥

[xii] ਰਜ ਗੁਣ ਤਮ ਗੁਣ ਸਤ ਗੁਣ ਕਹੀਐ ਇਹ ਤੇਰੀ ਸਭ ਮਾਇਆ ॥ ਚਉਥੇ ਪਦ ਕਉ ਜੋ ਨਰੁ ਚੀਨ੍ਹ੍ਹੈ ਤਿਨ੍ਹ੍ਹ ਹੀ ਪਰਮ ਪਦੁ ਪਾਇਆ ॥੨॥

[xiii] “ਬਿਨੁ ਗੁਰ ਮੁਕਤਿ ਨ ਪਾਈਐ ਨਾ ਦੁਬਿਧਾ ਮਾਇਆ ਜਾਇ ॥੫॥

[xiv] “ਝੂਠੀ ਮਾਇਆ ਸਭੁ ਜਗੁ ਬਾਧਿਆ ਮੈ ਰਾਮ ਰਮਤ ਸੁਖੁ ਪਾਇਆ ॥੩॥੩॥੨੫॥

[xv] ਸਤਿਗੁਰ ਬਾਝੁ ਨ ਪਾਇਓ ਸਭ ਮੋਹੀ ਮਾਇਆ ਜਾਲਿ ਜੀਉ ॥੩॥

Leave a Reply

Your email address will not be published. Required fields are marked *