11ਤੂੰ ਪਾਣੀ ਦੀ ਕਦਰ ਨਹੀਂ ਕੀਤੀ, ਇਸ ਵਾਸਤੇ ਤੂੰ ਵਿਲਕ ਰਿਹਾ ਹੈਂਪਾਣੀ – ਜੀਉਂਣ

ਸਪੱਸ਼ਟ ਤੌਰ ‘ਤੇ ਪਾਣੀ ਸਾਡੇ ਰੋਜ਼ਮਰ੍ਹਾ ਦੇ ਜੀਉਂਣ ਵਿੱਚ ਅੱਤ ਵਧੇਰੇ ਮਹੱਤਵਪੂਰਣ ਭੂਮਿਕਾ ਨੂੰ ਅਦਾ ਕਰਦਾ ਹੈ। ਇਹ ਖੇਤੀਬਾੜੀ ਨੂੰ ਉਪਜਾਉ ਬਣਾਉਂਦਾ ਹੈ ਅਤੇ ਜੀਵਨ ਅਤੇ ਭੋਜਨ ਨੂੰ ਪੈਦਾ ਕਰਦਾ ਹੈ ਅਤੇ ਲੋਕਾਂ ਦੀ ਰੋਜ਼ੀ-ਰੋਟੀ ਦਾ ਸੋਮਾ ਹੈ; ਪ੍ਰੰਤੂ ਉਸੇ ਵੇਲੇ, ਇੱਕ ਵਿਅਕਤੀ ਦੇ ਆਤਮਕ ਜੀਵਨ ਵਿੱਚ ਵੀ ਪਾਣੀ ਦੀ ਇੱਕ ਵਿਸ਼ੇਸ਼ ਮਹੱਤਤਾ ਹੈ। ਸਿੱਖ ਧਰਮ ਦਾ ਅਰੰਭ ਪਾਣੀ ਦੇ ਵਿਸ਼ੇ ਨਾਲ ਘਿਰਿਆ ਹੋਇਆ ਹੈ, ਇਸ ਲਈ, ਇਹ ਪਾਣੀ ਨਾਲ ਜੁੜੇ ਹੋਏ ਬਿਰਤਾਂਤਾਂ ਦੁਆਰਾ ਭਰਿਆ ਹੋਇਆ ਹੈ। ਸਿੱਖ ਵਿਚਾਰਧਾਰਾ ਵਿੱਚ, ਇੱਕ ਵਿਅਕਤੀ ਸਿੱਖੀ ਇਤਿਹਾਸ ਨੂੰ ਪਾਣੀ ਦੇ ਉੱਤੇ ਦਿੱਤੇ ਹੋਏ ਉਪਦੇਸ਼ਾਂ ਨਾਲ ਭਰਿਆ ਹੋਇਆ ਵੇਖਦਾ ਹੈ। ਕਾਵਿ ਸਾਹਿਤ ਦੇ ਖੇਤਰ ਵਿੱਚ ਬਹੁਤ ਸਾਰੀਆਂ ਕਲਪਨਾਵਾਂ ਪਾਣੀ ਨਾਲ ਸਬੰਧਤ ਮਿਲਦੀਆਂ ਹਨ।

ਇਸ ਲਈ, ਇਹ ਸਿੱਖ ਧਰਮ ਦੀਆਂ ਸਿੱਖਿਆਵਾਂ ਅਤੇ ਧਰਮ ਸਿਧਾਂਤਾਂ ਵਿੱਚ ਬੜ੍ਹੇ ਸੋਹਣੇ ਤਰੀਕੇ ਨਾਲ ਦਰਸਾਇਆ ਗਿਆ ਹੈ, ਜਿਸ ਦੇ ਸਿੱਟੇ ਵਜੋਂ ਇਸ ਨੇ ਸਿੱਖ ਧਰਮ ਦੀ ਬਣਤਰ ਵਿੱਚ ਮਿਲਣ ਵਾਲੇ ਕਾਵਿ, ਸੰਗੀਤ ਅਤੇ ਸਾਹਿਤ ਦੇ ਹੋਰ ਕਲਾ ਸਬੰਧੀ ਸਰੂਪ ਨੂੰ ਮੁੱਢਲੀਆਂ ਜੜ੍ਹਾਂ ਦਿੱਤੀਆਂ ਹਨ। ਇਸ ਵਿੱਚ ਹੈਰਾਨੀ ਦੀ ਕੋਈ ਗੱਲ ਨਹੀਂ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ, ਪੰਜਾਬ, ਭਾਰਤ ਦਾ ਅੰਦਰੂਨੀ ਸਥਾਨ (ਗਰਭ ਗ੍ਰਹਿ ਜਾਂ ਅੱਤ ਪਵਿੱਤ੍ਰ ਅਸਥਾਨ) ਇੱਕ ਵੱਡੇ ਫੈਲੇ ਹੋਏ ਸਰੋਵਰ ਦੇ ਵਿੱਚਕਾਰ ਮਿਲਦਾ ਹੈ। ਇਹ ਸਿੱਖਾਂ ਦਾ ਸਭਨਾਂ ਤੋਂ ਪਵਿੱਤਰ ਧਰਮ ਸਥਾਨ ਹੈ। ਇੱਕ ਵਿਅਕਤੀ ਇੰਨ੍ਹਾਂ ਸਰੋਵਰਾਂ ਜਾਂ ਤੀਰਥ ਸਥਾਨਾਂ ਵਿੱਚ ਜਾਂ ਇੱਥੋਂ ਤੀਕ ਕੇ ਲੋਕਲ ਗੁਰੂਦੁਆਰਿਆਂ ਵਿਖੇ ਮਿਲਣ ਵਾਲੇ ਸਰੋਵਰ ਵਿੱਚ ਅਗਿਆਨੀ ਲੋਕਾਂ ਨੂੰ ਕਈ ਵਾਰੀ ਧਾਰਮਿਕ ਇਸ਼ਨਾਨ ਕਰਨ ਲਈ ਚੁੱਭੀ ਭਰਦੇ ਹੋਏ ਜਾਂ ਆਪਣੇ ਹੱਥ ਵਿੱਚ ਚੁਲ੍ਹੀ ਕੁ ਪਾਣੀ ਇੰਨ੍ਹਾਂ ਗੰਦੇ ਸਰੋਵਰਾਂ ਵਿੱਚੋਂ ਭਰਦੇ ਹੋਏ ਜਾਂ ਤਾਂ ਆਪਣੇ ਮੂੰਹ ਵਿੱਚ ਸੁੱਟਦੇ ਹੋਏ, ਜਾਂ ਆਪਣੀਆਂ ਅੱਖਾਂ ਉੱਤੇ ਲਾਉਂਦੇ ਹੋਏ, ਜਾਂ ਆਪਣੇ ਸਿਰ ਦੇ ਉੱਤੇ ਛਿੜਕਦੇ ਹੋਏ ਜਾਂ ਆਪਣੇ ਪੈਰਾਂ ਅਤੇ ਬਾਂਹਾਂ ਨੂੰ ਧੋਂਦੋ ਹੋਏ ਵੇਖ ਸੱਕਦਾ ਹੈ, ਇਹ ਸਾਰੇ ਕੰਮ ਅਜਿਹਾ ਸੋਚਦੇ ਹੋਏ ਕੀਤੇ ਜਾਂਦੇ ਹਨ ਕਿ ਇਹ ਅੰਦਰੂਨੀ ਆਤਮਿਕ ਜੀਉਂਣ ਨੂੰ ਬਖ਼ਸ਼ਦਾ ਹੈ ਅਤੇ ਇੱਕ ਸਾਧਕ ਦੀ ਜੀਵ ਨੂੰ ਉਸ ਦੇ ਮਾੜੇ ਕਰਮਾਂ ਅਰਥਾਤ ਪਾਪ ਤੋਂ ਖਿਮਾ ਬਖ਼ਸ਼ਾਉਂਦਾ ਹੈ।

ਇਸ ਲਈ, ਸੱਚਿਆਈ ਦੇ ਖੋਜੀਆਂ (ਸਿੱਖਆਰਥੀ) ਨੂੰ ਬਿਬੇਕ ਜਾਂ ਗਿਆਨ (ਬ੍ਰਹਮ ਗਿਆਨ, ਆਤਮ-ਗਿਆਨ) ਦੀ ਵਿਆਖਿਆ ਕਰਨ ਲਈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਨੇ ਪਾਣੀ ਅਰਥਾਤ ਜਲ ਦੇ ਬਾਰੇ ਬਹੁਤ ਕੁੱਝ ਕਿਹਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਅਨੁਸਾਰ ਪਾਣੀ ਨੂੰ ਜੀਵਨ ਦੇ ਅਰੰਭ ਲਈ ਸਭਨਾਂ ਤੋਂ ਵਧੇਰੇ ਮਹੱਤਵਪੂਰਣ ਮੰਨਿਆਂ ਜਾਂਦਾ ਹੈ, ਪਾਣੀ ਜੀਵਨ ਦਾ ਪਹਿਲਾ ਸਰੋਤ ਹੈ। ਸਾਰਾ ਜੀਉਂਣ ਇਸ ਤੋਂ ਹਰਿਆ ਹੋਇਆ ਹੈ (ਗੁਰੂ ਗ੍ਰੰਥ, ਪੰਨਾ. 472)।[i] ਇਹ ਮੰਨਿਆਂ ਜਾਂਦਾ ਹੈ ਕਿ ਪ੍ਰਮਾਤਮਾ ਨੇ ਹਵਾ, ਪਾਣੀ ਅਤੇ ਅੱਗ ਨੂੰ ਜੋੜਦੇ ਹੋਇਆ ਸੰਸਾਰ ਦੀ ਸਿਰਜਣਾ ਕੀਤੀ ਹੈ ਗੁਰੂ ਹਵਾ, ਪਾਣੀ ਅਤੇ ਅੱਗ ਨੂੰ ਆਪਣੇ ਅਧੀਨ ਰੱਖਦਾ; ਉਸ ਨੇ ਸੰਸਾਰ ਦਾ ਨਾਟਕ ਮੰਚਿਆ ਹੈ (ਗੁਰੂ ਗ੍ਰੰਥ, ਪੰਨਾ. 1113)।[ii] ਇਸ ਤੋਂ ਇਲਾਵਾ, ਮਹੱਤਤਾ ਇਸ ਹੱਦ ਤੱਕ ਦਿੱਤੀ ਜਾਂਦੀ ਹੈ ਕਿ ਕਿਉਂਕਿ ਪਾਣੀ ਤੋਂ ਬਗੈਰ ਹੀ ਜੀਵਨ ਨਹੀਂ ਹੋ ਸੱਕਦਾ, ਇਸ ਲਈ ਇਸ ਨੂੰ ਸੰਸਾਰ ਦਾ ਪਿਤਾ ਕਿਹਾ ਜਾਂਦਾ ਹੈ, ਪਾਣੀ ਪਿਤਾ ਹੈ” (ਗੁਰੂ ਗ੍ਰੰਥ, ਪੰਨਾ. 8), [iii] ਅਤੇ “ਪਾਣੀ ਸੰਸਾਰ ਦਾ ਪਿਤਾ ਹੈ; ਅੰਤ ਵਿੱਚ, ਪਾਣੀ ਸਭ ਨੂੰ ਖ਼ਤਮ ਕਰ ਦਿੰਦਾ ਹੈ (ਗੁਰੂ ਗ੍ਰੰਥ, ਪੰਨਾ. 1240)।[iv]  ਇਸ ਅਰਥ ਵਿੱਚ ਪ੍ਰਮਾਤਮਾ ਨੂੰ ਪਾਣੀ ਦੇ ਬਰਾਬਰ ਮੰਨਿਆਂ ਗਿਆ ਹੈ, ਜਿਹੜਾ ਜੀਉਂਣ ਦੇਣ ਵਾਲਾ ਹੈ ਅਤੇ ਸਪੱਸ਼ਟ ਵੇਖਿਆ ਜਾਂਦਾ ਹੈ ਕਿ ਉਸ ਨੂੰ ਜੀਵਨ ਦਾ ਅਰੰਭ ਕਰਨ ਵਾਲਾ ਦੱਸਿਆ ਗਿਆ ਹੈ।

ਕੁੱਝ ਵੀ ਹੋਵੇ, ਉੱਪਰਲੀ ਵਿਆਖਿਆ ਇਹ ਸਪੱਸ਼ਟ ਕਰ ਦਿੰਦੀ ਹੈ ਕਿ ਪ੍ਰਮਾਤਮਾ ਨੇ ਪਹਿਲਾਂ ਹਵਾ ਬਣਾਈ ਅਤੇ ਉਸ ਤੋਂ ਬਾਅਦ ਪਾਣੀ। ਤੱਦ ਸਾਰਾ ਬ੍ਰਹਿਮੰਡ ਪਾਣੀ ਤੋਂ ਰਚਿਆ ਗਿਆ ਅਤੇ ਹਰ ਇੱਕ ਵਿੱਚ ਪ੍ਰਭੁ ਦਾ ਚਾਨਣ ਵਾਸ ਕਰਦਾ ਹੈ, ਸੱਚੇ ਪ੍ਰਭੁ ਦੁਆਰਾ ਹਵਾ ਆਈ, ਅਤੇ ਹਵਾ ਤੋਂ ਪਾਣੀ ਆਇਆ। ਪਾਣੀ ਤੋਂ, ਉਸ ਨੇ ਤਿੰਨ ਸੰਸਾਰ ਪੈਦਾ ਕੀਤੇ; ਹਰ ਦਿਲ ਵਿੱਚ ਉਸ ਨੇ ਆਪਣਾ ਚਾਨਣ ਨੂੰ ਫੂਕ ਦਿੱਤਾ ਹੈ  (ਗੁਰੂ ਗ੍ਰੰਥ ਪੰਨਾ. 19)।[v] ਸਿੱਟੇ ਵਜੋਂ, ਪਾਣੀ ਹਰ ਥਾਈਂ ਹੋਂਦ ਵਿੱਚ ਹੈ ਅਤੇ ਇੱਥੇ ਕੋਈ ਅਜਿਹੀ ਥਾਂ ਨਹੀਂ ਹੈ, ਜਿਹੜੀ ਪਾਣੀ ਤੋਂ ਬਗੈਰ ਹੋਵੇ, ਪਾਣੀ ਵਿੱਚ ਅਤੇ ਧਰਤੀ ਉੱਤੇ, ਦਸਾਂ ਪਾਸਿਓਂ ਮੀਂਹ ਵਰ੍ਹਦਾ ਹੈ। ਕੋਈ ਥਾਂ ਖੁਸ਼ਕ ਨਹੀਂ ਬਚੀ ਹੈ (ਗੁਰੂ ਗ੍ਰੰਥ, ਪੰਨਾ. 1282)।[vi] ਇਸ ਅਰਥ ਵਿੱਚ ਸੰਸਾਰ ਪਾਣੀ ਦਾ ਵਿਸਥਾਰ ਹੈ, ਇਸੇ ਲਈ ਇਸ ਨੂੰ ਹਮੇਸ਼ਾਂ ਸੰਸਾਰ ਸਮੁੰਦਰ (ਭਵਸਾਗਰ) ਕਿਹਾ ਜਾਂਦਾ ਹੈ। ਪ੍ਰੰਤੂ, ਅਜਿਹਾ ਕਿਹਾ ਜਾਂਦਾ ਹੈ ਕਿ ਇਹ ਸੰਸਾਰ-ਸਮੁੰਦਰ ਭ੍ਰਿਸ਼ਟ ਹੋ ਗਿਆ ਹੈ ਅਤੇ ਇਸੇ ਕਾਰਨ ਇੱਕ ਸਾਧਕ ਇਸ ਦੇ ਦੂਜੇ ਪਾਸੇ ਜਾਣ ਲਈ ਮਦਦ ਪ੍ਰਾਪਤੀ ਦੀ ਭਾਲ ਕਰਦਾ ਹੈ ਜਿੱਥੇ ਉਹ ਸੱਚਿਆਈ ਦੇ ਇਲਾਕੇ (ਸੱਚਖੰਡ) ਨੂੰ ਵੇਖਦਾ ਹੈ, ਸੰਸਾਰ-ਸਮੁੰਦਰ ਜ਼ਹਿਰ, ਡੁੱਬਦੇ ਹੋਏ ਲੋਕਾਂ ਨੂੰ – ਕਿਰਪਾ ਕਰਕੇ ਉੱਤਾਂਹ ਚੁੱਕ ਲੈ ਅਤੇ ਉਨ੍ਹਾਂ ਨੂੰ ਬਚਾ ਲੈ! ਇਹ ਤੇਰੇ ਸੇਵਕ ਨਾਨਕ ਦੀ ਨਿਮਰ ਅਰਦਾਸ ਹੈ (ਗੁਰੂ ਗ੍ਰੰਥ, ਪੰਨਾ. 39-40)।[vii]  

ਇੱਕ ਸਿੱਖ ਨੂੰ ਇਸ ਗੰਦੇ ਸੰਸਾਰ ਰੂਪੀ ਸਮੁੰਦਰ ਨੂੰ ਪਾਰ ਕਰਨ ਲਈ ਹਰ ਯਤਨ ਕਰਨ ਲਈ ਕਿਹਾ ਗਿਆ ਹੈ, (ਹੇ ਭਾਈ!) ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਦੇ (ਭੀ) ਆਹਰੇ ਲੱਗ (ਗੁਰੂ ਗ੍ਰੰਥ, ਪੰਨਾ.12)।[viii] ਉਸ ਨੂੰ ਦੱਸਿਆ ਗਿਆ ਹੈ ਕਿ ਉਸ ਨੂੰ ਪਾਣੀ ਦੀ ਭਾਸ਼ਾ ਵਿੱਚ ਪ੍ਰਭੁ ਦੇ ਬਾਰੇ ਸੋਚਦੇ ਹੋਏ ਉਸ ਨੂੰ ਪਿਆਰ ਕਰਨਾ ਚਾਹੀਦਾ ਹੈ, ਹੇ ਮਨ, ਪ੍ਰਭੁ ਨੂੰ ਪਿਆਰ ਕਰੋ, ਜਿਵੇਂ ਕੌਲ ਫੁੱਲ ਪਾਣੀ ਨੂੰ ਪਿਆਰ ਕਰਦਾ ਹੈ” (ਗੁਰੂ ਗ੍ਰੰਥ, ਪੰਨਾ. 59-60)।[ix] ਕਿਉਂਕਿ, ਜੇ ਉਹ ਪਾਣੀ ਤੋਂ ਦੂਰ ਹੋ ਜਾਂਦਾ ਹੈ, ਤਾਂ ਉਸ ਵਿੱਚ ਆਪਣਾ ਕੋਈ ਜੀਵਨ ਨਹੀਂ ਰਹਿੰਦਾ, ਪਾਣੀ ਵਿੱਚ, ਜੀਵ ਨੂੰ ਸਿਰਜਿਆ ਗਿਆ ਹੈ; ਪਾਣੀ ਦੇ ਬਾਹਰ ਉਹ ਮਰ ਜਾਂਦੇ ਹਨ (ਗੁਰੂ ਗ੍ਰੰਥ ਪੀ. 59)।[x] ਇਹ “ਪਾਣੀ” ਹੈ, ਜਿਹੜਾ ਜੀਵ ਅਰਥਾਤ ਸਾਧਕ ਦੇ ਦੁੱਖ ਨੂੰ ਖਾਰਜ ਕਰ ਸੱਕਦਾ ਹੈ, ਪਾਣੀ ਤੋਂ ਬਗੈਰ ਇੱਕ ਘੜੀ ਭੀ ਜੀਉ ਨਹੀਂ ਸੱਕਦੀ। ਮੱਛੀ ਦੇ ਹਿਰਦੇ ਦੀ ਇਹ ਵੇਦਨਾ ਪ੍ਰਮਾਤਮਾ (ਆਪ) ਜਾਣਦਾ ਹੈ  (ਗੁਰੂ ਗ੍ਰੰਥ, ਪੰਨਾ. 60)।[xi] ਜੇ ਉਹ ਪਾਣੀ ਤੋਂ ਬਗੈਰ ਜਿਉਂਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਹ ਪਾਣੀ ਤੋਂ ਬਗੈਰ ਰਹਿਣ ਵਾਲੀ ਮੱਛੀ ਵਾਂਙੂ ਮਰ ਜਾਵੇਗਾ, ਕਿਉਂਕਿ ਉਸ ਦਾ ਜੀਵਨ ਹੀ ਇਸ ਉੱਤੇ ਨਿਰਭਰ ਕਰਦਾ ਹੈ, ਜਿਵੇਂ ਪਾਣੀ ਤੋਂ ਬਗੈਰ ਕੌਲ ਫੁੱਲ ਨਹੀਂ ਰਹਿ ਸੱਕਦਾ, ਤਿਵੇਂ ਹੀ ਪਾਣੀ ਤੋਂ ਬਗੈਰ ਮੱਛੀ ਮਰ ਜਾਂਦੀ ਹੈ (ਗੁਰੂ ਗ੍ਰੰਥ, ਪੰਨਾ. 63)।[xii] ਇਸ ਲਈ, ਪ੍ਰਭੁ ਦੇ ਪਾਣੀ ਨੂੰ ਜੀਵਨ ਨੂੰ ਭਾਲ ਕਰਨ ਲਈ ਇੱਕ ਹੋਕਾ ਦਿੱਤਾ ਗਿਆ ਹੈ, ਹੇ ਮੇਰੇ ਪਿਆਰੇ ਮਨ, ਮੇਰੇ ਮਿੱਤਰ, ਮਨ ਦੀ ਮੱਛੀ ਤਦੋਂ ਹੀ ਜੀਉਂਦੀ ਰਹਿੰਦੀ ਹੈ, ਜਦੋਂ ਇਹ ਪ੍ਰਭੁ ਦੇ ਪਾਣੀ ਵਿੱਚ ਲੀਨ ਹੁੰਦੀ ਹੈ” (ਗੁਰੂ ਗ੍ਰੰਥ, ਪੰਨਾ. 80)।[xiii]

ਇਸ ਦਾ ਮੁੱਢਲਾ ਕਾਰਨ ਇਹ ਹੈ ਕਿ, ਪ੍ਰਭੁ ਕੋਲ ਜੀਉਂਣ ਦਾ ਪਾਣੀ ਹੈ, ਪ੍ਰਭੁ ਪਾਣੀ ਦਾ ਖ਼ਜ਼ਾਨਾ ਹੈ; ਮੈਂ ਉਸ ਪਾਣੀ ਵਿੱਚ ਇੱਕ ਮੱਛੀ ਹਾਂ। ਇਸ ਪਾਣੀ ਦੇ ਬਗੈਰ ਤੇਰਾ ਸੇਵਕ ਨਾਨਕ ਮਰ ਜਾਵੇਗਾ (ਗੁਰੂ ਗ੍ਰੰਥ, ਪੰਨਾ. 95)।[xiv] ਉਹ ਨਾ ਕੇਵਲ ਆਪ ਪਾਣੀ ਹੈ, ਹੇ ਨਾਨਕ! ਸੰਸਾਰ ਵਿੱਚ ਹਰ ਥਾਂ ਉਹ ਆਪ ਹੀ ਹੈ, ਉਹ ਸੰਸਾਰ ਦਾ ਜੀਉਂਣ ਹੈ (ਜਿਸ ਜੀਵ ਨੂੰ ਉਹ ਆਪਣੇ ਚਰਨਾਂ ਵਿਚ ਜੋੜਦਾ ਹੈ ਉਹ ਉਸ ਨਾਲ ਇਉਂ ਇੱਕ-ਮਿਕ ਹੋ ਜਾਂਦਾ ਹੈ ਜਿਵੇਂ) ਪਾਣੀ ਪਾਣੀ ਵਿੱਚ ਇੱਕ-ਰੂਪ ਹੋ ਜਾਂਦਾ ਹੈ (ਗੁਰੂ ਗ੍ਰੰਥ, ਪੰਨਾ. 41), [xv] ਅਤੇ ਨਾ ਕੇਵਲ ਸਮੁੰਦਰ ਹੈ, (ਹੇ ਪ੍ਰਭੁ!) ਤੂੰ (ਮਾਨੋ) ਸਮੁੰਦਰ ਹੈਂ, ਤੇ ਅਸੀਂ (ਜੀਵ) ਤੇਰੀਆਂ ਮੱਛੀਆਂ ਹਾਂ” (ਗੁਰੂ ਗ੍ਰੰਥ, ਪੰਨਾ. 100), [xvi] ਸਗੋਂ ਜੀਉਣ ਦਾ ਪਾਣੀ ਦੇਣ ਵਾਲਾ ਵੀ ਉਹ ਆਪ ਹੀ ਹੈ, ਕੌਲ ਦਿਲ ਦੀ ਗਹਿਰਾਈ ਦੇ ਵਿੱਚ ਖਿੜ ਪੈਂਦਾ ਹੈ, ਅਤੇ ਅੰਮ੍ਰਿਤ ਰਸ ਨਾਲ ਭਰ ਜਾਂਦਾ ਹੈ, ਇੱਕ ਸਾਧਕ ਸੰਤੁਸ਼ਟ ਹੋ ਜਾਂਦਾ ਹੈ” (ਗੁਰੂ ਗ੍ਰੰਥ, ਪੰਨਾ. 22)।[xvii] ਇਸੇ ਲਈ, ਜਿਹੜਾ ਵੀ ਇਸ ਪਾਣੀ ਨੂੰ ਪੀਂਦਾ ਹੈ, ਉਹ ਸਥਿਰ ਹੋ ਜਾਂਦਾ ਹੈ, “ਜਿਹੜੇ ਪ੍ਰਭੁ ਦੇ ਅੰਮ੍ਰਿਤ ਰਸ ਨੂੰ ਪੀਂਦੇ ਹਨ, ਅਤੇ ਉਹ ਸਦਾ ਲਈ ਸਥਿਰ ਹੋ ਜਾਂਦੇ ਹਨ” (ਗੁਰੂ ਗ੍ਰੰਥ, ਪੰਨਾ. 81), [xviii] ਅਤੇ ਇਸ ਲਈ ਇੱਕ ਸਾਧਕ ਕਹਿੰਦਾ ਹੈ, ਮੈਂ ਇਸ ਨੂੰ ਲਗਾਤਾਰ ਪੀਂਦਾ ਰਹਿੰਦਾ ਹਾਂ, ਪਰ ਇਹ ਪਾਣੀ ਹੈ ਕੇ ਮੁੱਕਦਾ ਹੀ ਨਹੀਂ (ਗੁਰੂ ਗ੍ਰੰਥ, ਪੰਨਾ. 323)।[xix]

 ਹਾਲਾਂਕਿ, ਜੀਉਣ ਦਾ ਇਹ ਪਾਣੀ ਤਦ ਹੀ ਪ੍ਰਾਪਤ ਕੀਤਾ ਜਾ ਸੱਕਦਾ ਹੈ, ਜਦੋਂ ਇੱਕ ਸਾਧਕ ਆਪਣੇ ਪ੍ਰਭੁ ਨਾਲ ਮੁਲਾਕਾਤ ਕਰਦਾ ਹੈ, ਜਿਵੇਂ ਪਪੀਹੇ ਨੂੰ ਮੀਂਹ ਦੇ ਪਾਣੀ ਨਾਲ ਪ੍ਰੇਮ ਹੈ, ਉਹ ਉਸ ਦਾ ਪਿਆਸਾ ਰਹਿੰਦਾ ਹੈ, ਜਿਵੇਂ ਮੱਛੀ ਪਾਣੀ ਵਿਚ ਬੜੀ ਪ੍ਰਸੰਨ ਰਹਿੰਦੀ ਹੈ, ਤਿਵੇਂ, ਹੇ ਨਾਨਕ! ਪ੍ਰਮਾਤਮਾ ਦਾ ਭਗਤ ਪ੍ਰਮਾਤਮਾ ਦਾ ਨਾਮ-ਰਸ ਪੀ ਕੇ ਤ੍ਰਿਪਤ ਹੋ ਜਾਂਦਾ ਹੈ  (ਗੁਰੂ ਗ੍ਰੰਥ, ਪੰਨਾ. 226)।[xx] ਇੱਕ ਵਾਰ ਜਦੋਂ ਗੁਰੂ ਨਾਲ ਮੁਲਾਕਾਤ ਹੁੰਦੀ ਹੈ ਤਾਂ ਉਸਦਾ ਮਨ ਖਿੜ ਜਾਂਦਾ ਹੈ, ਪੂਰਾ ਗੁਰੂ ਸਤਿਗੁਰੂ (ਮੈਨੂੰ ਇਉਂ ਹੀ ਪਿਆਰਾ ਹੈ ਜਿਵੇਂ) ਮੇਰੀ ਮਾਂ ਤੇ ਮੇਰਾ ਪਿਉ ਹੈ (ਜਿਵੇਂ) ਪਾਣੀ ਨੂੰ ਮਿਲ ਕੇ ਕੌਲ-ਫੁੱਲ ਖਿੜਦਾ ਹੈ (ਤਿਵੇਂ) ਗੁਰੁ ਨੂੰ (ਮਿਲ ਕੇ ਮੇਰਾ ਹਿਰਦਾ ਖਿੜ ਪੈਂਦਾ ਹੈ)” (ਗੁਰੂ ਗ੍ਰੰਥ, ਪੰਨਾ. 94)।[xxi] ਉਸੇ ਵੇਲੇ, ਇੱਕ ਸਾਧਕ ਉਸ ਉੱਤੇ ਕੀਤੀ ਗਈ ਕਿਰਪਾ ਦੇ ਕਾਰਨ ਅਚੰਭਾ ਪ੍ਰਗਟ ਕਰਦਾ ਹੈ, ਪਾਣੀ, ਧਰਤੀ ਅਤੇ ਅਕਾਸ਼ ਵਿੱਚਲੇ ਜੀਵ ਸਾਰੇ ਸੰਤੁਸ਼ਟ ਹਨ; ਮੈਂ ਗੁਰੂ ਦੇ ਚਰਨ ਧੋਂਦਾ ਹਾਂ (ਗੁਰੂ ਗ੍ਰੰਥ, ਪੰਨਾ. 106), [xxii] ਕਿਉਂਕਿ ਉਹ ਜੀਉਣ-ਮੁਕਤਾ ਬਣ ਗਿਆ ਹੈ, ਮੈਨੂੰ ਦੁਬਾਰਾ ਕਦੇ ਵੀ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਹੋਣਾ ਪਵੇਗਾ (ਗੁਰੂ ਗ੍ਰੰਥ, ਪੰਨਾ. 175)।[xxiii]  ਫਿਰ ਵੀ, ਇਸ ਜੀਵਣ ਦਾ ਜਲ ਪ੍ਰਾਪਤ ਕਰਨ ਲਈ, ਇੱਕ ਭਗਤ ਨੂੰ ਅਜੇ ਵੀ ਗੁਰੂ ਦਾ ਸਮਰਥਨ ਪ੍ਰਾਪਤ ਕਰਨ ਦੀ ਜ਼ਰੂਰਤ ਹੈ, ਕਿਰਪਾ ਕਰਕੇ, ਹੇ ਪ੍ਰਮਾਤਮਾ, ਮੈਨੂੰ ਭਿਆਨਕ ਸੰਸਾਰ-ਸਮੁੰਦਰੋਂ ਬਾਹਰ ਕੱਢ, ਨਾਨਕ ਨੂੰ ਤੇਰਾ ਹੀ ਆਸਰਾ ਹੈ (ਗੁਰੂ ਗ੍ਰੰਥ, ਪੰਨਾ. 261)।[xxiv]

ਸੰਖੇਪ ਵਿੱਚ, ਇੱਕ ਸਾਧਕ ਨੂੰ ਉੱਪਰ ਦਿੱਤੀ ਹੋਈ ਚਰਚਾ ਹੇਠ ਇਹੋ ਸਮਝ ਵਿੱਚ ਆਉਂਦਾ ਹੈ ਕਿ ਪਾਣੀ ਜੀਉਣ ਦਾ ਅਰੰਭ ਹੈ। ਮਨੁੱਖੀ ਜੀਉਣ ਪਾਣੀ ਤੋਂ ਬਗੈਰ ਨਹੀਂ ਹੋ ਸੱਕਦਾ ਇਸ ਲਈ ਪਾਣੀ ਨੂੰ ਪ੍ਰਮਾਤਮਾ ਦੇ ਬਰਾਬਰ ਮੰਨਿਆਂ ਗਿਆ ਹੈ, ਜਿਹੜਾ ਸਾਰੀ ਮਨੁੱਖਤਾਈ ਦਾ ਪਿਤਾ ਹੈ। ਉਸ ਨੂੰ ਨਾ ਸਿਰਫ਼ ਪਾਣੀ ਮੰਨਿਆਂ ਜਾਂਦਾ ਹੈ, ਸਗੋ ਉਹ ਆਪ ਜੀਉਣ ਦਾ ਜਲ ਜਾਂ ਅੰਮ੍ਰਿਤ ਜਲ ਹੈ ਅਤੇ ਇਸ ਨੂੰ ਦੇਣ ਵਾਲਾ ਦਾਤਾ ਵੀ ਹੈ। ਜੀਉਣ ਦੇ ਜਲ ਦੀ ਭਾਲ ਹੋਣ ਤੋਂ ਬਾਅਦ ਇੱਕ ਭਗਤ ਦਾ ਮਨ ਖਿੜ ਪੈਂਦਾ ਹੈ। ਉਹ ਇਸ ਪਾਣੀ ਨੂੰ ਪ੍ਰਾਪਤ ਕਰ ਸੱਕਦਾ ਹੈ, ਪਰ ਕੇਵਲ ਸੱਚੇ ਗੁਰੂ (ਸਤਿਗੁਰੂ) ਨਾਲ ਮਿਲਣ ਤੋਂ ਬਾਅਦ। ਹਾਲਾਂਕਿ, ਇਹ ਸਾਨੂੰ ਕੁੱਝ ਪ੍ਰਸ਼ਨਾਂ ਦੀ ਪੁੱਛ-ਗਿੱਛ ਕਰਨ ਲਈ ਪ੍ਰੇਰਦਾ ਹੈ, ਤਾਂ ਜੋ ਇੱਕ ਸਾਧਕ ਮੋਖ, ਮੁਕਤੀ, ਖੁਸ਼ੀ ਅਤੇ ਪਰਮ ਅਨੰਦ ਨੂੰ ਲੱਭ ਸਕੇ। ਜੀਉਣ ਦਾ ਜਲ ਕਿੱਥੇ ਹੈ? ਇਸ ਜੀਉਣ ਦੇ ਪਾਣੀ ਨੂੰ ਪ੍ਰਾਪਤ ਕਰਨ ਲਈ ਮੈਂ ਕੀ ਕਰਾਂ? ਜੀਉਣ ਦਾ ਜਲ ਮੈਨੂੰ ਕੌਣ ਦੇ ਸੱਕਦਾ ਹਾਂ? ਜੀਉਣ ਦੇ ਜਲ ਨੂੰ ਪ੍ਰਾਪਤ ਕਰਨ ਲਈ ਮੈਨੂੰ ਕੀ ਕਰਨਾ ਚਾਹੀਦਾ ਹੈ? ਮੈਨੂੰ ਇਸ ਨੂੰ ਲੱਭਣ ਲਈ ਕਿੱਥੇ ਜਾਣਾ ਚਾਹੀਦਾ ਹੈ? ਮੈਨੂੰ ਕਿਸ ਨੂੰ ਪੁੱਛਣਾ ਚਾਹੀਦਾ ਹੈ ਅਤੇ ਇਸ ਤਰਾਂ ਦੇ ਹੋਰ ਵਧੇਰੇ ਸਬੰਧਤ ਪ੍ਰਸ਼ਨ ਮਨ ਵਿੱਚ ਆਉਂਦੇ ਹਨ? ਇੰਨ੍ਹਾਂ ਪ੍ਰਸ਼ਨਾਂ ਦੇ ਉੱਤਰ ਸਪੱਸ਼ਟ ਤੌਰ ’ਤੇ ਗ੍ਰੰਥ ਬਾਈਬਲ ਵਿੱਚ ਦਿੱਤੇ ਗਏ ਹਨ।

 ਗ੍ਰੰਥ ਬਾਈਬਲ ਵਿੱਚ ਪ੍ਰਮਾਤਮਾ ਨੂੰ ਜੀਉਣ ਦਾ ਚਸ਼ਮਾ ਜਾਂ ਅੰਮ੍ਰਿਤ ਜਲ ਕਿਹਾ ਗਿਆ ਹੈ, “ਕਿਉਂ ਜੋ ਜੀਉਣ ਦਾ ਚਸ਼ਮਾ ਤੇਰੇ ਮੁੱਢ ਹੈ, ਤੇਰੇ ਚਾਨਣ ਵਿੱਚ ਅਸੀਂ ਚਾਨਣ ਵੇਖਾਂਗੇ” (ਜ਼ਬੂਰਾਂ ਦੀ ਪੋਥੀ 36:9)। ਅਕਾਲ ਪੁਰਖ ਪਰਮੇਸ਼ੁਰ ਨੂੰ “ਜੀਉਂਦੇ ਪਾਣੀ ਦੇ ਸੋਤੇ” ਵਜੋਂ ਜਾਣਿਆ ਜਾਂਦਾ ਹੈ (ਯਿਰਮਿਯਾਹ 17:13)। ਪ੍ਰੰਤੂ ਇਸ ਦਾ ਸਭਨਾਂ ਤੋਂ ਦੁਖਦਾਈ ਹਿੱਸਾ ਇਹ ਹੈ ਕਿ ਮਨੁੱਖ ਨੇ ਇਸੇ ਜੀਉਣ ਦੇ ਚਸ਼ਮੇ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਹੈ,

“ਮੇਰੀ ਪਰਜਾ ਨੇ ਦੋ ਬੁਰਿਆਈਆਂ ਜੋ ਕੀਤੀਆਂ – ਓਹਨਾਂ ਨੇ ਮੈਨੂੰ ਦਿਆਗ ਦਿੱਤਾ, ਜੀਉਂਦੇ ਪਾਣੀ ਦੇ ਸੋਤੇ ਨੂੰ, ਆਪਣੇ ਲਈ ਚੁਬੱਚੇ ਪੁੱਟੇ [ਭਾਵ ਰੱਬ ਨੂੰ ਭਾਲਣ ਲਈ ਆਪਣੇ ਹੀ ਤਰੀਕੇ ਅਤੇ ਫਾਰਮੂਲੇ], ਟੁੱਟੇ ਹੋਏ ਚੁਬੱਚੇ [ਭਾਵ ਮਦਦ ਨਾ ਦੇਣ ਵਾਲੇ ਤਰੀਕੇ ਅਤੇ ਰੀਤੀ ਰਿਵਾਜ], ਜਿਨ੍ਹਾਂ ਵਿੱਚ ਪਾਣੀ ਨਹੀਂ ਠਹਿਰਦਾ”

ਯਿਰਮਿਯਾਹ 2:13

ਇਸ ਲਈ, ਗੁਰੂ ਗ੍ਰੰਥ ਦੇ ਵਾਂਙੁ ਹੀ, ਗ੍ਰੰਥ ਬਾਈਬਲ ਵੀ ਕੁੱਝ ਅਜਿਹਾ ਕਹਿੰਦਾ ਹੈ, ਹੇ ਪ੍ਰਭੁ, ਹੇ ਅਲਖ ਪਰਮੇਸ਼ੁਰ ਉਸਦੇ ਲੋਕਾਂ ਦੀ ਆਸਾ, ਤੇਰੇ ਸਾਰੇ ਤਿਆਗਣ ਵਾਲੇ ਲੱਜਿਆਵਾਨ ਹੋਣਗੇ। ਓਹ ਮੇਰੇ ਫਿਰਤੂਧਰਤੀ ਵਿੱਚ ਲਿਖੇ ਜਾਣਗੇ, ਕਿਉਂ ਜੋ ਓਹਨਾਂ ਨੇ ਅਲਖ ਪਰਮੇਸ਼ੁਰ ਨੂੰ ਤਿਆਗ ਦਿੱਤਾ, ਜਿਹੜਾ ਜੀਉਂਦੇ ਪਾਣੀ ਦਾ ਸੋਤਾ ਹੈ (ਯਿਰਮਿਯਾਹ 17:13)। ਸਿੱਟੇ ਵਜੋਂ, ਇੱਕ ਦੁਖਦਾਈ ਸਰਬਨਾਸ਼ ਉਨ੍ਹਾਂ ਦੀ ਉਡੀਕ ਕਰ ਰਿਹਾ ਹੈ, ਓਹ ਸੁੱਕੇ ਖੂਹ ਹਨ । ਓਹ ਅਨ੍ਹੇਰੀ ਦੇ ਉਡਾਏ ਹੋਏ ਬੱਦਲ ਹਨ ਜਿਨ੍ਹਾਂ ਲਈ ਅਨ੍ਹੇਰ ਘੁੱਪ ਰੱਖਿਆ ਹੋਇਆ ਹੈ (2 ਪਤਰਸ 2:17)। ਦੁਖਦਾਈ ਸਰਬਨਾਸ਼ ਸਦਾ ਲਈ ਜੀਉਣ ਤੋਂ ਬਗੈਰ, ਸਦਾ ਲਈ ਭਟਕਦੇ ਰਹਿਣ, ਸਦਾ ਲਈ ਕਿਸੇ ਆਸ ਦੇ ਨਾ ਹੋਣ ਤੋਂ ਇਲਾਵਾ ਕੁੱਝ ਨੀ ਨਹੀਂ ਹੈ।

ਹਾਲਾਂਕਿ, ਸਤਿਗੁਰੂ ਯਿਸੂ ਮਸੀਹ ਦੇ ਆਉਣ ਨਾਲ, ਬੇਜਾਨ, ਪਿਆਸੀ ਅਤੇ ਉਦਾਸੀ ਦਾ ਮਸਲਾ ਹੱਲ ਹੋ ਗਿਆ ਹੈ, ਕਿਉਂਕਿ ਉਸ ਨੇ ਇਹ ਸੱਦਾ ਦਿੱਤਾ ਹੈ, “ਜੇ ਕੋਈ ਤਿਹਾਇਆ ਹੋਵੇ ਤਾਂ ਮੇਰੇ ਕੋਲ ਆਵੇ ਅਤੇ ਪੀਵੇ! ਜੋ ਕੋਈ ਮੇਰੇ ਉੱਤੇ ਨਿਹਚਾ ਕਰਦਾ ਹੈ ਲਿਖਤ ਅਨੁਸਾਰ ਅੰਮ੍ਰਿਤ ਜਲ ਦੀਆਂ ਨਦੀਆਂ ਉਹ ਦੇ ਅੰਦਰੋਂ ਵਗਣਗੀਆਂ!” (ਯੂਹੰਨਾ 7:37-38)। ਕਿਉਂਕਿ ਉਹ ਆਪ ਜੀਉਣ ਦਾ ਜਲ ਹੈ, “ਮੈਂ ਜੀਉਣ ਦਾ ਜਲ ਹਾਂ” (ਹੋਰ ਸ਼ਬਦਾਂ ਵਿੱਚ ਆਬੇ ਹਯਾਤ ਦਾ ਚਸ਼ਮਾ, ਜ਼ਿੰਦਗੀ ਦਾ ਪਾਣੀ ਅਤੇ ਜੀਵਨ ਕਾ ਜਲ) (ਯੂਹੰਨਾ 4:10)। ਇਸੇ ਲਈ ਸਤਿਗੁਰੂ ਯਿਸੂ ਨੇ ਕਿਹਾ,

“ਹਰੇਕ ਜੋ ਇਹ ਜਲ ਪੀਂਦਾ ਹੈ ਸੋ ਫੇਰ ਤਿਹਾਇਆ ਹੋਵੇਗਾ। ਪਰ ਜੋ ਕੋਈ ਮੇਰਾ ਦਿੱਤਾ ਹੋਇਆ ਜਲ ਪੀਏਗਾ ਸੋ ਸਦੀਪਕਾਲ ਤੀਕੁ ਕਦੇ ਤਿਹਾਇਆ ਨਾ ਹੋਵੇਗਾ ਬਲਕਿ ਉਹ ਜਲ ਜੋ ਮੈਂ ਉਹ ਨੂੰ ਦਿਆਂਗਾ ਉਹ ਦੇ ਵਿੱਚ ਜਲ ਦਾ ਇੱਕ ਸੋਮਾ ਬਣ ਜਾਵੇਗਾ ਜੋ ਅਨੰਤ ਜੀਉਣ ਤੀਕੁਰ ਉੱਛਲਦਾ ਰਹੇਗਾ”

ਯੂਹੰਨਾ 4:13-14

ਇਸ ਤੋਂ ਅੱਗੇ, “ਓਸ ਨੇ ਅੰਮ੍ਰਿਤ ਜਲ ਦੀ ਇੱਕ ਨਦੀ ਬਲੌਰ ਵਾਂਙੁ ਉੱਜਲ ਪਰਮੇਸ਼ੁਰ ਅਤੇ ਲੇਲੇ [ਸਤਿਗੁਰੂ ਯਿਸੂ ਮਸੀਹ] ਦੇ ਸਿੰਘਾਸਣ ਵਿੱਚੋਂ ਨਿੱਕਲਦੀ ਓਸ ਨਗਰੀ ਦੇ ਚੌਂਕ ਦੇ ਵਿਚਕਾਰ ਮੈਨੂੰ ਵਿਖਾਈ” (ਪਰਕਾਸ਼ ਦੀ ਪੋਥੀ 22:1) ਸਪੱਸ਼ਟ ਸੰਕੇਤ ਦਿੰਦੀ ਹੈ ਕਿ ਸਤਿਗੁਰੂ ਯਿਸੂ ਮਸੀਹ ਆਪ ਹੀ ਇੱਕੋ ਇੱਕ ਅੰਮ੍ਰਿਤ ਜਲ ਦਾ ਚਸ਼ਮਾ ਹੈ।

ਹੁਣ, ਜੀਉਣ ਦੇ ਪਾਣੀ ਨੂੰ ਪ੍ਰਾਪਤ ਕਰਨ ਲਈ, ਕਿਸੇ ਨੂੰ ਕੋਈ ਰਸਮ ਜਾਂ ਧਾਰਮਿਕ ਰੀਤੀ ਰਿਵਾਜ ਨੂੰ ਪੂਰਿਆਂ ਕਰਨ ਦੀ ਕੋਈ ਲੋੜੀ ਨਹੀਂ ਹੈ, “ਜਿਹੜਾ ਤਿਹਾਇਆ ਹੈ ਮੈਂ ਉਹ ਨੂੰ ਅੰਮ੍ਰਿਤ ਜਲ ਦੇ ਸੋਤੇ ਵਿੱਚ ਮੁਖਤ ਪਿਆਵਾਂਗਾ”  (ਪਰਕਾਸ਼ ਦੀ ਪੋਥੀ 21:6)। ਜਿਵੇਂ ਕਿ ਕੋਈ ਵੀ ਕਿਸੇ ਤਰ੍ਹਾਂ ਦੇ ਕੋਈ ਜਤਨ ਨਾਲ, ਕਿਸੇ ਤਰ੍ਹਾਂ ਦੇ ਕੋਈ ਸਾਧਨ ਨਾਲ, ਕਿਸੇ ਤਰ੍ਹਾਂ ਕਮਾਈ ਦੇ ਨਾਲ, ਕੋਈ ਵੀ ਤਰੀਕੇ ਨਾਲ ਜੀਉਣ ਦੇ ਇਸ ਪਾਣੀ ਨੂੰ ਪ੍ਰਾਪਤ ਨਹੀਂ ਕਰ ਸੱਕਦਾ ਹੈ, ਨਹੀਂ ਤਾਂ ਕੋਈ ਇਸ ਗੱਲ ’ਤੇ ਘਮੰਡ ਕਰੇ, “ਕਿਉਂ ਜੋ ਤੁਸੀਂ ਕਿਰਪਾ  (ਨਦਰਿ, ਦਇਆ, ਨਦਰੀ) ਤੋਂ ਨਿਹਚਾ ਦੇ ਰਾਹੀਂ ਬਚਾਏ ਗਏ ਅਤੇ ਇਹ ਤੁਹਾਡੀ ਵੱਲੋਂ ਨਹੀਂ, ਇਹ ਪਰਮੇਸ਼ੁਰ ਦੀ ਬਖ਼ਸ਼ੀਸ਼ ਹੈ ਇਹ ਕਰਨੀਆਂ ਤੋਂ ਨਹੀਂ ਅਜਿਹਾ ਨਾ ਹੋਵੇ ਭਈ ਕੋਈ ਘਮੰਡ ਕਰੇ। ਕਿਉਂ ਜੋ ਅਸੀਂ ਉਹ ਦੀ ਰਚਨਾ ਹਾਂ ਜਿਹੜੇ ਮਸੀਹ ਯਿਸੂ ਵਿੱਚ ਸ਼ੁੱਭ ਕਰਮਾਂ ਲਈ ਰਚੇ ਗਏ ਜੋ ਪਰਮੇਸ਼ੁਰ ਨੇ ਅੱਗੋਂ ਹੀ ਤਿਆਰ ਕੀਤੇ ਸਨ ਭਈ ਅਸੀਂ ਉਨ੍ਹਾਂ ਵਿੱਚ ਲੱਗੇ ਰਹੀਏ” (ਅਫ਼ਸੀਆਂ 2:8-9) ਅਤੇ ਇਸ ਗੱਲ ਦੀ ਹੋਰ ਵਧੇਰੇ ਪੁਸ਼ਟੀ ਸਤਿਗੁਰੂ ਯਿਸੂ ਮਸੀਹ ਦੇ ਸ਼ਬਦਾਂ ਵਿੱਚ ਕੀਤੀ ਗਈ ਹੈ, “ਜੇ ਤੂੰ ਪਰਮੇਸ਼ੁਰ ਦੀ ਬਖ਼ਸ਼ਿਸ਼ ਨੂੰ ਜਾਣਦੀ ਅਤੇ ਇਹ ਕੀ ਉਹ ਕੌਣ ਹੈ ਜੋ ਤੈਨੂੰ ਆਖਦਾ ਹੈ ਭਈ ਮੈਨੂੰ ਜਲ ਪਿਆ ਤਾਂ ਤੂੰ ਉਸ [ਸਤਿਗੁਰੂ ਯਿਸੂ ਮਸੀਹ] ਕੋਲੋਂ ਮੰਗਦੀ ਅਤੇ ਉਹ ਤੈਨੂੰ ਅੰਮ੍ਰਿਤ ਜਲ ਦਿੰਦਾ” (ਯੂਹੰਨਾ 4:10)। ਇਸ ਲਈ, ਨਾ ਤਾਂ ਕਿਸੇ ਨੂੰ ਕਿਸੇ ਤੀਰਥ ਅਸਥਾਨ ‘ਤੇ ਮੱਥਾ ਟੇਕਣ ਲਈ ਜਾਣਾ ਹੈ, ਅਤੇ ਨਾ ਹੀ ਰਸਮੀ ਇਸ਼ਨਾਨ ਲੈਣਾ ਪੈਂਦਾ ਹੈ ਅਤੇ ਇਸ ਦੇ ਨਾਲ ਹੀ,

“ਪ੍ਰਭੁ ਜੀ ਨਿਰੇ ਮੇਰੇ ਪੈਰ ਹੀ ਨਹੀਂ ਸਗੋਂ ਹੱਥ ਅਰ ਸਿਰ ਭੀ ਧੋ! ਸਤਿਗੁਰੂ ਯਿਸੂ ਨੇ ਉਹ ਨੂੰ ਆਖਿਆ, ਜਿਹੜਾ ਨਲ੍ਹਾਇਆ ਗਿਆ ਹੈ ਉਹ ਨੂੰ ਬਿਨ੍ਹਾਂ ਪੈਰ ਧੋਣ ਦੇ ਹੋਰ ਕੁੱਝ ਲੋੜ ਨਹੀਂ ਸਗੋਂ ਸਾਰਾ ਸ਼ੁੱਧ ਹੈ ਅਰ ਤੁਸੀਂ ਸ਼ੁੱਧ ਹੋ”

ਯੂਹੰਨਾ 13:9-10

ਇਸ ਲਈ, ਉਹ ਜਿਹੜੇ ਸਤਿਗੁਰੂ ਯਿਸੂ ਮਸੀਹ ਦੇ ਨੇੜੇ ਆਉਂਦੇ ਹਨ, ਉਨ੍ਹਾਂ ਨੂੰ ਉਹ ਕਹਿੰਦਾ ਹੈ,ਮੈਂ ਤੁਹਾਡੇ ਉੱਤੇ ਨਿਰਮਲ ਜਲ ਛਿੜਕਾਂਗਾ ਅਤੇ ਤੁਸੀਂ ਸ਼ੁੱਧ ਹੋਵੋਗੇ ਅਤੇ ਮੈਂ ਤੁਹਾਨੂੰ ਤੁਹਾਡੀ ਸਾਰੀ ਅਸ਼ੁੱਧਤਾਈ ਤੋਂ ਸ਼ੁੱਧ ਕਰਾਂਗਾ  (ਹਿਜ਼ਕੀਏਲ 36:25)। ਇਸ ਲਈ, ਸੱਦਾ ਦਿੱਤਾ ਗਿਆ ਹੈ ਕਿ ਆਪਣੀ ਮੁਕਤੀ ਲਈ ਇਸ ਪਾਣੀ ਇੱਕ ਸਾਧਕ ਪ੍ਰਾਪਤ ਕਰੇ, ਮੁਕਤੀ ਦੇ ਸੋਤਿਆਂ ਤੋਂ, ਤੁਸੀਂ ਖੁਸ਼ੀ ਨਾਲ ਪਾਣੀ ਭਰੋਗੇ (ਯਸਾਯਾਹ 12:3)। ਇਹ ਸਾਨੂੰ ਪੁੱਛ-ਗਿੱਛ ਵਾਲੇ ਇੱਕ ਪੁਰਾਣੇ ਪ੍ਰਸ਼ਨ ਦੇ ਨੇੜੇ ਲੈ ਆਉਂਦਾ ਹੈ, ਇੱਕ ਸਾਧਕ ਕੋਲ ਜੀਉਣ ਦਾ ਇਹ ਪਾਣੀ ਕਿਵੇਂ ਹੋ ਸੱਕਦਾ ਹੈ ਅਤੇ ਇਸ ਦਾ ਉੱਤਰ ਗ੍ਰੰਥ ਬਾਈਬਲ ਵਿੱਚ ਵਿਸ਼ਵਾਸ ਦੇ ਰਾਹ ਉੱਤੇ ਚੱਲਣ ਵਿੱਚ ਦਿੱਤਾ ਗਿਆ ਹੈ, ਆਓ, ਅਸੀਂ ਸੱਚੇ ਦਿਲ ਅਤੇ ਪੂਰੀ ਨਿਹਚਾ ਨਾਲ ਜਦੋਂ ਸਾਡੇ ਦਿਲ ਅਸ਼ੁੱਧ ਅੰਤਹਕਰਨ ਤੋਂ ਛਿੜਕਾਓ ਨਾਲ ਸ਼ੁੱਧ ਹੋਏ ਅਤੇ ਸਾਡੀ ਦੇਹੀ ਸਾਫ਼ ਪਾਣੀ ਨਾਲ ਨੁਲ੍ਹਾਈ ਗਈ ਨੇੜੇ ਜਾਈਏ  (ਇਬਰਾਨੀ 10:22)।

ਇਸ ਚਰਚਾ ਅਨੁਸਾਰ, ਜਦੋਂ ਇੱਕ ਸਾਧਕ ਅਰਥਾਤ ਭਗਤ ਸਤਿਗੁਰੂ ਯਿਸੂ ਮਸੀਹ ਵਿੱਚ ਭਰੋਸਾ ਕਰਦਾ ਹੈ ਅਤੇ ਉਸ ਨੂੰ ਜੀਵਨ ਦੇ ਜਲ ਸਰੂਪ ਸਵੀਕਰ ਕਰਦਾ ਹੈ। ਉਹ ਜੀਉਣ-ਮੁਕਤਾ ਬਣ ਜਾਂਦਾ ਹੈ। ਕਿਉਂਕਿ, ਜੀਉਣ ਦਾ ਇਹ ਪਾਣੀ ਹੋਰ ਕੁੱਝ ਨਹੀਂ ਸਗੋ ਅਜਿਹੇ ਸਦੀਪਕ ਜੀਉਣ ਨੂੰ ਪ੍ਰਾਪਤ ਕਰਨਾ ਜਿਸ ਦੀ ਪ੍ਰਾਪਤੀ ਨਾਲ ਇੱਕ ਸਾਧਕ ਸਤਿਗੁਰੂ ਯਿਸੂ ਮਸੀਹ ਵਿੱਚ ਅਨੰਦ ਪਾਉਂਦਾ ਹੈ। ਇਸੇ ਲਈ ਗ੍ਰੰਥ ਬਾਈਬਲ ਕਹਿੰਦਾ ਹੈ,

“ਜਿਹ ਦੇ ਕੋਲ ਪੁੱਤ੍ਰ [ਸਤਿਗੁਰੂ ਯਿਸੂ ਮਸੀਹ] ਹੈ ਉਹ ਦੇ ਕੋਲ ਜੀਵਨ ਹੈ । ਜਿਹ ਦੇ ਕੋਲ ਪਰਮੇਸ਼ੁਰ ਦਾ ਪੁੱਤ੍ਰ [ਸਤਿਗੁਰੂ ਯਿਸੂ ਮਸੀਹ] ਨਹੀਂ ਹੈ, ਉਹ ਦੇ ਕੋਲ ਜੀਵਨ ਵੀ ਨਹੀਂ” 

1 ਯੂਹੰਨਾ 5:12

ਜਿਵੇਂ ਜੀਉਣ ਪਾਣੀ ਤੋਂ ਬਗੈਰ ਨਹੀਂ ਹੋ ਸੱਕਦਾ: ਉਸੇ ਤਰ੍ਹਾਂ ਸਦੀਵੀ ਜੀਉਣ ਸਤਿਗੁਰੂ ਯਿਸੂ ਮਸੀਹ ਤੋਂ ਬਗੈਰ ਨਹੀਂ ਹੋ ਸੱਕਦਾ।

ਇਸ ਲਈ, ਇੱਕ ਸਾਧਕ ਵਾਰੀ-ਵਾਰ ਗ੍ਰੰਥ ਬਾਈਬਲ ਵਿੱਚ ਅਮ੍ਰਿਤ ਜਲ ਨੂੰ ਮੁਖ਼ਤ ਵਿੱਚ ਪ੍ਰਾਪਤ ਕਰਨ ਦੀ ਬਾਣੀ ਨੂੰ ਦੇ ਵਿਖੇ ਵੇਖਦਾ ਹੈ,

“ਓਏ, ਹਰੇਕ ਜੋ ਤਿਹਾਇਆ ਹੈ, ਤੁਸੀਂ ਪਾਣੀ ਲਈ ਆਓ, ਅਤੇ ਜਿਹ ਦੇ ਕੋਲ ਚਾਂਦੀ ਨਹੀਂ, ਤੁਸੀਂ ਆਓ, ਲੈ ਲਓ ਅਤੇ ਖਾ ਲਓ, ਆਓ, ਬਿਨਾ ਚਾਂਦੀ, ਬਿਨਾ ਮੁੱਲ ਮਿੱਠੀ ਦਾਖ ’ਤੇ ਦੁੱਧ ਲੈ ਲਓ!” 

ਯਸਾਯਾਹ 55:1

। ਅਸਲ ਵਿੱਚ, ਗ੍ਰੰਥ ਬਾਈਬਲ ਹਰ ਉਸ ਵਿਅਕਤੀ ਨੂੰ ਸੱਦਾ ਦਿੰਦਾ ਹੈ, ਜਿਹੜਾ ਤਿਹਾਇਆ ਹੋਇਆ ਹੈ, ਇਹ ਕਹਿੰਦਾ ਹੈ ਕਿ: “ਜਿਹੜਾ ਤਿਹਾਇਆ ਹੋਵੇ ਉਹ ਆਵੇ। ਜਿਹੜਾ ਚਾਹੇ ਅੰਮ੍ਰਿਤ ਜਲ ਮੁਖਤ ਲਵੇ” (ਪਰਕਾਸ਼ ਦੀ ਪੋਥੀ 22:17)। ਸਿੱਟੇ ਵਜੋਂ, ਹੁਣ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਜੀਉਣ ਦੇ ਜਲ ਨੂੰ ਪ੍ਰਾਪਤ ਕਰਨ ਲਈ ਜਿਹੜਾ ਸਾਧਕ ਫ਼ੈਸਲਾ ਕਰੇਗਾ ਉਹ ਸਤਿਗੁਰੂ ਯਿਸੂ ਮਸੀਹ ਦੇ ਨੇੜੇ ਆਵੇਗਾ ਅਤੇ ਉਸ ਵਿੱਚ ਆਪਣਾ ਭਰੋਸਾ ਰੱਖੇਗਾ, ਅਤੇ ਅਜਿਹੇ ਵਿਅਕਤੀ ਬਾਰੇ ਗੁਰੂ ਗ੍ਰੰਥ ਢੱਬ ਸਿਰ ਕਹਿੰਦਾ ਹੈ ਕਿ ਅਜਿਹਾ ਵਿਅਕਤੀ ਇਸ ਸੰਸਾਰ ਵਿੱਚ ਇੱਕ ਬੁੱਧੀਮਾਨ ਵਿਅਕਤੀ ਹੈ, ਕਿਉਂਕਿ ਸਤਿਗੁਰੂ ਯਿਸੂ ਮਸੀਹ ਹੀ ਇੱਕੋ ਇੱਕ ਰਾਹ ਹੈ, ਜਿਹੜਾ ਮਨੁੱਖ ਨੂੰ ਇਸ ਸੰਸਾਰ-ਸਮੁੰਦਰ ਦੇ ਦੂਜੇ ਕੰਢੇ ਅਰਥਾਤ ਸੱਚਖੰਡ ਲੈ ਜਾ ਸੱਕਦਾ ਹੈ,

“ਇਹੋ ਬੁੱਧ ਦਾ ਸੱਚਾ ਨਿਸ਼ਾਨ ਹੈ: ਉਹ ਮਨੁੱਖ ਨਿਰਲੇਪ ਰਹਿੰਦਾ ਹੈ, ਜਿਵੇਂ ਪਾਣੀ ਦੀ ਚੌਪੱਤੀ, ਜਿਵੇਂ ਪਾਣੀ ਦਾ ਕੌਲ ਫੁਲ”[xxv]

ਗੁਰੂ ਗ੍ਰੰਥ, ਪੰਨਾ.152

[i] ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਇ ।।

[ii] ਪਉਣੁ ਪਾਣੀ ਅਗਨਿ ਬਾਧੇ ਗੁਰਿ ਖੇਲੁ ਜਗਤਿ ਦਿਖਾਇਆ ॥

[iii] ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥

[iv] ਪਾਣੀ ਪਿਤਾ ਜਗਤ ਕਾ ਫਿਰਿ ਪਾਣੀ ਸਭੁ ਖਾਇ ॥੨॥

[v] ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ ॥ ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ ॥

[vi] ਜਲ ਥਲ ਚਹੁ ਦਿਸਿ ਵਰਸਦਾ ਖਾਲੀ ਕੋ ਥਾਉ ਨਾਹਿ ॥

[vii]  ਬਿਖੁ ਭਉਜਲ ਡੁਬਦੇ ਕਢਿ ਲੈ ਜਨ ਨਾਨਕ ਕੀ ਅਰਦਾਸਿ ॥੪॥੧॥੬੫॥

[viii] ਸਰੰਜਾਮਿ ਲਾਗੁ ਭਵਜਲ ਤਰਨ ਕੈ ॥

[ix] ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਜਲ ਕਮਲੇਹਿ ॥

[x] ਜਲ ਮਹਿ ਜੀਅ ਉਪਾਇ ਕੈ ਬਿਨੁ ਜਲ ਮਰਣੁ ਤਿਨੇਹਿ ॥੧॥

[xi] ਬਿਨੁ ਜਲ ਘੜੀ ਨ ਜੀਵਈ ਪ੍ਰਭੁ ਜਾਣੈ ਅਭ ਪੀਰ ॥੨॥

[xii] ਬਿਨੁ ਜਲ ਕਮਲ ਸੁ ਨਾ ਥੀਐ ਬਿਨੁ ਜਲ ਮੀਨੁ ਮਰਾਇ ॥

[xiii] ਮਨ ਪਿਆਰਿਆ ਜੀਉ ਮਿਤ੍ਰਾ ਹਰਿ ਜਲ ਮਿਲਿ ਜੀਵੇ ਮੀਨਾ ॥

[xiv] ਹਰਿ ਜਲਨਿਧਿ ਹਮ ਜਲ ਕੇ ਮੀਨੇ ਜਨ ਨਾਨਕ ਜਲ ਬਿਨੁ ਮਰੀਐ ਜੀਉ ॥੪॥੩॥

[xv] ਸਭੁ ਜਗਜੀਵਨੁ ਜਗਿ ਆਪਿ ਹੈ ਨਾਨਕ ਜਲੁ ਜਲਹਿ ਸਮਾਇ ॥੪॥੪॥੬੮॥

[xvi] ਤੂੰ ਜਲਨਿਧਿ ਹਮ ਮੀਨ ਤੁਮਾਰੇ ॥

[xvii] ਅੰਤਰਿ ਕਮਲੁ ਪ੍ਰਗਾਸਿਆ ਅੰਮ੍ਰਿਤੁ ਭਰਿਆ ਅਘਾਇ ॥

[xviii] ਅੰਮ੍ਰਿਤੁ ਹਰਿ ਪੀਵਤੇ ਸਦਾ ਥਿਰੁ ਥੀਵਤੇ ਬਿਖੈ ਬਨੁ ਫੀਕਾ ਜਾਨਿਆ ॥

[xix] ਪੀਵਿ ਰਹੇ ਜਲ ਨਿਖੁਟਤ ਨਾਹੀ ॥੩॥

[xx] ਜਿਉ ਚਾਤ੍ਰਿਕ ਜਲ ਪ੍ਰੇਮ ਪਿਆਸਾ ॥ ਜਿਉ ਮੀਨਾ ਜਲ ਮਾਹਿ ਉਲਾਸਾ ॥ ਨਾਨਕ ਹਰਿ ਰਸੁ ਪੀ ਤ੍ਰਿਪਤਾਸਾ ॥੮॥੧੧॥

[xxi] ਮੇਰਾ ਮਾਤ ਪਿਤਾ ਗੁਰੁ ਸਤਿਗੁਰੁ ਪੂਰਾ ਗੁਰ ਜਲ ਮਿਲਿ ਕਮਲੁ ਵਿਗਸੈ ਜੀਉ ॥੩॥

[xxii] ਜਲ ਥਲ ਮਹੀਅਲ ਸਭਿ ਤ੍ਰਿਪਤਾਣੇ ਸਾਧੂ ਚਰਨ ਪਖਾਲੀ ਜੀਉ ॥੩॥

[xxiii] ਫਿਰਿ ਬਹੁੜਿ ਨ ਭਵਜਲ ਫੇਰੇ ਜੀਉ ॥੨॥

[xxiv] ਭਵਜਲ ਤੇ ਕਾਢਹੁ ਪ੍ਰਭੂ ਨਾਨਕ ਤੇਰੀ ਟੇਕ ॥੧॥

[xxv] ਜਲ ਪੁਰਾਇਨਿ ਰਸ ਕਮਲ ਪਰੀਖ ॥

Leave a Reply

Your email address will not be published. Required fields are marked *